ਸਾਡੇ ਨਾਲ ਸ਼ਾਮਲ

Follow us

20 C
Chandigarh
Friday, February 20, 2026
More
    Home Breaking News Vande Bharat ...

    Vande Bharat Train: ਖੁਸ਼ਖਬਰੀ, ਪੰਜਾਬ ’ਚ ਚੱਲੇਗੀ ਵੰਦੇ ਭਾਰਤ ਸਲੀਪਰ ਟ੍ਰੇਨ, ਜਾਣੋ ਰੂਟ

    Vande Bharat Train
    Vande Bharat Train: ਖੁਸ਼ਖਬਰੀ, ਪੰਜਾਬ ’ਚ ਚੱਲੇਗੀ ਵੰਦੇ ਭਾਰਤ ਸਲੀਪਰ ਟ੍ਰੇਨ, ਜਾਣੋ ਰੂਟ

    Vande Bharat Train: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਤੋਹਫਾ ਮਿਲਣ ਜਾ ਰਿਹਾ ਹੈ। ਯਾਤਰੀਆਂ ਲਈ ਵੱਡਾ ਐਲਾਨ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਰੇਲਵੇ ਅਗਲੀ ਸਰਦੀਆਂ ਤੱਕ ਦਿੱਲੀ ਤੇ ਅੰਮ੍ਰਿਤਸਰ ਵਿਚਕਾਰ ਵੰਦੇ ਭਾਰਤ ਸਲੀਪਰ ਟਰੇਨ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਜਾਣਕਾਰੀ ਉਨ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਵਿਖੇ ਰੇਲਵੇ ਓਵਰਬਿ੍ਰਜ ਦੇ ਨੀਂਹ ਪੱਥਰ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਰੇਲਗੱਡੀ ਚੰਡੀਗੜ੍ਹ, ਲੁਧਿਆਣਾ ਤੇ ਜਲੰਧਰ ਰਾਹੀਂ ਚੱਲੇਗੀ, ਜਿਸ ਨਾਲ ਪੰਜਾਬ ਦੇ ਮੁੱਖ ਸ਼ਹਿਰਾਂ ਰਾਸ਼ਟਰੀ ਰਾਜਧਾਨੀ ਵਿਚਕਾਰ ਸਫਰ ਕਰਨਾ ਵਧੇਰੇ ਸੁਵਿਧਾਜਨਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਰੇਲ ਗੱਡੀ ਨੂੰ ਚਲਾਉਣ ਲਈ ਸਿਰੇ ਦੇ ਸਟੇਸ਼ਨਾਂ ’ਤੇ ਲੋਕੋ ਸ਼ੈੱਡ ਦੀ ਲੋੜ ਹੈ ਅਤੇ ਇਸ ਲਈ ਲਾਡੋਵਾਲ ਇਲਾਕੇ ’ਚ ਜਮੀਨ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਇਹ ਸਹੂਲਤ ਬਣਾਈ ਜਾਵੇਗੀ।

    ਇਹ ਖਬਰ ਵੀ ਪੜ੍ਹੋ :Parenting Mistakes: ਘਰ ਵਿੱਚ ਇਹ ਨਿਯਮ ਬੱਚੇ ਨੂੰ ਬਣਾ ਦਿੰਦੇ ਹਨ ਜ਼ਿੱਦੀ

    ਰੇਲਵੇ ਦੁਆਰਾ ਸ਼ੁਰੂ ਕੀਤੀ ਜਾ ਰਹੀ ਵੰਦੇ ਭਾਰਤ ਸਲੀਪਰ ਟਰੇਨ ਨੂੰ ਲੰਬੀ ਦੂਰੀ ਦੇ ਯਾਤਰੀਆਂ ਨੂੰ ਆਧੁਨਿਕ ਅਤੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਸੌਣ ਲਈ ਬਰਥ, ਸੈਂਸਰ ਆਧਾਰਿਤ ਰੋਸ਼ਨੀ, ਬਾਇਓ-ਵੈਕਿਊਮ ਟਾਇਲਟ, ਆਟੋਮੈਟਿਕ ਦਰਵਾਜੇ, ਚਾਰਜਿੰਗ ਪੁਆਇੰਟ ਅਤੇ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ। ਟਰੇਨ ਨੂੰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਐਡਵਾਂਸ ਸੇਫਟੀ ਸਿਸਟਮ ‘ਕਵਚ’ ਨਾਲ ਵੀ ਲੈਸ ਹੋਵੇਗੀ। ਦੱਸਿਆ ਗਿਆ ਕਿ ਭਵਿੱਖ ’ਚ ਅਜਿਹੀਆਂ ਟਰੇਨਾਂ ਦੇਸ਼ ਦੇ ਹੋਰ ਮੁੱਖ ਰੂਟਾਂ ’ਤੇ ਵੀ ਚਲਾਈਆਂ ਜਾਣਗੀਆਂ, ਜਿਨ੍ਹਾਂ ’ਚ ਦਿੱਲੀ ਤੋਂ ਸ਼੍ਰੀਨਗਰ ਅਤੇ ਹੋਰ ਵਿਅਸਤ ਰੂਟ ਸ਼ਾਮਲ ਹੋ ਸਕਦੇ ਹਨ। Vande Bharat Train

    ਮੰਤਰੀ ਦੋਰਾਹਾ ਰੇਲਵੇ ਸਟੇਸਨ ਨੇੜੇ ਲੈਵਲ ਕਰਾਸਿੰਗ ਨੰਬਰ 164-ਏਬੀ ’ਤੇ ਬਣਨ ਵਾਲੇ ਰੋਡ ਓਵਰਬਿ੍ਰਜ ਦਾ ਨੀਂਹ ਪੱਥਰ ਰੱਖਣ ਆਏ ਸਨ। ਇਸ ਪੁਲ ਦੇ ਬਣਨ ਤੋਂ ਬਾਅਦ ਦੋਰਾਹਾ ਅਤੇ ਨੀਲੋਂ ਵਿਚਕਾਰ ਸੰਪਰਕ ਬਿਹਤਰ ਹੋਵੇਗਾ ਅਤੇ ਲੰਬੇ ਸਮੇਂ ਤੋਂ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪ੍ਰਸਾਸ਼ਨਿਕ ਕਾਰਨਾਂ ਕਰਕੇ ਲੰਬੇ ਸਮੇਂ ਤੋਂ ਪੈਂਡਿੰਗ ਸੀ ਪਰ ਹੁਣ ਇਸ ਦੇ ਬਣਨ ਨਾਲ ਇਲਾਕੇ ’ਚ ਸੜਕ ਤੇ ਰੇਲ ਸੰਪਰਕ ਮਜਬੂਤ ਹੋਵੇਗਾ। ਸਮਾਗਮ ’ਚ ਰੇਲਵੇ ਦੇ ਸੀਨੀਅਰ ਅਧਿਕਾਰੀ ਅਤੇ ਸਥਾਨਕ ਲੋਕ ਨੁਮਾਇੰਦੇ ਵੀ ਮੌਜ਼ੂਦ ਸਨ। Vande Bharat Train