ਨੌਜਵਾਨ ਲੁਟੇਰਿਆਂ ਤੋਂ ਬਰਾਮਦ ਕੀਤੀ ਹਮਲੇ ਦੌਰਾਨ ਵਰਤੀ ਬਰੀਜਾ ਕਾਰ 9500 ਤੇ ਹਮਲੇ ਦੇ ਵਿੱਚ ਵਰਤੀ ਗਈ ਰਾੜ | Lehragaga News
ਲਹਿਰਾਗਾਗਾ (ਰਾਜ ਸਿੰਗਲਾ)। ਬੀਤੇ ਕੁਝ ਦਿਨ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਨੇੜੇ ਪਿੰਡ ਗਾਗਾ ਤੇ ਸੰਗਤਪੁਰਾ ਦੀ ਹੱਦ ਰਾਤ ਨੂੰ ਇੱਕ ਲੁੱਟ ਦੀ ਵਾਰਦਾਤ ਵਾਪਰੀ ਸੀ। ਜਿਸ ਦੇ ਵਿੱਚ ਲੁਟੇਰਿਆਂ ਵੱਲੋਂ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਕੋਲੋਂ ਲਗਭਗ 35 ਹਜ਼ਾਰ ਰੁਪਏ ਤੇ ਕੁਝ ਦਸਤਾਵੇਜ਼ ਖੋਹ ਲਏ ਹਨ। ਇਸ ਘਟਨਾ ਨੇ ਆਲੇ-ਦੁਆਲੇ ਦੇ ਪਿੰਡਾਂ ’ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਲਹਿਰਾ ਗਾਗਾ ਦੇ ਡੀਐਸਪੀ ਰਣਵੀਰ ਸਿੰਘ, ਥਾਣਾ ਇੰਚਾਰਜ ਮਨਪ੍ਰੀਤ ਸਿੰਘ, ਅਤੇ ਚੌਂਕੀ ਲਹਿਰਾਂ ਇੰਚਾਰਜ ਗੁਰਦੇਵ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੇਸ ਦੇ ਵਿੱਚ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਵੀ ਕੋਈ ਇਸ ਘਟਨਾ ’ਚ ਸ਼ਾਮਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।। ਡੀਐਸਪੀ ਰਣਵੀਰ ਸਿੰਘ ਨੇ ਆਖਿਆ ਕਿ ਟੀਮਾਂ ਬਣਾਈਆਂ ਜਾਣਗੀਆਂ ਤਾਂ ਜੋ ਇਹੋ ਜਿਹੀਆਂ ਘਟਨਾ ਤੇ ਨੱਥ ਪਾਈ ਜਾਵੇ।
ਇਹ ਖਬਰ ਵੀ ਪੜ੍ਹੋ : Bank Employees Strike: ਸਰਕਾਰੀ ਬੈਂਕਾਂ ’ਚ ਅੱਜ ਹੜਤਾਲ, ਲਗਾਤਾਰ ਚੌਥੇ ਦਿਨ ਬੈਂਕ ਬੰਦ














