ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News Modern Farmin...

    Modern Farming Techniques: ਖੁਰਾਕੀ ਸੁਰੱਖਿਆ ਲਈ ਰਵਾਇਤੀ ਖੇਤੀ ਤੋਂ ਅੱਗੇ ਵਧਣ ਦਾ ਸਮਾਂ : ਸ਼ੇਰਗਿੱਲ

    Modern Farming Techniques
    ਅਮਲੋਹ :ਪੀ ਏ ਯੂ ਦੇ ਖੋਜਾਰਥੀ ਜੌਹਰ ਸਿੰਘ ਸ਼ੇਰਗਿੱਲ ਦਾ ਪ੍ਰੈਸ ਕਲੱਬ ਅਮਲੋਹ ਦੇ ਆਹੁਦੇਦਾਰ ਤੇ ਮੈਂਬਰ ਸਨਮਾਨ ਕਰਨ ਸਮੇਂ ਨਾਲ ਹਰਪ੍ਰੀਤ ਸਿੰਘ ਗਿੱਲ ਤੇ ਹੋਰ। ਤਸਵੀਰ: ਅਨਿਲ ਲੁਟਾਵਾ

    ਪ੍ਰਧਾਨ ਮੰਤਰੀ ਫੈਲੋਸਿੱਪ ਪ੍ਰਾਪਤ ਜੌਹਰ ਸਿੰਘ ਸ਼ੇਰਗਿੱਲ ਦਾ ਪ੍ਰੈਸ ਕਲੱਬ ਅਮਲੋਹ ਨੇ ਕੀਤਾ ਵਿਸ਼ੇਸ਼ ਸਨਮਾਨ

    Modern Farming Techniques: (ਅਨਿਲ ਲੁਟਾਵਾ) ਅਮਲੋਹ। ਦੁਨੀਆਂ ਦੀ ਵਧਦੀ ਜੰਨਸੰਖਿਆ ਨੇ ਖੇਤੀ ਖੇਤਰ ਅੱਗੇ ਨਵੇਂ ਪ੍ਰਸ਼ਨ ਖੜੇ ਕਰ ਦਿੱਤੇ ਹਨ ਕਿ ਸੀਮਤ ਜ਼ਮੀਨ ਅਤੇ ਘਟਦੇ ਕੁਦਰਤੀ ਵਸੀਲਿਆਂ ਦੇ ਬਾਵਜ਼ੂਦ ਭਵਿੱਖ ਦੀ ਖੁਰਾਕੀ ਮੰਗ ਕਿਵੇਂ ਪੂਰੀ ਕੀਤੀ ਜਾਵੇਗੀ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਜੌਹਰ ਸਿੰਘ ਸ਼ੇਰਗਿੱਲ ਨੇ ਇੱਥੇ ਪੱਤਰਕਾਰਾਂ ਵੱਲੋਂ ਉਨ੍ਹਾਂ ਦਾ ਸਨਮਾਨ ‘ਚ ਕੀਤੇ ਸਮਾਗਮ ‘ਚ ਪ੍ਰਗਟ ਕੀਤੇ।

    ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਅਬਾਦੀ ਦੇ ਨਾਲ ਕਦਮ ਮਿਲਾਉਂਦੇ ਹੋਏ ਭਵਿੱਖ ਦੀਆਂ ਖੁਰਾਕੀ ਲੋੜਾਂ ਨੂੰ ਪੂਰਾ ਕਰਨਾ ਅੱਜ ਖੇਤੀ ਅਤੇ ਖੋਜ ਦੇ ਖੇਤਰ ਲਈ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੀ ਹੈ। ਵਰਨਣਯੋਗ ਹੈ ਕਿ ਸ਼ੇਰਗਿੱਲ ਨੂੰ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਫੈਲੋਸਿੱਪ ਨਾਲ ਸਨਮਾਨਿਤ ਕੀਤਾ ਗਿਆ ਹੈ। ਜੌਹਰ ਸਿੰਘ ਨੇ ਕਿਹਾ ਕਿ ਸਬਜ਼ੀਆਂ ਵਿਚ ਆਲੂ ਤੋਂ ਬਾਅਦ ਪਿਆਜ਼ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ ਜਿਸਦੀ ਪੰਜਾਬ ਵਿੱਚ ਪ੍ਰਤੀ ਏਕੜ ਪੈਦਾਵਾਰ ਵਿਸ਼ਵ ਪੱਧਰ ਦੇ ਮੁਕਾਬਲੇ ਲਗਭਗ 60 ਫੀਸਦੀ ਘੱਟ ਹੈ, ਜਿਸ ਦਾ ਮੁੱਖ ਕਾਰਨ ਇੱਥੇ ਅਜੇ ਵੀ ਓਪਨ ਪੋਲੀਨੇਟਡ ਵਰਾਇਟੀਆਂ ਦੀ ਵਰਤੋਂ ਹੋਣਾ ਹੈ।

    ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ’ਤੇ ਪਿਆਜ਼ ਦੀ ਖੇਤੀ ਹਾਈਬ੍ਰਿਡ ਵਰਾਇਟੀਆਂ ਨਾਲ ਕੀਤੀ ਜਾ ਰਹੀ ਹੈ, ਜਿਸ ਨਾਲ ਉੱਚੀ ਪੈਦਾਵਾਰ ਮਿਲਦੀ ਹੈ। ਜਿਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ‘ਚ ਸਬਜ਼ੀ ਵਿਗਿਆਨ ਵਿਭਾਗ ਨੇ ਉਨ੍ਹਾਂ ਡਿਊਟੀ ਲਗਾਈ ਕਿ ਪੰਜਾਬ ਦੇ ਮੌਸਮੀ ਅਤੇ ਭੂਗੋਲਿਕ ਹਾਲਾਤਾਂ ਅਨੁਕੂਲ ਪਿਆਜ਼ ਦੀਆਂ ਨਵੀਆਂ ਹਾਈਬ੍ਰਿਡ ਵਰਾਇਟੀਆਂ ਤਿਆਰ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਵੱਧ ਝਾੜ ਮਿਲੇ ਅਤੇ ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਹੋਰ ਮਜ਼ਬੂਤੀ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਖੋਜ ਦਾ ਮਤਲਬ ਸਿਰਫ਼ ਪੜ੍ਹਨਾ ਨਹੀਂ, ਸਗੋਂ ਮੌਜੂਦਾ ਸਮੱਸਿਆਵਾਂ ਦਾ ਹੱਲ ਲੱਭ ਕੇ ਡਾਟਾ ਅਧਾਰਿਤ ਨਤੀਜੇ ਸਾਹਮਣੇ ਲਿਆਉਣਾ ਹੈ ਕਿਉਂਕਿ ਅੱਜ ਭਾਰਤ ਦੀ ਜਨਸੰਖਿਆ ਲਗਭਗ 148 ਕਰੋੜ ਹੈ, ਜੋ ਆਉਣ ਵਾਲੇ ਸਾਲਾਂ ਵਿੱਚ 170 ਕਰੋੜ ਦੇ ਆਸ-ਪਾਸ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵਧਦੀ ਅਬਾਦੀ ਨਾਲ ਜਰਖੇਜ਼ ਜ਼ਮੀਨ ਅਤੇ ਕੁਦਰਤੀ ਵਸੀਲਿਆਂ ’ਤੇ ਦਬਾਅ ਵਧੇਗਾ, ਜਿਸ ਕਾਰਨ ਉਤਪਾਦਨ ਵਧਾਉਣਾ ਲਾਜ਼ਮੀ ਹੋ ਜਾਵੇਗਾ।

    ਇਹ ਵੀ ਪੜ੍ਹੋ: Haryana Metro News: ਖੁਸ਼ਖਬਰੀ, ਹਰਿਆਣਾ ਦੇ ਇਸ ਜ਼ਿਲ੍ਹੇ ’ਚ ਜਲਦ ਸ਼ੁਰੂ ਹੋਵੇਗੀ ਮੈਟਰੋ, ਕੇਂਦਰੀ ਮੰਤਰੀ ਨੇ ਕੀਤਾ ਐਲਾਨ…

    ਪੰਜਾਬ ਦੀ ਗੱਲ ਕਰਦਿਆਂ ਸੇਰਗਿੱਲ ਨੇ ਕਿਹਾ ਕਿ ਭਵਿੱਖ ਵਿੱਚ ਪੰਜਾਬੀਆਂ ਦੀ ਅਬਾਦੀ ਘਟਣ ਦੇ ਅਸਾਰ ਹਨ, ਜਿਸ ਦੇ ਕਾਰਨ ਘੱਟ ਫਰਟੀਲਿਟੀ ਰੇਟ, ਪ੍ਰਵਾਸ ਅਤੇ ਛੋਟੇ ਪਰਿਵਾਰਾਂ ਦਾ ਰੁਝਾਨ ਪ੍ਰਮੁੱਖ ਹਨ। ਇਸ ਲਈ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਆਪਣੇ ਬੌਧਿਕ ਪੱਧਰ ਨੂੰ ਉਚਾ ਚੁੱਕ ਕੇ ਆਪਣੀ ਹੋਦ ਨੂੰ ਮਜ਼ਬੂਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਉਹ ਸਰਮਾਇਆ ਹੈ ਜੋ ਕਦੇ ਘਟਦਾ ਨਹੀਂ, ਸਗੋਂ ਸਮੇਂ ਦੇ ਨਾਲ ਵਧਦਾ ਹੈ।

    ਅੰਤ ਵਿੱਚ ਪ੍ਰੈਸ ਕਲੱਬ ਅਮਲੋਹ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਅਜਿਹੀਆਂ ਸੰਸਥਾਵਾਂ ਭਵਿੱਖ ਵਿੱਚ ਵੀ ਇਲਾਕੇ ’ਚ ਸਿੱਖਿਆ ਅਤੇ ਖੋਜ ਦੇ ਪੱਧਰ ਨੂੰ ਉੱਪਰ ਚੁੱਕਣ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਰਹਿਣਗੀਆਂ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਮੀਆਂਪੁਰ, ਹਰਪ੍ਰੀਤ ਸਿੰਘ ਗਿੱਲ, ਬ੍ਰਿਜ ਭੁਸ਼ਨ ਗਰਗ,ਜੋਗਿੰਦਰਪਾਲ ਫੈਜੁੱਲਾਪੁਰੀਆ, ਕੇਵਲ ਸਿੰਘ, ਗੁਰਬਖਸ਼ ਸਿੰਘ ਵੜੈਚ, ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ, ਜਸਵੰਤ ਸਿੰਘ ਗੋਲਡ,ਅਨਿਲ ਲੁਟਾਵਾ, ਜਗਮੀਤ ਸਿੰਘ, ਭਗਵਾਨ ਦਾਸ ਮਾਜਰੀ ਆਦਿ ਹਾਜ਼ਰ ਸਨ।