Dera Sacha Sauda: ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਗੁਰਗੱਦੀਨਸ਼ੀਨ ਹੋਣ ਤੋਂ ਪਹਿਲਾਂ ਦੀ ਗੱਲ ਹੈ ਕਿ ਆਪ ਜੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਆਗਿਆ ਲੈ ਕੇ ਆਪਣੇ ਘਰੇਲੂ ਕੰਮ ਲਈ ਆਪਣੇ ਪਿੰਡ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਸਾਹਿਬ ਆਏ ਸਨ। ਆਪ ਜੀ ਨੂੰ ਪਰਿਵਾਰਕ ਕੰਮਾਂ ’ਚ ਪੰਜ-ਛੇ ਦਿਨ ਲੱਗ ਗਏ। ਜਦੋਂ ਆਪ ਜੀ ਵਾਪਸ ਆਏ ਤਾਂ ਉਸ ਸਮੇਂ ਪੂਜਨੀਕ ਬੇਪਰਵਾਹ ਸਾਈਂ ਜੀ ਡੇਰਾ ਸੱਚਾ ਸੌਦਾ ਰਾਣੀਆਂ (ਸਰਸਾ) ’ਚ ਡੇਰੇ ਦੇ ਬਾਹਰ ਦਰੱਖਤ ਹੇਠਾਂ ਬਿਰਾਜਮਾਨ ਸਨ।
Read Also : ‘ਨਸ਼ਾ ਤਾਂ ਬਰਬਾਦੀ ਦਾ ਘਰ, ਇਸ ਗੱਲ ਦੀ ਡੇਰਾ ਸੱਚਾ ਸੌਦਾ ’ਚ ਆ ਕੇ ਆਈ ਸਮਝ’
ਜਦੋਂ ਆਪ ਜੀ ਪੂਜਨੀਕ ਬੇਪਰਵਾਹ ਸਾਈਂ ਜੀ ਕੋਲ ਪਹੁੰਚੇ ਤਾਂ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਬਚਨ ਫ਼ਰਮਾਇਆ, ‘‘ਹਰਬੰਸ ਸਿੰਘ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਂਅ), ਏਨੇ ਦਿਨ ਕਿੱਥੇ ਰਹੇ। ਇਹ ਬਾਡੀ ਹੁਣ ਬੁੱਢੀ ਹੋ ਗਈ ਹੈ। ਹੁਣ ਤੁਸੀਂ ਹੀ ਕੰਮ ਕਰਨਾ ਹੈ।’’ ਗੁਰਗੱਦੀ ਬਖਸ਼ਿਸ਼ ਤੋਂ ਪਹਿਲਾਂ ਹੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦੇ ਅਗਲੇ ਗੁਰੂ ਹੋਣ ਦੇ ਸਪੱਸ਼ਟ ਬਚਨ ਫ਼ਰਮਾ ਦਿੱਤੇ ਸਨ।
ਸਰੋਤ: ਸੱਚੇ ਰੂਹਾਨੀ ਰਹਿਬਰ,
ਭਾਗ-2 ’ਚੋਂ..














