ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News Punjab News: ...

    Punjab News: ਕਿਸਾਨਾਂ ਲਈ ਖੁਸ਼ਖਬਰੀ!, ਮਿਲਿਆ ਇੱਕ ਹੋਰ ਮੌਕਾ

    Punjab News
    Punjab News: ਕਿਸਾਨਾਂ ਲਈ ਖੁਸ਼ਖਬਰੀ!, ਮਿਲਿਆ ਇੱਕ ਹੋਰ ਮੌਕਾ

    Punjab News: ਫਾਜ਼ਿਲਕਾ (ਰਜਨੀਸ਼ ਰਵੀ)। ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਜਿਨ੍ਹਾ ਕਿਸਾਨਾਂ ਨੇ ਸਾਲ 2025-26 ਦੌਰਾਨ ਡੀ.ਐਸ.ਆਰ (ਝੋਨੇ ਦੀ ਸਿੱਧੀ ਬਿਜਾਈ) ਅਤੇ ਬੀ.ਟੀ ਕਾਟਨ ਬੀਜ ਦੀ ਸਬਸਿਡੀ ਲਈ ਅਪਲਾਈ ਕੀਤਾ ਸੀ। ਉਨਾਂ ਕਿਸਾਨਾਂ ਵੱਲੋਂ ਆਪਣੇ ਲੋੜੀਂਦੇ ਦਸਤਾਵੇਜ਼ ਸਬੰਧਤ ਦਫਤਰ ਬਲਾਕ ਖੇਤੀਬਾੜੀ ਅਫਸਰ ਵਿਖੇ ਜਮ੍ਹਾਂ ਨਹੀਂ ਕਰਵਾਏ ਗਏ ਜਿਸ ਕਾਰਨ ਉਹਨਾਂ ਕਿਸਾਨਾਂ ਨੂੰ ਸਬਸਿਡੀ ਜਾਰੀ ਨਹੀਂ ਕੀਤੀ ਜਾ ਸਕੀ।

    Read Also : ਏਐਸਆਈ ਹੋਮਗਾਰਡ ਜਵਾਨ ਦਾ ਕਾਤਲ ਮੁਕਾਬਲੇ ’ਚ ਢੇਰ, ਸੀਆਈਏ ਇੰਚਾਰਜ਼ ਨੂੰ ਲੱਗੀ ਗੋਲੀ

    ਉਨ੍ਹਾਂ ਇਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ (ਪੈਨ ਕਾਰਡ/ ਵੋਟਰ ਕਾਰਡ,ਅਧਾਰ ਕਾਰਡ ਅਤੇ ਬੈਂਕ ਖਾਤੇ/ ਕੈਂਸਲ ਚੈਕ ਦੀ ਕਾਪੀ ਆਪਣੇ-ਆਪਣੇ ਸਬੰਧਤ ਦਫਤਰ ਬਲਾਕ ਖੇਤੀਬਾੜੀ ਅਫਸਰ/ ਸਰਕਲ ਦਫਤਰ ਵਿਖੇ ਮਿਤੀ 27 ਫਰਵਰੀ 2026 ਤੱਕ ਜਮ੍ਹਾਂ ਕਰਵਾਉਣ ਤਾਂ ਜੋ ਇਨ੍ਹਾਂ ਕਿਸਾਨਾਂ ਨੂੰ ਇਹ ਸਬਸਿਡੀ ਦੀ ਅਦਾਇਗੀ ਕੀਤੀ ਜਾ ਸਕੇ। ਜਿਨ੍ਹਾਂ ਕਿਸਾਨਾਂ ਵੱਲੋ ਪਹਿਲਾ ਹੀ ਬਲਾਕ ਦਫਤਰਾਂ ਵਿੱਚ ਦਸਤਾਵੇਜ ਜਮ੍ਹਾ ਕਰਵਾਏ ਜਾ ਚੁੱਕੇ ਹਨ ਓਹਨਾ ਕਿਸਾਨਾਂ ਵੱਲੋ ਦੁਬਾਰਾ ਦਸਤਾਵੇਜ ਜਮ੍ਹਾ ਨਾਂ ਕਰਵਾਏ ਜਾਣ।