ਸਾਡੇ ਨਾਲ ਸ਼ਾਮਲ

Follow us

14.2 C
Chandigarh
Monday, February 2, 2026
More
    Home Breaking News National Lite...

    National Literary Fair: ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨੀ ਸਮਾਰੋਹ ਕੌਮੀ ਸਾਹਿਤਿਕ ਮੇਲਿਆਂ ਦਾ ਹੋ ਨਿਬੜਿਆ

    National Literary Fair
    ਅੰਮ੍ਰਿਤਸਰ: ਸਮਾਰੋਹ ’ਚ ਉੱਘੇ ਪੱਤਰਕਾਰ, ਕਾਲਮ ਨਵੀਸ ਤੇ ਸ਼ਾਇਰ ਐੱਸ. ਪ੍ਰਸ਼ੋਤਮ ਸਮੇਤ ਹੋਰ ਸਖਸ਼ੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਫਿਲਮ ਅਦਾਕਾਰ ਤੇ ਉੱਘੇ ਕਮੇਡੀਅਨ ਗੁਰਪ੍ਰੀਤ ਘੁੱਗੀ।

    ਪੰਜਾਬੀ ਬੋਲੀ ਅੱਜ ਪੰਜ ਦਰਿਆਵਾਂ ਦੀ ਨਹੀਂ ਸਗੋਂ ਸੱਤ ਦਰਿਆਵਾਂ ਦੀ ਮਾਂ ਬੋਲੀ ਬਣੀ 

    National Literary Fair: (ਰਾਜਨ ਮਾਨ) ਅੰਮ੍ਰਿਤਸਰ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਤੋਂ ਮਾਝਾ ਜ਼ੋਨ ਇਕਾਈ ਦੇ ਚੇਅਰਮੈਨ, ਲੇਖਕ, ਪੰਜਾਬੀ ਸਾਹਿਤ ਸੱਭਿਆਚਾਰ ਤੇ ਸਮਾਜ ਸੇਵਾਵਾਂ ਦੇ ਪ੍ਰਮੋਟਰ ਸਿਫਰ ਸਤਿਬੀਰ ਸਿੰਘ ਵੱਲੋਂ ਸਭਾ ਦੇ ਕੌਮਾਂਤਰੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਪ੍ਰਧਾਨਗੀ ਤੋਂ ਇਲਾਵਾ ਮੁੱਖ ਮਹਿਮਾਨ ਪੰਜਾਬੀ ਫ਼ਿਲਮੀ ਅਦਾਕਾਰ, ਉੱਘੇ ਕਮੇਡੀਅਨ ਗੁਰਪ੍ਰੀਤ ਘੁੱਗੀ, ਵਿਸ਼ੇਸ਼ ਮਹਿਮਾਨ ਕਾਮੇਡੀ ਕਲਾਕਾਰ ਘੁਲੇਸ਼ਾਹ, ਸੂਫ਼ੀ ਉਸਤਾਦ ਗਾਇਕ ਪੂਰਨ ਸ਼ਾਹ ਵਡਾਲੀ ਦੀ ਅਗਵਾਈ ’ਚ ਮੀਰਾ ਕੋਟ ਰੋਡ ’ਤੇ ਰਚਾਇਆ ਗਿਆ।

    ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਤੇ ਸਨਮਾਨ ਸਮਾਰੋਹ, ਸਮਾਰੋਹ ਨਹੀਂ ਸਗੋਂ ਸ਼ਬਦ ਗਾਇਨ, ਕਵੀਸ਼ਰੀ, ਗਟਾਰ ਗਾਇਨ, ਧਾਰਮਿਕ, ਸਮਾਜਿਕ ਤੇ ਪੰਜਾਬੀ ਸੱਭਿਆਚਾਰਕ ਵਿਰਾਸਤੀ ਤੇ ਰਵਾਇਤੀ ਰੰਗ ਪੰਜਾਬੀ ਤੇ ਕਵੀਆਂ,ਸ਼ਾਇਰਾ ਵੱਲੋਂ ਕਵਿਤਾਵਾਂ, ਸ਼ੇਅਰਾਂ ਦੇ ਬਾਖੂਬੀ ਪੇਸ਼ਕਾਰੀਆਂ ਤੋਂ ਇਲਾਵਾ ਸਾਹਿਤਕਾਰਾਂ, ਰੰਗ ਕਰਮੀਆਂ, ਗਾਇਕਾਂ ਫਿਲਮ ਲੇਖਕਾਂ, ਸੰਪਾਦਕਾਂ ਨਵ ਪ੍ਰਕਾਸ਼ਤ ਮੈਗਜ਼ੀਨ ਰੀਲੀਜ਼, ਪੱਤਰਕਾਰਾਂ ਦੀ ਭਰਵੀਂ ਸ਼ਮੂਲੀਅਤ ਦੇ ਨਤੀਜੇ ਵਜੋਂ ਕੌਮੀ ਪੱਧਰ ਦੇ ਸਾਹਿਤਕ ਮੇਲਿਆਂ ਦੇ ਮੇਚੇ ਹੋ ਬਰਾਬਰ ਹੋ ਨਿਬੜਿਆ। ਸਮਾਰੋਹ ਨੂੰ ਯਾਦਗਾਰੀ ਬਣਾਉਂਦਿਆਂ ਮਾਝਾ ਜੌਨ ਚੇਅਰਮੈਨ ਤੇ ਲੇਖਕ ਸਿਫ਼ਰ ਸਤਿਬੀਰ ਸਿੰਘ ਨੇ ਅੰਮ੍ਰਿਤਸਰ ਵਿਖੇ ਹੀ ਮੀਰਾਂ ਕੋਟ ਰੋਡ ’ਤੇ ਆਪਣੀ ਬਹੁ ਕੀਮਤੀ ਥਾਂ ’ਚ ਵਿਸ਼ਵ ਪੰਜਾਬੀ ਭਵਨ ਬਣਾਉਣ ਦਾ ਐਲਾਨ ਕੀਤਾ।

    ਪੰਜਾਬੀ ਮਾ ਬੋਲੀ ਦੇ ਪ੍ਰਸਾਰ ਲਈ ਪੰਜਾਬੀ ਪਿਆਰੇ ਵਫਾਦਾਰ ਪਹਿਰੇਦਾਰ ਦੀ ਭੂਮਿਕਾ ਨਿਭਾਉਣ : ਗੁਰਪ੍ਰੀਤ ਘੁੱਗੀ

    ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਫਿਲਮੀ ਅਦਾਕਾਰ ਤੇ ਉੱਗੇ ਕਮੇਡੀਅਨ ਗੁਰਪ੍ਰੀਤ ਘੁੱਗੀ ਨੇ ਆਪਣੇ ਸੰਬੋਧਨ ’ਚ ਸੱਦਾ ਦਿੱਤਾ ਕਿ ਪੰਜਾਬੀ ਮਾਂ ਬੋਲੀ ਮਾਖਿਓ ਨਾਲੋਂ ਮਿੱਠੀ ਹੈ ਅਤੇ ਬੋਲੀ ਦੀ ਸ਼ੁੱਧਤਾ ’ਚ ਲੇਖਣ ਤੇ ਉਚਾਰਨ ਵੱਲ ਉਚੇਚੇ ਧਿਆਨ ਦਿੱਤਾ ਜਾਵੇ ਅਤੇ ਮਾਂ ਬੋਲੀ ਦੇ ਉਸਰਈਏ ਬਣਨ ਦੀ ਭੂਮਿਕਾ 6ਚ ਅਕ੍ਰਿਤਘਣ ਬਣਨ ਤੋਂ ਲੱਖਾਂ ਕੋਹਾਂ ਸੰਕੋਚ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਪੰਜਾਬੀ ਬੋਲੀ ਨੇ ਸਿਰਫ ਪੰਜਾਬੀ ਭਾਸ਼ਾ ਨੂੰ ਹੀ ਨਹੀਂ ਸਗੋਂ ਹੋਰ ਭਾਸ਼ਾਵਾਂ ਨੂੰ ਵੀ ਪੰਜਾਬੀ ਸ਼ਬਦਾਂ ਦਾ ਵੀ ਖਜ਼ਾਨਾ ਦੇ ਕੇ ਭਰਪੂਰ ਤੇ ਮਾਲਾ-ਮਾਲ ਕੀਤਾ ਹੈ। ਪੰਜਾਬੀ ਮਾਂ ਬੋਲੀ ਸਾਡੇ ਵੱਡੇ-ਵਡੇਰਿਆਂ ਤੋਂ ਲੈ ਕੇ ਅੱਜ ਤੱਕ ਪੰਜਾਬ ਪੰਜਾਬੀ ਪੰਜਾਬੀਅਤ ਦੀਆਂ ਰੂਹਾਂ ’ਚ ਉੱਤਰ ਕੇ ਰੋਮ ਰੋਮ ’ਚ ਉਕਰ ਚੁੱਕੀ ਹੈ। ਉਹਨਾਂ ਨੇ ਆਪਣੇ ਸੰਬੋਧਨ ਦੇ ਅੰਤਿਮ ਭਾਗ ’ਚ ਮੁੜ ਪੰਜਾਬੀ ਪਿਆਰਿਆਂ ਨੂੰ ਪੰਜਾਬੀ ਜੁਬਾਨ ਦੇ ਵਫਾਦਾਰ ਪਹਿਰੇਦਾਰ ਬਣਨ ਸੱਦਾ ਦਿੱਤਾ । National Literary Fair

    ਮੇਜਬਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਕੈਨੇਡਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਪੱਧਰ ’ਤੇ ਗਤੀ ਵਿਧੀਆਂ ਦੀ ਵਿਸਥਾਰ ਨਾਲ ਜਾਣਕਾਰੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਭਾ ਦਾ ਪਹਿਲਾ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਕੈਨੇਡਾ ਵਿਖੇ ਅਤੇ ਦੂਜਾ ਭਵਨ ਲਾਹੌਰ ਵਿਖੇ ਸਥਾਪਿਤ ਕੀਤਾ ਹੋਇਆ ਹੈ। ਜਦੋਂਕਿ ਅੱਜ ਸ਼ੁੱਭ ਦਿਹਾੜੇ ’ਤੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਤੀਜੇ ਵਿਸ਼ਵ ਪੰਜਾਬੀ ਭਵਨ ਦੀ ਸਥਾਪਨਾ ਕੀਤੀ ਗਈ ਹੈ।

    ਵਿਸ਼ਵ ਪੰਜਾਬੀ ਭਵਨ ਅੰਮ੍ਰਿਤਸਰ ਵਿੱਚ ਵਿਦੇਸ਼ੀ ਪੰਜਾਬੀ ਸਾਹਿਤਕਾਰ ਸਾਹਿਤਕਾਰਾਂ ਦੇ ਮੁਫਤ ਰਿਹਾਇਸ਼ ਦੀ ਵੀ ਹੋਵੇਗੀ ਵਿਵਸਥਾ- ਸਤਬੀਰ

    ਉਹਨਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਸਥਾਪਿਤ ਭਵਨ ’ਚ 13 ਅਪ੍ਰੈਲ 2026 ਵਿਸਾਖੀ ਵਾਲੇ ਦਿਨ ਤੋਂ 24 ਘੰਟੇ ਲੰਗਰ ਦਾ ਸੰਚਾਲਨ ਕੀਤਾ ਜਾਵੇਗਾ। ਸਮਾਰੋਹ ਦੀ ਮੇਜਬਾਨ ਤੇ ਸਭਾ ਦੀ ਮਾਝਾ ਜੋਨ ਇਕਾਈ ਦੇ ਚੇਅਰਮੈਨ ਸਿਫਰ ਸਤਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਨਿੱਜੀ ਫਾਰਮ ਹਾਊਸ ਪੰਜਾਬ ਪੱਧਰ ਦੇ ਵਿਸ਼ਵ ਪੰਜਾਬੀ ਭਵਨ ਨੂੰ ਜਗ੍ਹਾ ਸਮਰਪਿਤ ਕੀਤੀ ਗਈ ਅਤੇ ਇਸ ਭਵਨ ’ਚ ਪੰਜਾਬੀ ਸਾਹਿਤ ਦੇ ਪ੍ਰਚਾਰ ਦੇ ਪ੍ਰਸਾਰ ਲਈ ਆਪਣੀਆਂ ਸਰਗਰਮ ਭੂਮਿਕਾਵਾਂ ਨਿਭਾਅ ਰਹੀਆਂ ਸਾਹਿਤ ਸਭਾਵਾਂ ਸੱਭਿਆਚਾਰਕ ਕੇਂਦਰ ’ਚ ਬਿਨਾਂ ਕਿਸੇ ਕਿਰਾਏ ਤੋਂ ਚਲਾ ਸਕਦੀਆਂ ਹਨ ਅਤੇ ਇੱਥੋਂ ਤੱਕ ਕੇ ਵਿਦੇਸ਼ਾਂ ’ਚੋਂ ਅੰਮ੍ਰਿਤਸਰ ਵਿਖੇ ਪੁੱਜਣ ਵਾਲੇ ਸਾਹਿਤਕਾਰ ਇਸ ਭਵਨ ’ਚ ਮੁਫ਼ਤ, ਇੱਕ-ਦੋ ਦਿਨ ਰਿਹਾਇਸ਼ ਰੱਖ ਸਕਣਗੇ।

    ਇਹ ਵੀ ਪੜ੍ਹੋ : Amritsar News: ਨਸ਼ਾ ਸਮੱਗਲਰਾਂ ਦੀ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਰੱਖੀ ਜਾਵੇਗੀ ਗੁਪਤ : ਸੋਨੀਆ ਮਾਨ

    ਇਸ ਤੋਂ ਇਲਾਵਾ ਲੋੜਵੰਦ ਪੰਜਾਬੀ ਲੋਕ ਆਪਣੇ ਛੋਟੇ-ਮੋਟੇ ਘਰੇਲੂ ਸਮਾਗਮ ਵੀ ਰਚਾ ਸਕਦੇ ਹਨ, ਜਿਨਾਂ ਕੋਲ ਕੋਈ ਕਿਰਾਇਆ ਨਹੀਂ ਵਸੂਲ ਕੀਤਾ ਜਾਵੇਗਾ। ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਮੌਜੂਦ ਅਫਗਾਨਿਸਤਾਨ ਤੋਂ ਸੰਗੀਤ ਸਾਜ਼ ਰਬਾਬ ਦੇ ਕੌਮਾਂਤਰੀ ਪ੍ਰਸਿੱਧ ਵਾਦਕ ਉਸਤਾਦ ਹਮਾਉਂ ਸ਼ਖ਼ੀ ਨੇ ਕਿਹਾ ਕਿ ਸੰਗੀਤ ’ਚੋਂ ਰੱਬ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਅਤੇ ਅੱਜ ਇੱਥੇ ਸਮਾਗਮ ’ਚ ਸਮੁੱਚਾ ਪ੍ਰੋਗਰਾਮ ਵੇਖ ਕੇ ਉਹ ਬਹੁਤ ਖੁਸ਼ ਹੋਏ ਹਨ। ਰਬਾਬ ਵਾਦਕ ਉਸਤਾਬ ਹੁਮਾਯੂੰ ਸਾਖੀ ਨੂੰ ਇਸ ਮੌਕੇ ’ਤੇ ਉੱਘੀ ਸਾਹਿਤਕਾਰ ਤੇ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬ੍ਹੋ ਦੀ ਡੀਂਨ ਡਾ ਗੁਰਪ੍ਰੀਤ ਕੌਰ ਨੇ ਰਬਾਬ ਦੀਆਂ ਸੁਰਾਂ ਤੇ ਤਰੰਗਾਂ ਸਿੱਖਣ ਲਈ ਗੁਰੂ ਧਾਰਿਆ। ਪਦਮ ਸ਼੍ਰੀ ਤੇ ਨਾਮਵਰ ਸੂਫ਼ੀ ਗਾਇਕ ਉਸਤਾਦ ਪੂਰਨ ਸ਼ਾਹ ਵਡਾਲੀ ਨੇ ਵੀ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਾਰਨ ਦਾ ਪ੍ਰਗਟਾਵਾ ਕੀਤਾ।

    ਪ੍ਰਮੁੱਖ ਸਖਸ਼ੀਅਤਾਂ ਨੂੰ ਵੱਖ-ਵੱਖ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ

    ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨ ਗੁਰਪ੍ਰੀਤ ਘੁੱਗੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਦਲਬੀਰ ਸਿੰਘ ਕਥੂਰੀਆ, ਸ਼੍ਰੀ ਘੁਲੇ ਸ਼ਾਹ, ਮੇਜਬਾਨ ਸਿਫਰ ਸਤਬੀਰ ਸਿੰਘ ਤੇ ਹੋਰ ਦਰਜਨ ਦੇ ਕਰੀਬ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਲੇਖਕ ਸਫਰ ਸਤਬੀਰ ਦੇ ਕਾਵ ਸੰਗਰਹਿ ਸਿਫਰ ਦਾ ਸਫਰ ਅਤੇ ਕਵਿਤਰੀ ਡਾਕਟਰ ਜਗਦੀਪ ਕੌਰ ਅਹੂਜਾ ਦੇ ਨਵ ਪ੍ਰਕਾਸ਼ਿਤ ਕਾਵ ਸੰਗ੍ਰਹਿ ਦੇ ਰਿਸ਼ਤਿਆਂ ਦੇ ਇਰਦ ਗਿਰਦ ਨੂੰ ਵੀ ਰਿਲੀਜ਼ ਕਰਨ ਦੀ ਰਸਮ ਅਦਾਇਗੀ ਹੋਈ। ਸਮਾਰੋਹ ’ਚ ਸ਼ਾਮਿਲ ਮੁੱਖ ਮਹਿਮਾਨ ਗੁਰਪ੍ਰੀਤ ਘੁੱਗੀ ਤੇ ਪ੍ਰਬੰਧਕਾਂ ਵੱਲੋਂ ਨਾਮਵਰ ਪੱਤਰਕਾਰ ਤੇ ਸ਼ਾਇਰ ਐਸ.ਪ੍ਰਸ਼ੋਤਮ, ਫਿਲਮ ਅਭਿਨੇਤਰੀ, ਸ਼ਾਸ਼ਤਰੀ ਨਰਤਕੀ, ਗ਼ਜ਼ਲਗੋ ਤੇ ਚਿੱਤਰਕਾਰ ਡਾ.ਆਂਚਲ ਅਰੋੜਾ ਨੂੰ ਧੀ ਪੰਜਾਬ ਦੀ ਸਮੇਤ ਦਰਜਨਾਂ ਪ੍ਰਮੁੱਖ ਸਖਸ਼ੀਅਤਾਂ ਨੂੰ ਵੱਖ-ਵੱਖ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦਲਬੀਰ ਰਿਆੜ ਨੇ ਕੀਤਾ। National Literary Fair

    National Literary Fair
    National Literary Fair: ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨੀ ਸਮਾਰੋਹ ਕੌਮੀ ਸਾਹਿਤਿਕ ਮੇਲਿਆਂ ਦਾ ਹੋ ਨਿਬੜਿਆ

    ਸਮਾਰੋਹ ’ਚ ਡਾਕਟਰ ਲੀਨਾ ਬੇਦੀ ਯੂਐਸਏ, ਜਸਵੀਰ ਸਿੰਘ ਵਿਰਕ, ਸ਼੍ਰੀਮਤੀ ਬਲਬੀਰ ਕੌਰ ਰਾਏ ਕੋਟੀ ਕੌਮੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ, ਡਾਕਟਰ ਅਮਰ ਜੋਤੀ, ਅਮਰਜੀਤ ਸਿੰਘ ਪੱਪੂ ਭਾ ਜੀ, ਰਾਜਬੀਰ ਭਲੂਰੀਆ, ਡਾਕਟਰ ਜਸਵਿੰਦਰ ਕੌਰ ਜੱਸੀ, ਡਾਕਟਰ ਨਿਧੀ ਪਾਠਕ, ਅਰਤਿੰਦਰ ਸੰਧੂ, ਪਰਮਿੰਦਰ ਸੋਢੀ,ਰਜਿੰਦਰ ਮਾਝੀ, ਐੱਸ ਪਰਸ਼ੋਤਮ, ਸੋਹਣ ਸਿੰਘ ਗੇਦੂ, ਰੇਖਾ ਮਹਾਜਨ, ਰਾਜਬੀਰ ਜੰਨਤ, ਸਤੀਸ਼ ਵਿਦਰੋਹੀ, ਅਰਵਿੰਦਰ ਭੱਟੀ, ਦਲਜੀਤ ਸਿੰਘ ਟਰੈਫਿਕ ਇੰਚਾਰਜ, ਡਾਕਟਰ ਵਿਕਰਮਜੀਤ ਅੱਖਰ ਸਾਹਿਤ ਅਕਾਦਮੀ,ਸਰਬਜੀਤ ਸੰਧੂ, ਹਰਜੀਤ ਸਿੰਘ ਸੰਧੂ, ਮਲਵਿੰਦਰ, ਹਰਮੀਤ ਆਰਟਿਸਟ, ਜਸਵਿੰਦਰ ਬਿੱਟਾ, ਬਿਕਰਮਜੀਤ ਬਾਜਵਾ ਆਦਿ ਮੌਜੂਦ ਸਨ।