Dera Sacha Sauda: 2 ਫਰਵਰੀ 1976 : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ ’ਚ ਸਤਿਸੰਗ ਕਰਕੇ ਪਿੰਡ ਦੀਵਾਨਾ ਵੱਲ ਜਾ ਰਹੇ ਸਨ। ਥੋੜ੍ਹੀ ਦੂਰ ਜਾਣ ਤੋਂ ਬਾਅਦ ਡਰਾਈਵਰ ਰਸਤਾ ਭੁੱਲ ਕੇ ਪਿੰਡ ਛੀਨੀਵਾਲ ਵਾਲੀ ਸੜਕ ’ਤੇ ਚੱਲ ਪਿਆ। ਜਦੋਂ ਪਿੰਡ ਦੇ ਬਾਹਰ ਪਹੁੰਚੇ ਤਾਂ ਇੱਕ ਆਦਮੀ ਰਸਤੇ ’ਚ ਹੱਥ ਜੋੜ ਕੇ ਖੜ੍ਹਾ ਸੀ।
ਪੂਜਨੀਕ ਪਰਮ ਪਿਤਾ ਜੀ ਨੇ ਡਰਾਈਵਰ ਨੂੰ ਫ਼ਰਮਾਇਆ, ‘‘ਮੋਹਨ ਸਿਹਾਂ! ਗੱਡੀ ਰੋਕ!’’ ਜਦੋਂ ਗੱਡੀ ਰੁਕੀ ਤਾਂ ਉਸ ਆਦਮੀ ਨੇ ਬੇਨਤੀ ਕੀਤੀ, ‘‘ਮਹਾਰਾਜ ਜੀ! ਮੈਂ ਤਾਂ ਦੋ ਘੰਟਿਆਂ ਤੋਂ ਇੱਥੇ ਖੜ੍ਹਾ ਹਾਂ ਕਿ ਇੱਥੇ ਮਹਾਰਾਜ ਜੀ ਆਉਣਗੇ ਅਤੇ ਮੈਂ ਦਰਸ਼ਨ ਕਰਾਂਗਾ ਅਤੇ ਨਾਲੇ ਦੁੱਧ ਪਿਆਵਾਂਗਾ। ਮੇਰੀ ਦਿਲ ਦੀ ਇੱਛਾ ਪੂਰੀ ਹੋ ਗਈ ਹੈ। ਤੁਸੀਂ ਧੰਨ ਹੋ।’’ ਪੂਜਨੀਕ ਪਰਮ ਪਿਤਾ ਜੀ ਨੇ ਅਸ਼ੀਰਵਾਦ ਦਿੰਦਿਆਂ ਫ਼ਰਮਾਇਆ, ‘‘ਤੇਰਾ ਪ੍ਰੇਮ ਹੀ ਸਾਨੂੰ ਇੱਥੇ ਖਿੱਚ ਕੇ ਲਿਆਇਆ ਹੈ।
Read Also : ਪੂਜਨੀਕ ਪਰਮ ਪਿਤਾ ਜੀ ਨੇ 1970 ‘ਚ ਫਰਮਾਏ ਪਵਿੱਤਰ ਬਚਨ, ਅੱਜ ਹੋਏ ਹੂ-ਬ-ਹੂ ਪੂਰੇ
ਜਾਣਾ ਤਾਂ ਅਸੀਂ ਪਿੰਡ ਦੀਵਾਨੇ ਸੀ, ਪਰ ਤੇਰੇ ਪ੍ਰੇਮ ਨੇ ਰਸਤਾ ਹੀ ਭੁਲਾ ਦਿੱਤਾ।’’ ਫਿਰ ਫ਼ਰਮਾਇਆ, ‘‘ਹੁਣ ਦੁੱਧ ਵੀ ਲੈ ਆ।’’ ਉਸ ਆਦਮੀ ਨੇ ਦੁੱਧ ਦਾ ਗਲਾਸ ਪਹਿਲਾਂ ਪੂਜਨੀਕ ਪਰਮ ਪਿਤਾ ਜੀ ਨੂੰ ਦਿੱਤਾ ਅਤੇ ਫਿਰ ਸਾਰੇ ਸੇਵਾਦਾਰਾਂ ਨੂੰ, ਜੋ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਸਨ। ਪੂਜਨੀਕ ਪਰਮ ਪਿਤਾ ਜੀ ਨੇ ਦੁੱਧ ਪੀਂਦੇ ਹੋਏ ਫ਼ਰਮਾਇਆ, ‘‘ਹੁਣ ਤੂੰ ਨਾਮ-ਸ਼ਬਦ ਵੀ ਲੈ ਲਈਂ।’’ ਉਸ ਭਾਈ ਨੇ ਕਿਹਾ, ‘‘ਜੀ! ਸਤਿ ਬਚਨ।’’ ਇਸ ਤੋਂ ਬਾਅਦ ਕਾਫਲਾ ਪਿੰਡ ਦੀਵਾਨਾ ਵੱਲ ਚੱਲ ਪਿਆ। ਰਸਤੇ ’ਚ ਸ਼ਹਿਨਸ਼ਾਹ ਜੀ ਉਸ ਆਦਮੀ ਦੀਆਂ ਗੱਲਾਂ ਕਰਦੇ ਹੋਏ ਕਹਿਣ ਲੱਗੇ ਕਿ ‘‘ਇਸ ਵਿਚਾਰੇ ਦਾ ਉੱਧਾਰ ਹੋਣਾ ਸੀ।’’














