ਸਾਡੇ ਨਾਲ ਸ਼ਾਮਲ

Follow us

14.8 C
Chandigarh
Friday, February 20, 2026
More
    Home Breaking News Health Depart...

    Health Department Raid: ਸਿਹਤ ਵਿਭਾਗ ਵੱਲੋਂ 70 ਕਿੱਲੋ ਸ਼ੁੱਕੀ ਪਨੀਰ ਤੇ 30 ਕਿੱਲੋ ਦਹੀ ਬਰਾਮਦ, ਸੈਂਪਲ ਲੈਬ ’ਚ ਭੇਜੇ

    Health Department Raid
    Health Department Raid: ਸਿਹਤ ਵਿਭਾਗ ਵੱਲੋਂ 70 ਕਿੱਲੋ ਸ਼ੁੱਕੀ ਪਨੀਰ ਤੇ 30 ਕਿੱਲੋ ਦਹੀ ਬਰਾਮਦ, ਸੈਂਪਲ ਲੈਬ ’ਚ ਭੇਜੇ

    Health Department Raid: (ਅਜੈ ਮਨਚੰਦਾ) ਕੋਟਕਪੂਰਾ। ਕੋਟਕਪੂਰਾ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਚੈਕਿੰਗ ਦੌਰਾਨ ਇੱਕ ਕਾਰ ਵਿੱਚੋਂ ਸ਼ੱਕੀ ਪਨੀਰ ਅਤੇ ਦਹੀ ਬਰਾਮਦ ਕੀਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਹੀ ਸੈਂਪਲ ਇਕੱਠੇ ਕਰਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।ਇਸ ਕਾਰਵਾਈ ਦੀ ਸੂਚਨਾ ਮਿਲਣ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਕਮਿਸ਼ਨਰ ਫਰੀਦਕੋਟ ਪੂਨਮਦੀਪ ਕੌਰ ਅਤੇ ਐਸਐਸਪੀ ਡਾ. ਪ੍ਰਗਿਆ ਜੈਨ ਸਮੇਤ ਹੋਰ ਆਲਾ ਅਧਿਕਾਰੀ ਥਾਣਾ ਸਿਟੀ ਪਹੁੰਚੇ।

    ਇਹ ਵੀ ਪੜ੍ਹੋ: Punjab Cabinet Meeting: ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਪੰਜਾਬ ਕੈਬਿਨੇਟ ਦੀ ਮੀਟਿੰਗ

    ਜਾਣਕਾਰੀ ਅਨੁਸਾਰ, ਕੁਝ ਸਮਾਂ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦੁੱਧ ਅਤੇ ਉਸ ਨਾਲ ਬਣਨ ਵਾਲੀਆਂ ਹੋਰ ਵਸਤੂਆਂ ਵਿੱਚ ਹੋਣ ਵਾਲੀ ਮਿਲਾਵਟ ਖ਼ਿਲਾਫ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਦੁੱਧ, ਪਨੀਰ, ਦਹੀ ਅਤੇ ਦੇਸੀ ਘਿਓ ਦੀ ਸ਼ੁੱਧਤਾ ਬਾਰੇ ਜਾਗਰੂਕ ਕੀਤਾ ਗਿਆ। ਹੁਣ ਇਸ ਮੁਹਿੰਮ ਦੇ ਅਗਲੇ ਪੜਾਅ ਤਹਿਤ ਮਿਲਾਵਟੀ ਵਸਤੂਆਂ ਤਿਆਰ ਕਰਨ ਅਤੇ ਵੇਚਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਸ਼ੁਰੂ ਕੀਤੀ ਗਈ ਹੈ। Health Department Raid

    ਇਸੇ ਤਹਿਤ ਅੱਜ ਸ਼ਾਮ ਸ਼ੱਕੀ ਹਾਲਾਤਾਂ ਵਿੱਚ ਇੱਕ ਕਾਰ ਵਿੱਚੋਂ ਤਕਰੀਬਨ 70 ਕਿੱਲੋ ਪਨੀਰ ਅਤੇ 30 ਕਿੱਲੋ ਦਹੀ ਬਰਾਮਦ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਸੈਂਪਲ ਲੈ ਕੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ੱਕੀ ਪਨੀਰ ਅਤੇ ਦਹੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜੇਕਰ ਲੈਬ ਰਿਪੋਰਟ ਵਿੱਚ ਕੋਈ ਕਮੀ ਪਾਈ ਗਈ ਤਾਂ ਸੰਬੰਧਿਤ ਵਿਅਕਤੀ ਖ਼ਿਲਾਫ ਫੂਡ ਸੇਫਟੀ ਐਕਟ ਅਧੀਨ ਅਦਾਲਤ ਵਿੱਚ ਕਾਰਵਾਈ ਕੀਤੀ ਜਾਵੇਗੀ।