ਸਾਡੇ ਨਾਲ ਸ਼ਾਮਲ

Follow us

25.9 C
Chandigarh
Friday, February 20, 2026
More
    Home Breaking News MLA Sukhwinde...

    MLA Sukhwinder Singh: ਵਿਧਾਇਕ ਸੁਖਵਿੰਦਰ ਬਾਰੇੇ ਸਪੀਕਰ ਨੇ ਮੁੜ ਦਿੱਤੀ ਤਾਰੀਖ਼

    MLA Sukhwinder Singh
    MLA Sukhwinder Singh: ਵਿਧਾਇਕ ਸੁਖਵਿੰਦਰ ਬਾਰੇੇ ਸਪੀਕਰ ਨੇ ਮੁੜ ਦਿੱਤੀ ਤਾਰੀਖ਼

    MLA Sukhwinder Singh: ਡੇਢ ਸਾਲ ਪਹਿਲਾਂ ਅਕਾਲੀ ਦਲ ਛੱਡ ‘ਆਪ’ ’ਚ ਹੋਏ ਸਨ ਸ਼ਾਮਲ, ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਜ਼ੀਰੋ

    • ਲਗਾਤਾਰ ਹੀ ਤਾਰੀਖ ਦੇ ਕੇ ਟਪਾਇਆ ਜਾ ਰਿਹੈ ਸਮਾਂ, ਵਿਧਾਨ ਸਭਾ ਸਕੱਤਰੇਤ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ

    MLA Sukhwinder Singh: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਖ਼ਿਲਾਫ ਦਲ ਬਦਲੂ ਕਾਨੂੰਨ ਤਹਿਤ ਕੋਈ ਕਾਰਵਾਈ ਕਰਨ ਦੀ ਥਾਂ ’ਤੇ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸਿਰਫ਼ ਤੇ ਸਿਰਫ਼ ਤਾਰੀਖ ਹੀ ਪਾਈ ਜਾ ਰਹੀ ਹੈ। ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਤਾਰੀਖਾਂ ਦਿੰਦੇ ਹੋਏ ਇਸ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਕੋਈ ਕਾਰਵਾਈ ਹੀ ਨਹੀਂ ਕੀਤੀ ਜਾ ਰਹੀ ਮੰਗਲਵਾਰ ਨੂੰ ਇੱਕ ਵਾਰ ਫਿਰ ਡਾ. ਸੁਖਵਿੰਦਰ ਸਿੰਘ ਦੇ ਮਾਮਲੇ ਵਿੱਚ ਕੋਈ ਫੈਸਲਾ ਲੈਣ ਦੀ ਥਾਂ ’ਤੇ ਵਿਧਾਨ ਸਭਾ ਸਕੱਤਰੇਤ ਵੱਲੋਂ ਅਗਲੀ ਤਾਰੀਖ ਪਾ ਦਿੱਤੀ ਗਈ ਹੈ।

    ਇਸ ਵਾਰ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ 17 ਫਰਵਰੀ ਨੂੰ ਤਾਰੀਖ ਤੋਂ ਅੱਗੇ ਕਾਰਵਾਈ ਨੂੰ ਸ਼ੁਰੂ ਕੀਤਾ ਜਾਵੇਗਾ ਪਰ ਪਹਿਲਾਂ ਵਾਂਗ ਹੀ ਤਾਰੀਖ ਦਿੰਦੇ ਹੋਏ ਮਾਮਲੇ ਨੂੰ ਟਾਲ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸੁਣਵਾਈ ਨਾ ਕਰਨ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਚੰਡੀਗੜ੍ਹ ਮੌਜ਼ੂਦ ਨਹੀਂ ਸਨ ਅਤੇ ਉਹ ਕਿਸੇ ਕੰਮ ਵਿੱਚ ਰੁੱਝੇ ਹੋਏ ਹਨ।

    ਜਾਣਕਾਰੀ ਅਨੁਸਾਰ ਬੰਗਾ ਵਿਧਾਨ ਸਭਾ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਵਿੱਚ ਆਪਣਾ ਡਿਪਟੀ ਵਿਧਾਇਕ ਦਲ ਦਾ ਲੀਡਰ ਵੀ ਬਣਾਇਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਕੇ ਆਏ ਡਾ. ਸੁਖਵਿੰਦਰ ਸਿੰਘ ਸੁੱਖੀ ਲਗਭਗ 2 ਸਾਲਾਂ ਤੱਕ ਵਿਧਾਨ ਸਭਾ ਦੇ ਸਦਨ ਵਿੱਚ ਪਾਰਟੀ ਦੇ ਪਲੇਟਫਾਰਮ ’ਤੇ ਤੈਅ ਹੋਣ ਵਾਲੇ ਮੁੱਦੇ ਹੀ ਚੁੱਕਦੇ ਆਏ ਤਾਂ ਉਸ ਤੋਂ ਬਾਅਦ 14 ਅਗਸਤ 2024 ਨੂੰ ਡਾ. ਸੁਖਵਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਅਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਹੋਏ ਉਸ ਵਿੱਚ ਸ਼ਾਮਲ ਹੋ ਗਏ ਸਨ।

    MLA Sukhwinder Singh

    ਡਾ. ਸੁਖਵਿੰਦਰ ਸਿੰਘ ਸੁੱਖੀ ਖਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਪਲੇਟਫਾਰਮ ’ਤੇ ਕਿਹਾ ਗਿਆ ਤਾਂ ਇੱਕ ਵਕੀਲ ਵੱਲੋਂ ਵੀ ਇਸ ਮਾਮਲੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਕਾਰਵਾਈ ਨਹੀਂ ਕੀਤੀ ਤਾਂ ਮੁਹਾਲੀ ਦੇ ਇਸ ਵਕੀਲ ਵੱਲੋਂ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਸੀ।

    Read Also : ਭਾਰਤ ਸਮੇਤ ਦੁਨੀਆ ਭਰ ’ਚ ਯੂਟਿਊਬ ਸੇਵਾਵਾਂ ਬਹਾਲ, ਉਪਭੋਗਤਾਵਾਂ ਨੂੰ ਰਾਹਤ

    ਇਹ ਮਾਮਲਾ ਹਾਈ ਕੋਰਟ ਵਿੱਚ ਪੁੱਜਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਡਾ. ਸੁਖਵਿੰਦਰ ਸਿੰਘ ਨੂੰ ਚਿੱਠੀ ਲਿਖਦੇ ਹੋਏ ਜੁਆਬ ਦੇਣ ਲਈ ਕਿਹਾ ਤਾਂ ਪਿਛਲੀਆਂ 2-3 ਤਾਰੀਖ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਕਿਸੇ ਨੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ, ਇਸ ਲਈ ਪਹਿਲਾਂ ਵਿਧਾਨ ਸਭਾ ਸ਼ਿਕਾਇਤ ਦੀ ਕਾਪੀ ਦੇਵੇ, ਉਸ ਤੋਂ ਬਾਅਦ ਉਹ ਜੁਆਬ ਦੇਣਗੇ। ਇਸ ਤਰ੍ਹਾਂ ਕਿਸੇ ਨਾ ਕਿਸੇ ਕਾਰਨ ਹਰ ਵਾਰ ਤਾਰੀਖ ਦਿੱਤੀ ਜਾਂਦੀ ਹੈ ਜਾਂ ਫਿਰ ਕੋਈ ਕਾਰਨ ਦੱਸਦੇ ਹੋਏ ਪੇਸ਼ੀ ਨੂੰ ਟਾਲ ਦਿੱਤਾ ਜਾਂਦਾ ਹੈ।

    ਸਪੀਕਰ ਕੁਲਤਾਰ ਸੰਧਵਾਂ ਨਹੀਂ ਸਨ ਚੰਡੀਗੜ੍ਹ : ਵਿਧਾਨ ਸਭਾ

    ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਡਾ. ਸੁਖਵਿੰਦਰ ਸਿੰਘ ਦੇ ਮਾਮਲੇ ਵਿੱਚ ਇੱਕ ਵਾਰ ਤਾਰੀਖ ਦਿੱਤੇ ਜਾਣ ਪਿੱਛੇ ਕਾਰਨ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਚੰਡੀਗੜ੍ਹ ਵਿਖੇ ਨਹੀਂ ਸਨ, ਜਿਸ ਕਾਰਨ ਸੁਣਵਾਈ ਨਹੀਂ ਹੋ ਸਕਦੀ, ਇਸ ਲਈ ਤਾਰੀਖ ਦੇ ਦਿੱਤੀ ਗਈ ਹੈ। ਅਗਲੀ ਤਾਰੀਖ ਕਿਹੜੀ ਦਿੱਤੀ ਗਈ ਹੈ, ਇਸ ਬਾਰੇ ਵਿਧਾਨ ਸਭਾ ਸਕੱਤਰੇਤ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।