Punjab News: ਲਹਿਰਾਗਾਗਾ, (ਰਾਜ ਸਿੰਗਲਾ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲੈਂਦੇ ਹੋਏ। ਲਹਿਰਾਗਾਗਾ ਦੇ ਮੌਜ਼ੂਦਾ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਹੁਣ ਮੈਡੀਕਲ ਕਾਲਜ ’ਚ ਤਬਦੀਲ ਕੀਤਾ ਜਾਵੇਗਾ। ਮੁੱਢਲੇ ਪੜਾਅ ’ਤੇ ਇਸ ਨਵੇਂ ਮੈਡੀਕਲ ਕਾਲਜ ’ਚ 100 ਸੀਟਾਂ ਹੋਣਗੀਆਂ ਅਤੇ 220 ਬੈੱਡ ਦਾ ਹਸਪਤਾਲ ਬਣਾਇਆ ਜਾਵੇਗਾ। ਜਿਸ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ: Republic Day Camp: ਦੇਸ਼ ਭਗਤ ਯੂਨੀਵਰਸਿਟੀ ਦੀ ਐਨਸੀਸੀ ਕੈਡੇਟ ਦੀ ਗਣਤੰਤਰ ਦਿਵਸ ਕੈਂਪ 2026 ਲਈ ਚੋਣ
ਦੱਸ ਦੇਈਏ ਕਿ ਲਹਿਰਾ ਗਾਗਾ ਦੇ ਲੋਕਾਂ ਦੀ ਕਾਫੀ ਸਮੇਂ ਤੋਂ ਮੰਗ ਸੀ। ਜਿਸ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਗਿਆ ਹੈ। ਪੁਰਾਣੇ ਕਾਲਜ ਦੇ ਸਮੁੱਚੇ ਸਟਾਫ਼ ਨੂੰ ਹੋਰਨਾਂ ਥਾਵਾਂ ’ਤੇ ਐਡਜਸਟ ਕੀਤਾ ਜਾਵੇਗਾ, ਜਿਨ੍ਹਾਂ ਨੂੰ 36 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਸੀ। ਨਵੇਂ ਮੈਡੀਕਲ ਕਾਲਜ ਨਾਲ ਖਨੌਰੀ ਅਤੇ ਮੂਣਕ ਦੇ ਹਸਪਤਾਲ ਨੂੰ ਨਾਲ ਜੋੜਿਆ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੈਬਨਿਟ ਦੇ ਫ਼ੈਸਲਿਆਂ ਦੇ ਵੇਰਵੇ ਸਾਂਝੇ ਕੀਤੇ।
ਮੈਡੀਕਲ ਕਾਲਜ ਬਣਨ ਦੀ ਖੁਸ਼ੀ ’ਚ ਚਲਾਏ ਪਟਾਕੇ ਅਤੇ ਮੂੰਹ ਮਿੱਠਾ ਕਰਵਾਇਆ
ਨੰਬਰ 2 ਨਵੀਂ ਅਨਾਜ ਮੰਡੀ ਦੀ ਮੰਗ ਨੂੰ ਵੀ ਜਲਦੀ ਪਵੇਗਾ ਬੂਰ

ਲਹਿਰਾਗਾਗਾ ਦੇ ਮੌਜੂਦਾ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਹੁਣ ਮੈਡੀਕਲ ਕਾਲਜ ’ਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਲਹਿਰਾਗਾਗਾ ਵਿਖੇ ਟਰੇਡ ਵਿੰਗ ਸੰਗਰੂਰ ਦੇ ਚੇਅਰਮੈਨ ਪ੍ਰਿੰਸ ਗਰਗ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਅਜੇ ਕੁਮਾਰ ਠੋਲੀ ਅਤੇ ਸਾਥੀਆਂ ਨੇ ਪਟਾਕੇ ਚਲਾਏ ਅਤੇ ਲੱਡੂ ਵੰਡ ਕੇ ਖੁਸ਼ੀ ਜਾਹਰ ਕੀਤੀ। ਉਸ ਸਮੇਂ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੈਡੀਕਲ ਕਾਲਜ ਕਾਫੀ ਸਾਲਾਂ ਤੋਂ ਬੰਦ ਪਿਆ ਸੀ ਅਤੇ ਇਸ ਦੇ ਮੁਲਾਜ਼ਮ ਬੇਰੁਜ਼ਗਾਰੀ ਨਾਲ ਜੂਝ ਰਹੇ ਸਨ। ਇਨਾਂ ਦੇ ਚੁੱਲੇ ਵੀ ਠੰਢੇ ਪੈਣ ਤੱਕ ਨੌਬਤ ਆ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮੁੱਢਲੇ ਪੜਾਅ ’ਤੇ ਇਸ ਨਵੇਂ ਮੈਡੀਕਲ ਕਾਲਜ ’ਚ 100 ਸੀਟਾਂ ਹੋਣਗੀਆਂ ਅਤੇ 220 ਬੈੱਡ ਦਾ ਹਸਪਤਾਲ ਬਣਾਇਆ ਜਾਵੇਗਾ। Punjab News














