ENG Vs SL : ਸੁਪਰ ਅੱਠ ਦਾ ਦੂਜਾ ਮੁਕਾਬਲਾ
ENG Vs SL: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦੇ ਸੁਪਰ 8 ਪੜਾਅ ਦਾ ਦੂਜਾ ਮੈਚ ਅੱਜ ਸ਼੍ਰੀਲੰਕਾ ਤੇ ਇੰਗਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ’ਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।
ਇਹ ਖਬਰ ਵੀ ਪੜ੍ਹੋ : IND vs PAK: ਭਾਰਤ ਤੇ ਪਾਕਿਸਤਾਨ ਮੈਚ ਨੇ ਤੋੜੇ ਡਿਜੀਟਲ ਦਰਸ਼ਕਾਂ ਦੇ ਰਿਕਾਰਡ, 2024 ਵਿਸ਼ਵ ਕੱਪ ਫਾਈਨਲ ਦਾ ਰਿਕਾਰਡ ਟੁੱਟਿਆ
ਟੀਮਾਂ ਦਾ ਮੌਜ਼ੂਦਾ ਫਾਰਮ
ਗਰੁੱਪ ਪੜਾਅ ’ਚ, ਦੋਵਾਂ ਟੀਮਾਂ ਨੇ 3-3 ਮੈਚ ਜਿੱਤੇ ਤੇ 1-1 ਮੈਚ ਹਾਰਿਆ। ਸ਼੍ਰੀਲੰਕਾ ਨੇ ਆਇਰਲੈਂਡ, ਓਮਾਨ ਤੇ ਅਸਟਰੇਲੀਆ ਨੂੰ ਹਰਾਇਆ। ਇੰਗਲੈਂਡ ਨੇ ਨੇਪਾਲ, ਸਕਾਟਲੈਂਡ ਤੇ ਇਟਲੀ ਨੂੰ ਹਰਾਇਆ। ਸ਼੍ਰੀਲੰਕਾ ਜ਼ਿੰਬਾਬਵੇ ਤੋਂ ਇੱਕ ਮੈਚ ਹਾਰ ਗਿਆ, ਜਦੋਂ ਕਿ ਇੰਗਲੈਂਡ ਵੈਸਟਇੰਡੀਜ ਤੋਂ ਹਾਰ ਗਿਆ।
ਦੋਵੇਂ ਟੀਮਾਂ ਦੀ ਪਲੇਇੰਗ-11 | ENG Vs SL
ਸ਼੍ਰੀਲੰਕਾ : ਪਾਥੁਮ ਨਿਸਾੰਕਾ, ਕੁਸ਼ਲ ਪਰੇਰਾ, ਕੁਸ਼ਲ ਮੈਂਡਿਸ, ਪਵਨ ਰਤਨਾਯਕੇ, ਦਾਸ਼ੁਨ ਸ਼ਨਾਕਾ (ਕਪਤਾਨ), ਕਾਮਿੰਦੂ ਮੈਂਡਿਸ, ਦੁਨਿਥ ਵੇਲਾਲੇਜ, ਦੁਸ਼ਾਨ ਹੇਮੰਤ, ਮਹੇਸ਼ ਥੀਕਸ਼ਾਨਾ, ਪ੍ਰਮੋਦ ਮਦੁਸਨ, ਦਿਲਸ਼ਾਨ ਮਦੁਸ਼ਨਕਾ।
ਇੰਗਲੈਂਡ : ਫਿਲ ਸਾਲਟ, ਜੋਸ ਬਟਲਰ (ਵਿਕਟਕੀਪਰ), ਜੈਕਬ ਬੈਥਲ, ਟੌਮ ਬੈਂਟਨ, ਹੈਰੀ ਬਰੂਕ (ਕਪਤਾਨ), ਸੈਮ ਕੁਰਨ, ਵਿਲ ਜੈਕਸ, ਲਿਆਮ ਡਾਸਨ, ਜੈਮੀ ਓਵਰਟਨ, ਜੋਫਰਾ ਆਰਚਰ, ਆਦਿਲ ਰਾਸ਼ਿਦ।













