ਸਾਡੇ ਨਾਲ ਸ਼ਾਮਲ

Follow us

25.9 C
Chandigarh
Friday, February 20, 2026
More

    Lehragaga News: ਡੀਐਸਪੀ ਰਣਬੀਰ ਸਿੰਘ ਦੀ ਅਗਵਾਈ ਹੇਠ ਕਤਲ ਦਾ ਮਾਮਲਾ ਸੁਲਝਿਆ

    Lehragaga News
    Lehragaga News: ਡੀਐਸਪੀ ਰਣਬੀਰ ਸਿੰਘ ਦੀ ਅਗਵਾਈ ਹੇਠ ਕਤਲ ਦਾ ਮਾਮਲਾ ਸੁਲਝਿਆ

    17 ਤੇ 18 ਫਰਵਰੀ ਦੀ ਰਾਤ ਨੂੰ 2 ਵਜੇ ਕੀਤਾ ਸੀ ਘਰ ’ਚ ਵੜ ਕੇ ਕਤਲ

    Lehragaga News: ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। ਲਹਿਰਾ ਪੁਲਿਸ ਨੇ ਪਿੰਡ ਲੇਹਲ ਕਲਾਂ ’ਚ ਬੀਤੀ ਰਾਤ ਗੋਲੀਆਂ ਮਾਰ ਕੇ ਕੀਤੇ ਗਏ ਨੌਜਵਾਨ ਦੇ ਕਤਲ ਮਾਮਲੇ ਨੂੰ ਕੁਝ ਹੀ ਘੰਟਿਆਂ ’ਚ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਸਰਦਾਰ ਰਣਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਮਿ੍ਰਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਬੱਬੂ (28) ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਲੇਹਲ ਕਲਾਂ ਵਜੋਂ ਹੋਈ।

    ਇਹ ਖਬਰ ਵੀ ਪੜ੍ਹੋ : ICC T20I Rankings: ਅਭਿਸ਼ੇਕ ਤੇ ਵਰੁਣ ਦੀ ਬਾਦਸ਼ਾਹਤ ਬਰਕਰਾਰ, ਈਸ਼ਾਨ ਕਿਸ਼ਨ ਦੀ ਟਾਪ-10 ’ਚ ਵਾਪਸੀ

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਤੇ ਹੋਰ ਭਰੋਸੇਯੋਸ ਵਸੀਲਿਆਂ ਦੀ ਮਦਦ ਨਾਲ ਕੀਤੀ ਗਈ ਜਾਂਚ ਦੇ ਆਧਾਰ ’ਤੇ ਮਿ੍ਰਤਕ ਦੇ ਸਾਲੇ ਹਰਮਨਦੀਪ ਸਿੰਘ ਪੁੱਤਰ ਸਤਪਾਲ, ਵਾਸੀ ਪਿੰਡ ਤਲਵਾੜਾ (ਹਾਲੀਆਬਾਦ ਜਾਖਲ), ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਹੋਰ ਸੰਭਾਵਿਤ ਮੁਲਜ਼ਮਾਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤੇ ਜਲਦੀ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। Lehragaga News