ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਦਾ ਕਮਾਲ…
Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪ੍ਰੇਮੀ ਸਤਨਾਮ ਸਿੰਘ ਇੰਸਾਂ (ਨੀਲੋਵਾਲ) ਨੇ ਇੱਕ ਮਹਿੰਗੇ ਮੁੱਲ ਦਾ ਐਪਲ (Apple) ਕੰਪਨੀ ਦਾ ਡਿੱਗਿਆ ਫੋਨ ਮਿਲਣ ਉਪਰੰਤ ਉਸ ਨੂੰ ਉਸ ਦੇ ਅਸਲ ਮਾਲਕ ਨੂੰ ਵਾਪਸ ਸੌਂਪ ਕੇ ਈਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਇੰਸਾਂ ਨੇ ਕਿਹਾ ਕਿ ਉਹ ਸੁਨਾਮ-ਮਾਨਸਾ ਰੋਡ ’ਤੇ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਮਹਿੰਗੇ ਭਾਅ ਦਾ ਐਪਲ ਕੰਪਨੀ ਦਾ ਇੱਕ ਮੋਬਾਇਲ ਫੋਨ ਡਿੱਗਿਆ ਮਿਲਿਆ ਜਿਸ ਉਪਰੰਤ ਉਸਨੇ ਫੋਨ ਮਾਲਕ ਨੂੰ ਬਾਜ਼ਾਰ ਵਿੱਚ ਆਪਣੀ ਦੁਕਾਨ ’ਤੇ ਬੁਲਾ ਕੇ ਫੋਨ ਉਸ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ: PRTC News: ਜੁਝਾਰੂ ਆਗੂ ਹਰਪਾਲ ਜੁਨੇਜਾ ਨੇ ਪੀਆਰਟੀਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
ਸਤਨਾਮ ਸਿੰਘ ਇੰਸਾਂ ਨੇ ਅੱਗੇ ਕਿਹਾ ਕਿ ਪੂਜਨੀਕ ਗੁਰੂ ਜੀ ਇੰਸਾਂ ਵੱਲੋਂ ਸਾਧ-ਸੰਗਤ ਨੂੰ ਹਮੇਸ਼ਾ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਈਮਾਨਦਾਰੀ, ਸੱਚਾਈ ਅਤੇ ਮਨੁੱਖਤਾ ਦਾ ਪੱਲਾ ਫੜ ਕੇ ਰੱਖਣਾ ਹੈ ਉਸੇ ਤਹਿਤ ਉਸਨੇ ਇਹ ਕਾਰਜ ਕੀਤਾ ਹੈ। ਦੂਜੇ ਪਾਸੇ ਆਪਣਾ ਮਹਿੰਗੇ ਭਾਅ ਦਾ ਫੋਨ ਮਿਲਣ ਤੋਂ ਬਾਅਦ ਫੋਨ ਮਾਲਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਉਸ ਨੇ ਸਤਨਾਮ ਸਿੰਘ ਇੰਸਾਂ ਸਮੇਤ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। Welfare Work














