Desh Bhagat University: (ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਦਾ 13ਵਾਂ ਡਿਗਰੀ ਵੰਡ ਸਮਾਰੋਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ’ਚ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਵਿਦਿਅਕ ਸੈਸ਼ਨ 2025-26 ਦੇ ਲੱਗਭਗ 1500 ਵਿਦਿਆਰਥੀਆਂ ਨੂੰ ਇਸ ਸਮਾਰੋਹ ਦੌਰਾਨ ਡਿਗਰੀਆਂ ਅਤੇ ਡਿਪਲੋਮੇ ਪ੍ਰਦਾਨ ਕੀਤੇ ਗਏ। ਇਸ ਮੌਕੇ ਡੀ.ਬੀ.ਯੂ. ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਡੀ.ਬੀ.ਯੂ. ਦੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਸਨਮਾਨਿਤ ਮਹਿਮਾਨਾਂ ਦਾ ਹਾਰਦਿਕ ਅਭਿਨੰਦਨ ਕੀਤਾ ਜਦੋਂਕਿ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਯੂਨੀਵਰਸਿਟੀ ਦੀਆਂ ਉਪਲਬਧੀਆਂ ਅਤੇ ਮੀਲ ਪੱਥਰਾਂ ਨੂੰ ਉਜਾਗਰ ਕਰਦਿਆਂ ਸਾਲਾਨਾ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਬ੍ਰਿਟਿਸ਼ ਸੰਸਦ ਮੈਂਬਰ ਅਤੇ ਈਲਿੰਗ ਸਾਊਥਾਲ (2007 -2024) ਦੇ ਪੂਰਵ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਦਾ ਪ੍ਰੇਰਣਾਦਾਇਕ ਜੀਵਨ ਸੰਘਰਸ਼, ਮਿਹਨਤ ਦੀ ਇੱਜ਼ਤ ਅਤੇ ਲੋਕਤਾਂਤਰਿਕ ਮੁੱਲਾਂ ਦਾ ਉੱਤਮ ਉਦਾਹਰਨ ਹੈ। ਉਹ ਲੰਡਨ ਬਰੇ ਆਫ ਈਲਿੰਗ ’ਚ ਕਰੀਬ 25 ਸਾਲਾਂ ਤੱਕ ਕੋਂਸਲਰ ਅਤੇ ਮੇਅਰ ਵਜੋਂ ਸੇਵਾ ਨਿਭਾਉਂਦੇ ਹੋਏ ਅਤੇ ਬਾਅਦ ’ਚ ਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਸੰਸਦੀ ਕਮੇਟੀਆਂ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਨੇ ਭਾਰਤ- ਬਰਤਾਨੀਆ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋਕ ਨੀਤੀ ਦੇ ਵਿਕਾਸ ’ਚ ਵੀ ਉਲੇਖਣੀਯ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: Rohit Shetty Firing News: ਰੋਹਿਤ ਸ਼ੈੱਟੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਹੋਈ ਪਛਾਣ
ਇਸ ਮੌਕੇ ਚਾਂਸਲਰ ਡਾ. ਜੋਰਾ ਸਿੰਘ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਸਨਾਤਕ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਮਰਪਣ ਅਤੇ ਇਮਾਨਦਾਰੀ ਨਾਲ ਸ਼ੈ੍ਰਸ਼ਠਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਸਿੱਖਿਆ ਦੀ ਰੂਪਾਂਤਰਕ ਸ਼ਕਤੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖਿਆ ਚਮਕਦਾਰ ਭਵਿੱਖ ਦੀ ਨੀਂਹ ਹੈ। ਸਮਾਰੋਹ ਦੌਰਾਨ ਵਿਸ਼ਿਸ਼ਟ ਵਿਅਕਤਿਤਵਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਮਾਨਦ ਉਪਾਧੀ ਅਤੇ ਡੀ.ਲਿਟ. ਦੀਆਂ ਉਪਾਧੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਗਵਰਨਰ ਪਦਕ, ਸੁਵਰਨ ਪਦਕ ਅਤੇ ਪੀ.ਐੱਚ.ਡੀ., ਸਨਾਤਕੋਤਰ, ਸਨਾਤਕ ਅਤੇ ਸੀਓਈ ਪ੍ਰੋਗਰਾਮਾਂ ਦੀਆਂ ਡਿਗਰੀਆਂ ਮੈਰਿਟ ਧਾਰੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ। ਸਮਾਰੋਹ ਦਾ ਵਿਸ਼ੇਸ਼ ਗੋਰਵਮਈ ਪਲ ਉਹ ਸੀ ਜਦੋਂ ਭਾਰਤੀ ਆਜ਼ਾਦੀ ਸੈਨਾਨੀ ਸੁਭਾਸ਼ ਚੰਦਰ ਬੋਸ ਦੀ ਪੁੱਤਰੀ ਅਨੀਤਾ ਬੋਸ ਫਾਫ਼ ਨੇ ਜਰਮਨੀ ਤੋਂ ਆਨਲਾਈਨ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਦੇਸ਼ ਸੇਵਾ ਲਈ ਸਮਰਪਣ ਅਤੇ ਸੱਚਾਈ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ । ਕੁੱਲ ਮਿਲਾ ਕੇ 13ਵਾਂ ਦੀਕਸ਼ਾਂਤ ਸਮਾਰੋਹ ਉਤਸ਼ਾਹ, ਗੌਰਵ ਅਤੇ ਪ੍ਰੇਰਣਾ ਦੇ ਮਾਹੌਲ ’ਚ ਸਫਲਤਾਪੂਰਵਕ ਸੰਪੰਨ ਹੋਇਆ, ਜੋ ਯੂਨੀਵਰਸਿਟੀ ਦੀ ਵਿਦਿਅਕ ਯਾਤਰਾ ਦਾ ਇੱਕ ਹੋਰਨਾਂ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ। Desh Bhagat University














