ਲੋੜਵੰਦਾਂ ਲਈ ਵਰਦਾਨ ਬਣਿਆ ਮੁਫ਼ਤ ਸਿਹਤ ਜਾਂਚ ਕੈਂਪ
- ਸਹੀ ਖੁਰਾਕ, ਨੇਮ ਨਾਲ ਕਸਰਤ ਅਤੇ ਜਾਂਚ ਕਰਵਾਉਣ ਦੀ ਦਿੱਤੀ ਸਲਾਹ
Free Medical Camp: (ਸੱਚ ਕਹੂੰ/ਸੁਨੀਲ ਵਰਮਾ) ਸਰਸਾ। ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ’ਚ ਲਾਇਆ ਜਾ ਰਿਹਾ ਵਿਸ਼ਾਲ ਸਿਹਤ ਜਾਂਚ ਕੈਂਪ ਲਗਾਤਾਰ ਮਾਨਵਤਾ ਦੀ ਸੇਵਾ ਦੀ ਇੱਕ ਸ਼ਾਨਦਾਰ ਉਦਾਹਰਨ ਬਣ ਗਿਆ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਚੱਲ ਰਿਹਾ ਸੇਵਾ ਦਾ ਮਹਾਂਕੁੰਭ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਲਗਾਤਾਰ ਜਾਰੀ ਰਿਹਾ। ਸਿਹਤ ਕੈਂਪ ਵਿੱਚ ਦੂਰ-ਦੂਰ ਤੋਂ ਆਏ ਸੈਂਕੜੇ ਦਿਲ ਸਬੰਧੀ ਬਿਮਾਰੀਆਂ ਦੇ ਮਰੀਜ਼ਾਂ ਦੀ ਦਿਲ ਦੇ ਰੋਗਾਂ ਦੇ ਮਾਹਿਰਾਂ ਡਾਕਟਰਾਂ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਮੁਫਤ ਜਾਂਚ, ਸਲਾਹ ਦਿੱਤੀ ਗਈ ਅਤੇ ਇਲਾਜ ਵੀ ਕੀਤਾ ਗਿਆ।
ਇਹ ਵੀ ਪੜ੍ਹੋ: Sakhi Shakti Mela: ਪੰਜਾਬ ਸਖੀ ਸ਼ਕਤੀ ਮੇਲੇ ’ਚ ਸਪੀਕਰ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ. ਅਵਤਾਰ ਸਿੰਘ ਕਲੇਰ, ਚੰਡੀਗੜ੍ਹ ਤੋਂ ਡਾ. ਪੰਕਜ, ਫਰੀਦਾਬਾਦ ਤੋਂ ਡਾ. ਸਮੀਰ ਬਹਿਲ, ਜਲੰਧਰ ਤੋਂ ਡਾ. ਸੁਨੀਲ ਸਾਗਰ, ਦਿੱਲੀ ਤੋਂ ਡਾ. ਜੈ ਕੀਤਾਰਨੀ, ਅਗਰੋਹਾ ਤੋਂ ਡਾ. ਇਸ਼ਿਤਾ ਅਤੇ ਡਾ. ਚੰਦਰਭਾਨ, ਫਰੀਦਕੋਟ ਤੋਂ ਡਾ. ਯਸ਼ਪ੍ਰੀਤ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਡਾ. ਮੀਨਾਕਸ਼ੀ ਅਤੇ ਡਾ. ਹਰਸ਼ਿਤਾ ਖੱਤਰੀ ਸਮੇਤ ਹੋਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਦੇ ਨਾਲ ਹੀ ਪੈਰਾਮੈਡੀਕਲ ਸਟਾਫ ਦੇ ਮੈਂਬਰਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵੀ ਪੂਰੇ ਸਮਰਪਣ ਭਾਵਨਾ ਨਾਲ ਸੇਵਾ ਕਾਰਜ ’ਚ ਸਹਿਯੋਗ ਦਿੱਤਾ।


ਇਸ ਮੌਕੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਈਸੀਜੀ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਟੈਸਟਾਂ ਦੇ ਨਾਲ-ਨਾਲ ਦਿਲ ਦੇ ਹੋਰ ਟੈਸਟ ਕਰਵਾਏ। ਮਾਹਿਰ ਡਾਕਟਰਾਂ ਨੇ ਮਰੀਜ਼ਾਂ ਨੂੰ ਸਹੀ ਖੁਰਾਕ, ਨੇਮ ਨਾਲ ਕਸਰਤ ਕਰਨ ਅਤੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਮਰੀਜ਼ਾਂ ਨੇ ਇਸ ਮੁਫ਼ਤ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਗ਼ਰੀਬ ਪਰਿਵਾਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।
ਕੈਂਪ ਦਾ ਅਗਲਾ ਪ੍ਰੋਗਰਾਮ ਇਸ ਤਰ੍ਹਾਂ ਹੈ: Free Medical Camp
17 ਜਨਵਰੀ (ਸ਼ਨਿੱਚਰਵਾਰ): ਗਠੀਆ (ਜੋੜਾਂ ਦਾ ਦਰਦ) ਦੇ ਰੋਗਾਂ ਦੀ ਜਾਂਚ
18 ਜਨਵਰੀ (ਐਤਵਾਰ): ਅੱਖਾਂ, ਚਮੜੀ ਅਤੇ ਨਿਊਰੋਲੋਜੀ (ਦਿਮਾਗ ਅਤੇ ਨਸਾਂ) ਦੇ ਰੋਗਾਂ ਦੀ ਜਾਂਚ
ਸਰਸਾ : ਕੈਂਪ ’ਚ ਮਰੀਜ਼ਾਂ ਦੀ ਜਾਂਚ ਕਰਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤਸਵੀਰ : ਸੁਸ਼ੀਲ ਕੁਮਾਰ














