ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News Illegal Garba...

    Illegal Garbage Dump: ਖੰਨਾ ਰੋਡ ‘ਤੇ ਗੈਰ-ਕਾਨੂੰਨੀ ਕੂੜਾ ਡੰਪ ਵਿਰੁੱਧ ਭੜਕਿਆ ਜਨਤਾ ਦਾ ਗੁੱਸਾ, ਡੀਸੀ ਨੂੰ ਦਿੱਤਾ ਮੰਗ ਪੱਤਰ

    Illegal Garbage Dump
    Illegal Garbage Dump: ਖੰਨਾ ਰੋਡ 'ਤੇ ਗੈਰ-ਕਾਨੂੰਨੀ ਕੂੜਾ ਡੰਪ ਵਿਰੁੱਧ ਭੜਕਿਆ ਜਨਤਾ ਦਾ ਗੁੱਸਾ, ਡੀਸੀ ਨੂੰ ਦਿੱਤਾ ਮੰਗ ਪੱਤਰ

    ਬਿਮਾਰੀਆਂ ਵੰਡ ਰਹੇ ਕੂੜਾ ਡੰਪ, ਲੋਕਾਂ ਦੀ ਸਿਹਤ ਲਈ ਖਤਰਾ

    Illegal Garbage Dump: ਮਾਲੇਰਕੋਟਲਾ,(ਗੁਰਤੇਜ ਜੋਸ਼ੀ)। ਪਿਛਲੇ ਕੁਝ ਸਾਲਾਂ ਤੋਂ ਸਥਾਨਕ ਖੰਨਾ ਰੋਡ ‘ਤੇ ਕਬਰਸਤਾਨ ਦੇ ਨਾਲ ਅਤੇ ਮਦਰਸੇ ਦੇ ਸਾਹਮਣੇ ਗੈਰ ਅਧਿਕਾਰਤ ਤੌਰ ‘ਤੇ ਬਣਾਏ ਗਏ ਕੂੜਾ ਡੰਪ ਦਾ ਮਾਮਲਾ ਕਈ ਵਾਰ ਸੋਸ਼ਲ ਮੀਡੀਆ ‘ਚ ਉੱਠਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਹ ਮਾਮਲਾ ਚਰਚਾ ‘ਚ ਆ ਗਿਆ ਹੈ। ਇਸ ਕੂੜਾ ਡੰਪ ਕਾਰਨ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਆ ਰਹੇ ਇਲਾਕਾ ਵਾਸੀਆਂ ਨੇ ਇੱਕਠੇ ਹੋ ਕੇ ਨੌਜਵਾਨ ਕਾਂਗਰਸੀ ਆਗੂ ਪ੍ਰਵੇਜ਼ ਅਲੀ ਖਾਨ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਮਿਲ ਕੇ ਮੰਗ-ਪੱਤਰ ਦਿੱਤਾ।

    ਮੌਜੂਦਾ ਸਥਿਤੀ ਤੋਂ ਡੀ.ਸੀ. ਸਾਹਿਬ ਨੂੰ ਜਾਣੂ ਕਰਵਾਉਂਦਿਆਂ ਪ੍ਰਵੇਜ਼ ਖਾਨ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਇਸ ਕੂੜਾ ਡੰਪ ਤੋਂ ਉੱਠਣ ਵਾਲੀ ਭਿਆਨਕ ਬਦਬੂ, ਗੰਦਗੀ, ਅਤੇ ਮੱਛਰਾਂ ਦੀ ਵਾਧੂ ਪੈਦਾਵਾਰ ਨੇ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਕਰ ਦਿੱਤਾ ਹੈ। ਜਿਸ ਕਾਰਨ ਆਮ ਲੋਕਾਂ ਦਾ ਉਕਤ ਸਥਾਨ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਚਿੰਤਾਜਨਕ ਗੱਲ ਇਹ ਹੈ ਕਿ ਦੋ ਕਬਰਸਤਾਨਾਂ ਦੇ ਵਿਚਕਾਰ ਸਥਿਤ ਇਸ ਡੰਪ ਦੇ ਸਾਹਮਣੇ ਵੀ ਇੱਕ ਹੋਰ ਤੀਜਾ ਕਬਰਸਤਾਨ ਹੋਣ ਤੋਂ ਇਲਾਵਾ ਨੇੜੇ ਹੀ ਇੱਕ ਇਸਲਾਮੀ ਮਦਰਸਾ ਅਤੇ ਦਸਵੀਂ ਜਮਾਤ ਤੱਕ ਚੱਲਦਾ ਸਕੂਲ ਮੌਜੂਦ ਹੈ।

    ਇਹ ਵੀ ਪੜ੍ਹੋ: Punjab News: ਕਿਸਾਨਾਂ ਲਈ ਖੁਸ਼ਖਬਰੀ!, ਮਿਲਿਆ ਇੱਕ ਹੋਰ ਮੌਕਾ

    ਇਸ ਤਰ੍ਹਾਂ ਦੇ ਪਵਿੱਤਰ ਅਤੇ ਮੁਕੱਦਸ ਸਥਾਨਾਂ ਦੇ ਨੇੜੇ ਕੂੜੇ ਦਾ ਵੱਡਾ ਢੇਰ ਲਗਾਉਣਾ ਨਾ ਸਿਰਫ ਗਲਤ ਹੈ ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਵੀ ਹੈ। ਇਸ ਕੂੜੇ ਦੇ ਡੰਪ ਦਾ ਪੜ੍ਹਣ ਵਾਲੇ ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਬਹੁਤ ਜ਼ਿਆਦਾ ਮੰਦਾ ਪ੍ਰਭਾਵ ਪੈਂਦਾ ਹੈ। ਕਾਂਗਰਸੀ ਆਗੂ ਪ੍ਰਵੇਜ਼ ਅਲੀ ਖਾਨ ਨੇ ਉਪਰੋਕਤ ਮੰਗ ਪੱਤਰ ਰਾਹੀਂ ਉਕਤ ਗੈਰ-ਕਾਨੂੰਨੀ ਡੰਪ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਲਈ ਸਬੰਧਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ ਦੀ ਮੰਗ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਉਕਤ ਸਮੱਸਿਆ ਦਾ ਸਥਾਈ ਹੱਲ ਕਰਦੇ ਹੋਏ ਕੂੜਾ ਡੰਪ ਨਾ ਹਟਾਇਆ ਗਿਆ ਤਾਂ ਇਲਾਕਾ ਵਾਸੀਆਂ ਵੱਲੋਂ ਉਕਤ ਕੂੜਾ ਡੰਪ ਨੇੜੇ ਅਣਮਿੱਥੇ ਸਮੇਂ ਲਈ ਸ਼ਾਂਤਮਈ ਅਤੇ ਪੱਕਾ ਧਰਨਾ ਲਗਾਇਆ ਜਾਵੇਗਾ, ਜਿਸਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਹਨੀਫ, ਮੁਹੰਮਦ ਸ਼ਕੀਲ, ਮੁਹੰਮਦ ਫਾਰੂਕ, ਮੁਹੰਮਦ ਸਹਿਬਾਜ਼, ਮੁਹੰਮਦ ਆਰਿਫ ਅਤੇ ਅਬਦੁੱਲ ਸੱਤਾਰ ਵੀ ਹਾਜ਼ਰ ਸਨ। Illegal Garbage Dump