Dera Sacha Sauda: ਗੁਰਗੱਦੀ ਬਖਸ਼ਿਸ਼ ਤੋਂ ਪਹਿਲਾਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦੇ ਕੋਲ ਇਹ ਸੰਦੇਸ਼ ਭੇਜਿਆ ਕਿ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਜੀ ਦਾ ਬਚਪਨ ਦਾ ਨਾਂਅ) ਆਪਣਾ ਮਕਾਨ ਢਾਹ ਕੇ ਘਰ ਦਾ ਸਾਰਾ ਸਾਮਾਨ ਡੇਰੇ ’ਚ ਲੈ ਕੇ ਆ ਜਾਣ। ਪੂਜਨੀਕ ਪਰਮ ਪਿਤਾ ਜੀ ਤਾਂ ਪਹਿਲੀ ਵਾਰ ਦਰਸ਼ਨ ਕਰਦੇ ਹੀ ਆਪਣੇ ਪਿਆਰੇ ਸਤਿਗੁਰੂ ’ਤੇ ਤਨ-ਮਨ ਨਿਛਾਵਰ ਕਰ ਚੁੱਕੇ ਸਨ।
ਆਪ ਜੀ ਨੂੰ ਜਿਉਂ ਹੀ ਆਪਣੇ ਪਿਆਰੇ ਸਤਿਗੁਰੂ ਦਾ ਫ਼ਰਮਾਨ ਪ੍ਰਾਪਤ ਹੋਇਆ, ਆਪ ਜੀ ਨੇ ਬਿਨਾ ਦੇਰੀ ਕੀਤੇ, ਤੁਰੰਤ ਹੀ ਸੱਬਲ ਤੇ ਕੰਧਾਲਾ ਚੁੱਕਿਆ ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਆਪਣਾ ਮਕਾਨ ਆਪਣੇ ਹੀ ਹੱਥਾਂ ਨਾਲ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਕੰਮ ’ਚ ਆਪ ਜੀ ਦੇ ਪੂਜਨੀਕ ਮਾਤਾ ਜੀ ਨੇ ਵੀ ਆਪ ਜੀ ਦਾ ਸਾਥ ਦਿੰਦਿਆਂ ਕਿਹਾ ਕਿ ਸਾਈਂ ਜੀ ਦੇ ਕਿਸੇ ਵੀ ਹੁਕਮ ਨੂੰ ਨਹੀਂ ਮੋੜਨਾ। ਜਿਵੇਂ ਉਹ ਕਹਿਣ, ਉਵੇਂ ਹੀ ਕਰਨਾ ਹੈ।
ਪੂਜਨੀਕ ਮਾਤਾ ਜੀ ਵੀ ਆਪ ਜੀ ਦੇ ਨਾਲ ਮਕਾਨ ਢਾਹੁਣ ਲੱਗ ਪਏ। ਇਸ ਦੌਰਾਨ ਇੱਕ ਪ੍ਰੇਮੀ ਨੇ ਆ ਕੇ ਆਪ ਜੀ ਨੂੰ ਸਤਿਗੁਰੂ ਜੀ ਦਾ ਬਚਨ ਸੁਣਾਉਂਦਿਆਂ ਕਿਹਾ ਕਿ ਇੱਕ ਕਮਰੇ ਤੇ ਇੱਕ ਬੈਠਕ ਨੂੰ ਨਹੀਂ ਤੋੜਨਾ ਹੈ, ਪਰਿਵਾਰ ਕਿੱਥੇ ਬੈਠੇਗਾ ਤੇ ਕਿੱਥੇ ਸੌਂਏਗਾ? ਓਧਰ ਆਪ ਜੀ ਆਪਣੇ ਸਤਿਗੁਰੂ ਪਿਆਰੇ ਦੀ ਕਿਰਪਾ ਤੇ ਖੁਸ਼ੀ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਆਦੇਸ਼ ਨਾਲ ਖੁਸ਼ੀ-ਖੁਸ਼ੀ ਆਪਣਾ ਮਕਾਨ ਢਾਹ ਰਹੇ ਸਨ, ਪਰ ਦੂਜੇ ਪਾਸੇ ਸ੍ਰੀ ਜਲਾਲਆਣਾ ਸਾਹਿਬ ਦਾ ਹਰ ਵਿਅਕਤੀ ਉਦਾਸ ਸੀ ਕਿਉਂਕਿ ਹਰ ਕੋਈ ਆਪ ਜੀ ਨੂੰ ਬੇਹੱਦ ਪਿਆਰ ਕਰਦਾ ਸੀ।
Dera Sacha Sauda
ਇੱਕ ਵੱਡਾ ਕਮਰਾ ਤੇ ਇੱਕ ਬੈਠਕ ਨੂੰ ਛੱਡ ਕੇ ਆਪ ਜੀ ਵੱਲੋਂ ਆਪਣਾ ਸਾਰਾ ਮਕਾਨ ਢਾਹ ਦਿੱਤਾ ਗਿਆ। ਪੂਜਨੀਕ ਸਤਿਗੁਰੂ ਜੀ ਦੀ ਇਹ ਅਨੋਖੀ ਖੇਡ ਕਈ ਦਿਨਾਂ ਤੱਕ ਚੱਲਦੀ ਰਹੀ। ਲੋਕ ਇਸ ਘਟਨਾ ਨੂੰ ਵੇਖ ਤੇ ਸੁਣ ਕੇ ਹੈਰਾਨ ਰਹਿ ਜਾਂਦੇ ਤੇ ਮਨ ਹੀ ਮਨ ਵਿਚਾਰ ਕਰਦੇ ਕਿ ਆਪ ਜੀ ਨੂੰ ਕੀ ਹੋ ਗਿਆ ਹੈ? ਆਪਣਾ ਮਕਾਨ ਕਿਉਂ ਢਾਹ ਰਹੇ ਹਨ? ਉਨ੍ਹਾਂ ਵਿਚਾਰੇ ਪਿੰਡ ਵਾਲਿਆਂ ਨੂੰ ਪਿਆਰੇ ਸਤਿਗੁਰੂ ਦੇ ਰਾਜ਼ ਦਾ ਕੀ ਪਤਾ ਸੀ।
Read Also : ਪੂਜਨੀਕ ਗੁਰੂ ਜੀ ਨੇ ਆਪਣੇ ਖਰਚੇ ’ਤੇ ਨੇਪਾਲ ਦੇ ਆਛੇ ਲਾਲ ਦੀ ਅੱਖ ਦਾ ਆਪ੍ਰੇਸ਼ਨ ਕਰਵਾ ਕੇ ਬਖਸ਼ੀ ਰੌਸ਼ਨੀ
ਇਸ ਤਰ੍ਹਾਂ ਆਪ ਜੀ ਘਰ ਦਾ ਸਾਰਾ ਸਾਮਾਨ ਰੇਡੀਓ, ਘੜੀ, ਪਾਣੀ ਵਾਲੀ ਟੈਂਕੀ, ਗੱਡੀ, ਕੱਪੜਿਆਂ ਨਾਲ ਭਰੀਆਂ ਪੇਟੀਆਂ, ਸੰਦੂਕ, ਬਿਸਤਰੇ, ਮੋਟਰਸਾਈਕਲ, ਫਰਨੀਚਰ ਤੇ ਜੋ ਵੀ ਹੋਰ ਸਾਮਾਨ ਘਰ ’ਚ ਮੌਜ਼ੂਦ ਸੀ, ਉਸ ਨੂੰ ਟਰੈਕਟਰ-ਟਰਾਲੀਆਂ ਤੇ ਟਰੱਕਾਂ ’ਚ ਭਰ ਕੇ ਡੇਰਾ ਸੱਚਾ ਸੌਦਾ, ਸਰਸਾ ’ਚ ਲੈ ਆਏ। ਉਸ ਸਮੇਂ ਨਵੀਂਆਂ ਇੱਟਾਂ ਦਾ ਭਾਅ 28 ਰੁਪਏ ਪ੍ਰਤੀ ਹਜ਼ਾਰ ਸੀ। ਟਰੱਕ ਵਾਲੇ ਪਿੰਡ ਸ੍ਰੀ ਜਲਾਲਆਣਾ ਸਾਹਿਬ ਤੋਂ ਸਰਸਾ ਤੱਕ ਇੱਟਾਂ ਦੀ ਢੁਆਈ ਦਾ ਕਿਰਾਇਆ 20 ਰੁਪਏ ਪ੍ਰਤੀ ਹਜ਼ਾਰ ਮੰਗ ਰਹੇ ਸਨ।
ਇਸ ਲਈ ਆਪ ਜੀ ਨੇ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ਬੇਨਤੀ ਕੀਤੀ, ‘‘ਸਾਈਂ ਜੀ! ਜੇਕਰ ਤੁਹਾਡਾ ਹੁਕਮ ਹੋਵੇ ਤਾਂ ਪੁਰਾਣੀਆਂ ਇੱਟਾਂ ਪਿੰਡ ’ਚ ਹੀ ਕਿਸੇ ਨੂੰ ਦੇ ਦਿੰਦੇ ਹਾਂ ਤੇ ਇੱਥੇ ਨਵੀਂਆਂ ਇੱਟਾਂ ਮੰਗਵਾ ਲੈਂਦੇ ਹਾਂ।’’ ਪੂਜਨੀਕ ਬੇਪਰਵਾਹ ਜੀ ਨੇ ਬਚਨ ਫ਼ਰਮਾਏ, ‘‘ਨਹੀਂ ਭਾਈ! ਨਹੀਂ, ਤੇਰੇ ਮਕਾਨ ਦਾ ਤਾਂ ਇੱਕ ਕੰਕਰ, ਇੱਕ ਲੱਖ ਰੁਪਏ ’ਚ ਵੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਸਾਰੀਆਂ ਇੱਟਾਂ ਇੱਥੇ ਦਰਬਾਰ ’ਚ ਲਿਆਓ।’’ ਇਸ ਤਰ੍ਹਾਂ ਆਪਣੇ ਪਿਆਰੇ ਸਤਿਗੁਰੂ ਜੀ ਦੇ ਆਦੇਸ਼ ਨੂੰ ਸਭ ਤੋਂ ਉੱਪਰ ਮੰਨਦਿਆਂ ਆਪ ਜੀ ਆਪਣੇ ਮਕਾਨ ਦਾ ਸਾਰਾ ਮਲਬਾ, ਇੱਟਾਂ, ਗਾਰਡਰ ਤੇ ਲੱਕੜ ਦੇ ਵੱਡੇ-ਵੱਡੇ ਸ਼ਤੀਰ ਆਦਿ ਸਭ ਕੁਝ ਟਰੱਕਾਂ, ਟਰਾਲੀਆਂ ’ਚ ਭਰ ਕੇ ਡੇਰਾ ਸੱਚਾ ਸੌਦਾ, ਸਰਸਾ ’ਚ ਲੈ ਆਏ।













