ਸਾਡੇ ਨਾਲ ਸ਼ਾਮਲ

Follow us

28.9 C
Chandigarh
Wednesday, February 25, 2026
More
    Home Breaking News Dera Sacha Sa...

    Dera Sacha Sauda: ਸਤਿਗੁਰੂ ਪਿਆਰੇ ਦੇ ਪਿਆਰ ਤੇ ਵਿਸ਼ਵਾਸ ਦੀ ਅਨੋਖੀ ਲੀਲ੍ਹਾ, ਨਿਹਾਰਦਾ ਰਿਹਾ ਪਰਿਵਾਰ

    Dera Sacha Sauda
    Dera Sacha Sauda: ਸਤਿਗੁਰੂ ਪਿਆਰੇ ਦੇ ਪਿਆਰ ਤੇ ਵਿਸ਼ਵਾਸ ਦੀ ਅਨੋਖੀ ਲੀਲ੍ਹਾ, ਨਿਹਾਰਦਾ ਰਿਹਾ ਪਰਿਵਾਰ

    Dera Sacha Sauda: ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਨੇ ਸ਼ਨਿੱਚਰਵਾਰ ਰਾਤ ਨੂੰ ਡੇਰੇ ਤੋਂ ਬਾਹਰ ਸਮਾਨ ਰੱਖ ਕੇ ਉਸ ਦੀ ਰਖਵਾਲੀ ਵੀ ਕੀਤੀ। ਅਗਲੇ ਦਿਨ ਐਤਵਾਰ ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਤਿਸੰਗ ਫ਼ਰਮਾਇਆ। ਸਤਿਸੰਗ ਸੁਣਨ ਲਈ ਡੇਰੇ ’ਚ ਕਾਫ਼ੀ ਦੂਰ-ਦਰਾਡੇ ਤੋਂ ਸਾਧ-ਸੰਗਤ ਆਈ ਹੋਈ ਸੀ।

    ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਆਪ ਜੀ ਨੇ ਉਹ ਸਾਰੇ ਦਾ ਸਾਰਾ ਸਮਾਨ ਇੱਕ-ਇੱਕ ਕਰਕੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸਮੂਹ ਸਾਧ-ਸੰਗਤ ’ਚ ਵੰਡ ਦਿੱਤਾ। ਕਿਸੇ ਨੂੰ ਮੋਟਰਸਾਈਕਲ ਦਿੱਤਾ ਤੇ ਕਿਸੇ ਨੂੰ ਊਠ ਦੀ ਕਾਠੀ, ਕਿਸੇ ਨੂੰ ਪਾਣੀ ਵਾਲੀ ਟੈਂਕੀ। ਇਸੇ ਤਰ੍ਹਾਂ ਦਰੀਆਂ, ਖੇਸ, ਕੰਬਲ, ਗਦੇਲੇ, ਸਿਰਹਾਣੇ, ਬਿਸਤਰੇ, ਕੋਟ, ਜਰਸੀਆਂ, ਸਵੈਟਰ ਅਤੇ ਟਰੰਕ-ਪੇਟੀਆਂ, ਸੰਦੂਕ ਆਦਿ ਘਰੇਲੂ ਤੇ ਖੇਤੀ ਕਾਰਜ ’ਚ ਕੰਮ ਆਉਣ ਵਾਲਾ ਸਾਰਾ ਸਮਾਨ ਪ੍ਰੇਮ ਨਾਲ ਵੰਡਵਾ ਦਿੱਤਾ। ਇਹ ਬੜਾ ਇਲਾਹੀ ਨਜ਼ਾਰਾ ਸੀ।

    Read Also : ਜਦੋਂ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਕਿ ਕਿਸੇ ਦੀ ਅੱਖ ’ਚੋਂ ਇੱਕ ਵੀ ਹੰਝੂ ਆਇਆ ਤਾਂ…

    ਆਪਣੇ ਪਿਆਰੇ ਪੂਜਨੀਕ ਸਤਿਗੁਰੂ ਜੀ ਦੀ ਇਸ ਅਨੋਖੀ ਖੇਡ ਨੂੰ ਆਪ ਜੀ ਦਾ ਸਮੂਹ ਪਰਿਵਾਰ ਪ੍ਰੇਮ ਭਾਵ ਨਾਲ ਨਿਹਾਰਦਾ ਰਿਹਾ। ਆਪਣੇ ਪਿਆਰੇ ਸਤਿਗੁਰੂ ਪੂਜਨੀਕ ਬੇਪਰਵਾਹ ਜੀ ਦੇ ਆਦੇਸ਼ ’ਤੇ ਆਪ ਜੀ ਆਪਣਾ ਸਭ ਕੁਝ ਨਿਛਾਵਰ ਕਰਕੇ ਉਨ੍ਹਾਂ ਦੀ ਅਸੀਮ ਕਿਰਪਾ ਦੇ ਅਧਿਕਾਰੀ ਬਣੇ।

    ਇਸ ਮਹਾਨ ਕੁਰਬਾਨੀ ਨੂੰ ਵੇਖ ਕੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਬੇਹੱਦ ਪ੍ਰਸੰਨ ਤੇ ਬੇਅੰਤ ਰਹਿਮਤਾਂ ਭਰੇ ਬਚਨ ਫ਼ਰਮਾਏ, ‘‘ਸਰਦਾਰ ਹਰਬੰਸ ਸਿੰਘ ਜੀ ਨੇ ਵੀ ਆਪਣੇ ਸਤਿਗੁਰੂੁ ਦੇ ਨਾਮ ’ਤੇ ਇੰਨੀ ਵੱਡੀ ਕੁਰਬਾਨੀ ਦਿੱਤੀ ਹੈ, ਇਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ, ਓਨੀ ਹੀ ਘੱਟ ਹੈ।’’ ਪੂਜਨੀਕ ਬੇਪਰਵਾਹ ਜੀ ਨੇ ਇੱਕ ਦਰਜੀ ਤੋਂ ਆਪ ਜੀ ਦੇ ਲਈ ਇੱਕ ਬਹੁਤ ਸੁੰਦਰ ਕੋਟ ਮੰਗਵਾਇਆ ਅਤੇ ਖੁਦ ਆਪ ਜੀ ਨੂੰ ਪਹਿਨਾਇਆ। ਉਸ ਸਮੇਂ ਬੇਪਰਵਾਹ ਜੀ ਨੇ ਬਚਨ ਫ਼ਰਮਾਏ, ‘‘ਦੇਖੋ ਭਾਈ! ਸਰਦਾਰ ਹਰਬੰਸ ਸਿੰਘ ਜੀ ਕਿੰਨੇ ਸੁੰਦਰ ਲੱਗਦੇ ਹਨ। ਜਾਰੀ…

    ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..