MSG Maha Rahmokaram Month: ਸੰਨ 1984 ਦੀ ਗੱਲ ਹੈ। ਉੱਤਰ ਪ੍ਰਦੇਸ਼ ’ਚ ਹੋਏ ਇੱਕ ਸਤਿਸੰਗ ਦੌਰਾਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੱਸਿਆ, ‘‘26ਵੇਂ ਸਤਿਸੰਗ ’ਤੇ ਸਾਡਾ ਗਲ ਬੈਠ ਗਿਆ ਅਤੇ ਬੁਖਾਰ ਵੀ ਸੀ ਫਿਰ ਵੀ ਅਸੀਂ ਉਸੇ ਤਰ੍ਹਾਂ ਸਤਿਸੰਗ ਕੀਤਾ। ਸਰੀਰ ਵੀ ਸਾਥ ਨਹੀਂ ਦੇ ਰਿਹਾ ਸੀ ਪਰ ਨਾਲ ਦੀ ਨਾਲ ਹੀ ਅਸੀਂ ਇਹ ਸੋਚ ਕੇ ਮਲੋਟ ਸਤਿਸੰਗ ਕਰਨ ਚਲੇ ਗਏ ਕਿ ਜੇਕਰ ਅਸੀਂ ਸਤਿਸੰਗ ਕਰਨ ਨਾ ਗਏ ਤਾਂ ਸੰਗਤ ਨਿਰਾਸ਼ ਹੋ ਕੇ ਵਾਪਸ ਚਲੀ ਜਾਵੇਗੀ।’’ ਆਪ ਜੀ ਨੇ 104 ਡਿਗਰੀ ਬੁਖਾਰ ਹੋਣ ਦੇ ਬਾਵਜੂਦ ਸਤਿਸੰਗ ਫ਼ਰਮਾਇਆ।
Read Also : ‘ਤੇਰੇ ਮਕਾਨ ਦਾ ਇੱਕ ਕੰਕਰ ਲੱਖ ਰੁਪਏ ’ਚ ਵੀ ਕਿਸੇ ਨੂੰ ਨਹੀਂ ਦੇਵਾਂਗੇ’
ਆਪ ਜੀ ਸਾਧ-ਸੰਗਤ ਦੀ ਸੇਵਾ ਲਈ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ। ਕਈ ਵਾਰ ਸੇਵਾਦਾਰ ਅਰਜ਼ ਕਰਦੇ ਕਿ ਸਤਿਸੰਗ ਰੱਦ ਕਰ ਦਿਓ ਤਾਂ ਆਪ ਜੀ ਫ਼ਰਮਾਉਂਦੇ, ‘‘ਪਤਾ ਨਹੀਂ ਸਾਧ-ਸੰਗਤ ਕਦੋ ਤੋਂ ਸਾਡਾ ਇੰਤਜ਼ਾਰ ਕਰ ਰਹੀ ਹੋਵੇਗੀ ਅਤੇ ਅਸੀਂ ਨਾ ਪਹੁੰਚੇ ਤਾਂ ਉਨ੍ਹਾਂ ਦਾ ਦਿਲ ਟੁੱਟ ਜਾਵੇਗਾ।’’














