
ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਤੇ ਵਿਸ਼ੇਸ਼ ਕਾਨੂੰਨ ਦੀ ਲੋੜ : ਜੰਡੂ, ਛਿੱਬਰ, ਸੂਦ, ਗਿੱਲ
Media News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆ ਸੂਬਾਈ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ, ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਪੱਤਰਕਾਰਾਂ ਦੀਆਂ ਭਖਦੀਆਂ ਮੰਗਾਂ ਬਾਰੇ ਚੁੱਪ ਧਾਰਨ ‘ਤੇ ਦੁੱਖ ਪ੍ਰਗਟ ਕੀਤਾ।
ਬੁਲਾਰਿਆਂ ਨੇ ਪ੍ਰੈੱਸ ਦੀ ਅਜ਼ਾਦੀ ਉੱਤੇ ਹੋ ਰਹੇ ਹਮਲਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਪੱਤਰਕਾਰਾਂ ਨੂੰ ਇਕ ਪਲੇਟਫ਼ਾਰਮ ‘ਤੇ ਇਕਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਪੱਤਰਕਾਰਾਂ ਖਿਲਾਫ਼ ਦਰਜ ਕੀਤੇ ਜਾ ਰਹੇ ਕੇਸਾਂ ਦੀ ਵੀ ਅਲੋਚਨਾ ਕੀਤੀ। ਆਗੂਆਂ ਨੇ ਪੱਤਰਕਾਰ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਦੀ ਅਪੀਲ ਕੀਤੀ। ਉਨ੍ਹਾਂ ਪ੍ਰਿੰਟ ਅਤੇ ਇਲੈੱਕਟਰਾਨਿਕ ਮੀਡੀਆ ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਅਤੇ ਵਿਸ਼ੇਸ਼ ਕਾਨੂੰਨ ਦੀ ਵੀ ਮੰਗ ਕੀਤੀ। ਉਨ੍ਹਾਂ ਪੱਤਰਕਾਰਾਂ ਲਈ ਪੈਨਸ਼ਨ, ਮੁਫ਼ਤ ਬੱਸ ਸਫ਼ਰ, ਐਕਸ-ਗਰੇਸ਼ੀਆ, ਰਿਹਾਇਸ਼ੀ ਮਕਾਨ ਲਈ ਸਸਤੀਆਂ ਦਰਾਂ ਉਪਰ ਪਲਾਟ, ਰੇਲਵੇ ਸਫ਼ਰ ਸਮੇਤ ਹੋਰ ਸਹੂਲਤਾਂ ਤੁਰੰਤ ਦੇਣ ਦੀ ਮੰਗ ਵੀ ਕੀਤੀ। ਸਟੇਜ ਸਕੱਤਰ ਦਾ ਫ਼ਰਜ ਅਮਰਬੀਰ ਸਿੰਘ ਚੀਮਾ ਨੇ ਨਿਭਾਇਆ। ਇਸ ਮੌਕੇ ਜਥੇਬੰਦੀ ਵੱਲੋਂ ਜਾਰੀ ਕੀਤੇ ਸ਼ਨਾਖ਼ਤੀ ਕਾਰਡ ਵੀ ਤਕਸੀਮ ਕੀਤੇ ਗਏ।

ਇਹ ਵੀ ਪੜ੍ਹੋ: Pension Scheme Benefits: ਕੇਂਦਰੀ ਕੈਬਨਿਟ ਵੱਲੋਂ ਵੱਡਾ ਫੈਸਲਾ: ਅਟਲ ਪੈਨਸ਼ਨ ਯੋਜਨਾ 2030-31 ਤੱਕ ਵਧਾਈ ਗਈ
ਸਮਾਗਮ ਵਿੱਚ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ, ਪੱਤਰਕਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਜੱਜੀ, ਸਰਪਰਸਤ ਰਾਮ ਸ਼ਰਨ ਸੂਦ, ਰੁਪਿੰਦਰ ਸ਼ਰਮਾ,ਅਨਿਲ ਲੁਟਾਵਾ, ਜਗਦੀਪ ਸਿੰਘ ਮਾਨਗੜ੍ਹ, ਮੁਕੇਸ਼ ਘਈ, ਮੁਖਤਿਆਰ ਸਿੰਘ, ਬਿਕਰਮਜੀਤ ਸਿੰਘ ਸਹੋਤਾ, ਸੁਨੀਲ ਵਰਮਾ, ਰੰਜਨਾ ਸ਼ਾਹੀ, ਅਮਰਬੀਰ ਸਿੰਘ ਚੀਮਾ, ਅਜੇ ਮਲਹੋਤਰਾ, ਸਤਨਾਮ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ ਜੰਜੂਆ, ਅਮਿਤ ਕੁਮਾਰ, ਰਜਿੰਦਰ ਭੱਟ, ਗੁਰਸ਼ਰਨ ਸਿੰਘ ਰੁਪਾਲ, ਸ਼ਾਸਤਰੀ ਗੁਰੂ ਦੱਤ ਸ਼ਰਮਾ, ਮਨਪ੍ਰੀਤ ਸਿੰਘ ਗਿੱਲ, ਰਜਨੀਸ਼ ਡੱਲਾ, ਰਿਸ਼ੂ ਗੋਇਲ, ਹਰਪਾਲ ਸਿੰਘ, ਰਜਿੰਦਰ ਸ਼ਰਮਾ, ਧਰਮ ਸਿੰਘ, ਰਾਜ ਕਮਲ ਸ਼ਰਮਾ, ਤਰਲੋਚਨ ਸਿੰਘ ਚੰਨ, ਰੂਪ ਨਰੇਸ਼, ਪਟੇਲ ਕੁਮਾਰ, ਜਤਿੰਦਰ ਸਿੰਘ ਰਠੌਰ, ਕਰਨਵੀਰ ਸ਼ਰਮਾ, ਦੀਪਕ ਸੂਦ, ਧਰਮ ਸਿੰਘ ਰਾਈਏਵਾਲ, ਸਵਰਨ ਸਿੰਘ ਨਿਰਦੋਸ਼ੀ, ਰਵਿੰਦਰ ਢੀਡਸਾ, ਮਨੋਜ ਸ਼ਰਮਾ, ਜਗਦੀਪ ਸਿੰਘ ਮਾਨਗੜ੍ਹ, ਤਰਲੋਚਨ ਸਿੰਘ ਦਰਦੀ, ਗੁਰਪ੍ਰੀਤ ਸਿੰਘ ਖੈਹਰਾ, ਸਮਸ਼ੇਰ ਸਿੰਘ ਸੇਰਾ, ਸਮਸ਼ੇਰ ਸਿੰਘ ਖੇੜੀ ਸੋਢੀਆਂ, ਸਵਰਨਜੀਤ ਸਿੰਘ ਸੇਠੀ ਅਤੇ ਨਾਹਰ ਸਿੰਘ ਰੰਗੀਲਾ ਆਦਿ ਹਾਜ਼ਰ ਸਨ। Media News











