‘ਮੇਰੀ ਰਸੋਈ’ ਸਕੀਮ ਦੇ ਤਹਿਤ ਕਣਕ ਸਮੇਤ ਮਿਲੇਗਾ ਹੋਰ ਵੀ ਰਾਸ਼ਨ
Punjab News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਦੇ 40 ਲੱਖ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਲਈ ‘ਮੇਰੀ ਰਸੋਈ’ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਤਹਿਤ ਕਣਕ ਸਮੇਤ ਮਿਲੇਗਾ ਹੋਰ ਵੀ ਰਾਸ਼ਨ। ਇਸ ਯੋਜਨਾ ਤਹਿਤ ਹੁਣ ਲਾਭਪਾਤਰੀਆਂ ਨੂੰ ਸਿਰਫ਼ ਕਣਕ ਹੀ ਨਹੀਂ, ਸਗੋਂ ਰਸੋਈ ਦਾ ਹੋਰ ਜ਼ਰੂਰੀ ਸਾਮਾਨ ਵੀ ਦਿੱਤਾ ਜਾਵੇਗਾ। ਜਿਨ੍ਹਾਂ ’ਚ ਕਣਕ ਦੇ ਨਾਲ ਹੀ ਸਰ੍ਹੋਂ ਦਾ ਤੇਲ, ਨਮਕ, ਹਲਦੀ, 2 ਕਿੱਲੋ ਮਾਹ ਦੀ ਦਾਲ, 2 ਕਿੱਲੋ ਚੀਨੀ ਮਿਲੇਗੀ। ਸਰਕਾਰ ਨੇ ਇਸ ਯੋਜਨਾ ਲਈ ਲਗਭਗ 1,000 ਕਰੋੜ ਰੁਪਏ ਦਾ ਸਾਲਾਨਾ ਬਜਟ ਰਾਖਵਾਂ ਰੱਖਿਆ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਲੋਕ-ਭਲਾਈ ਕਾਰਜ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Suryakumar Yadav: ਦੱਖਣੀ ਅਫਰੀਕਾ ਦੇ ਹੱਥੋਂ ਹਾਰ ਤੋਂ ਬਾਅਦ ਕਪਤਾਨ ਸੂਰਿਆ ਕੁਮਾਰ ਯਾਦਵ ਦਾ ਆਇਆ ਵੱਡਾ ਬਿਆਨ, ਜਾਣੋ
ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ, “ਸਾਡਾ ਮਕਸਦ ਸਿਰਫ਼ ਸਰਕਾਰ ਚਲਾਉਣਾ ਨਹੀਂ, ਸਗੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਾ ਹੈ। ‘ਮੇਰੀ ਰਸੋਈ’ ਯੋਜਨਾ ਪੰਜਾਬ ਦੇ ਹਰ ਲੋੜਵੰਦ ਪਰਿਵਾਰ ਦੇ ਘਰ ਤੱਕ ਖੁਸ਼ਹਾਲੀ ਲੈ ਕੇ ਆਵੇਗੀ।”














