Indian Military Capability: ਡੀਆਰਡੀਓ ਨੇ ਵਧਾਈ ਭਾਰਤ ਦੀ ਰੱਖਿਆ ਤਾਕਤ

Indian Military Capability
Indian Military Capability: ਡੀਆਰਡੀਓ ਨੇ ਵਧਾਈ ਭਾਰਤ ਦੀ ਰੱਖਿਆ ਤਾਕਤ

Indian Military Capability: ਭਾਰਤ ਨੇ ਪਿਛਲੇ ਸਾਲ ਰੱਖਿਆ ਖੇਤਰ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਇਹ ਪ੍ਰਾਪਤੀ ਇੰਟੀਗ੍ਰੇਟਿਡ ਏਅਰ ਡਿਫੈਂਸ ਵੈਪਨ ਸਿਸਟਮ ‘ਸੁਦਰਸ਼ਨ ਚੱਕਰ’ (ਆਈਏਡੀਡਬਲਿਊਐੱਸ) ਦੇ ਸਫਲ ਪ੍ਰੀਖਣ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਸ ਪ੍ਰੀਖਣ ਨੇ ਨਾ ਸਿਰਫ਼ ਭਾਰਤ ਦੀ ਹਵਾਈ ਰੱਖਿਆ ਸਮਰੱਥਾ ਨੂੰ ਨਵੀਂ ਉੱਚਾਈ ’ਤੇ ਪਹੁੰਚਾਇਆ ਹੈ, ਸਗੋਂ ਆਤਮ-ਨਿਰਭਰ ਭਾਰਤ ਮੁਹਿੰਮ ਨੂੰ ਵੀ ਮਜ਼ਬੂਤ ਬੁਨਿਆਦ ਪ੍ਰਦਾਨ ਕੀਤੀ ਹੈ। ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਇਹ ਪ੍ਰਣਾਲੀ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤੀ ਗਈ ਹੈ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਮਿਹਨਤ ਦਾ ਨਤੀਜਾ ਹੈ। Indian Military Capability

ਇਹ ਖਬਰ ਵੀ ਪੜ੍ਹੋ : AAP Sarpanch Murder: ‘ਆਪ’ ਦੇ ਸਰਪੰਚ ਦਾ ਗੋਲੀ ਮਾਰ ਕੇ ਕਤਲ

ਆਈਏਡੀਡਬਲਿਊਐੱਸ ਇੱਕ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਹੈ ਜਿਸ ਵਿੱਚ ਕਵਿੱਕ ਰਿਐਕਸ਼ਨ ਸਰਫੇਸ ਟੂ ਏਅਰ ਮਿਜ਼ਾਈਲ, ਐਡਵਾਂਸਡ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਮਿਜ਼ਾਈਲ ਅਤੇ ਲੇਜ਼ਰ ਅਧਾਰਿਤ ਡਾਇਰੈਕਟਿਡ ਐਨਰਜੀ ਵੈਪਨ ਸ਼ਾਮਲ ਹਨ। ਇਹ ਪ੍ਰਣਾਲੀ ਦੁਸ਼ਮਣ ਦੇਸ਼ਾਂ ਦੇ ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ, ਡਰੋਨਾਂ ਤੇ ਕਰੂਜ਼ ਮਿਜ਼ਾਈਲਾਂ ਨੂੰ ਵੱਖ-ਵੱਖ ਪੱਧਰਾਂ ’ਤੇ ਰੋਕਣ ਵਿੱਚ ਸਮਰੱਥ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਲੱਗਾ ਹਾਈ-ਪਾਵਰ ਲੇਜ਼ਰ ਹਥਿਆਰ ਅੱਖ ਝਮੱਕਦੇ ਹੀ ਦੁਸ਼ਮਣ ਦੇ ਹਵਾਈ ਟੀਚਿਆਂ ਨੂੰ ਤਬਾਹ ਕਰ ਸਕਦਾ ਹੈ। ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਇਸ ਪ੍ਰਾਪਤੀ ਤੋਂ ਬਾਅਦ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ। Indian Military Capability

ਜਿਨ੍ਹਾਂ ਕੋਲ ਆਪਣੀ ਆਧੁਨਿਕ ਅਤੇ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਮੌਜੂਦ ਹੈ। ਲੰਮੇ ਸਮੇਂ ਤੋਂ ਭਾਰਤ ਨੂੰ ਪੱਛਮ ਅਤੇ ਉੱਤਰ-ਪੂਰਬ ਤੋਂ ਜੰਗੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਾਕਿਸਤਾਨ ਅਤੇ ਚੀਨ ਦੋਵੇਂ ਹੀ ਆਧੁਨਿਕ ਲੜਾਕੂ ਜਹਾਜ਼ਾਂ, ਬੈਲਿਸਟਿਕ ਮਿਜ਼ਾਈਲਾਂ ਤੇ ਉੱਚ ਤਕਨੀਕ ਵਾਲੇ ਡਰੋਨ ਸਿਸਟਮਾਂ ਨਾਲ ਲੈਸ ਹਨ। ਅਜਿਹੇ ਹਾਲਾਤ ਵਿੱਚ ਭਾਰਤ ਨੂੰ ਇੱਕ ਅਜਿਹੀ ਪ੍ਰਣਾਲੀ ਦੀ ਲੋੜ ਸੀ ਜੋ ਦੁਸ਼ਮਣ ਦੇਸ਼ਾਂ ਦੇ ਹਵਾਈ ਹਮਲਿਆਂ ਨੂੰ ਨਾਕਾਮ ਕਰ ਸਕੇ। ਸੁਦਰਸ਼ਨ ਚੱਕਰ ਆਪਣੀਆਂ ਤਕਨੀਕੀ ਸਮਰੱਥਾਵਾਂ ਕਾਰਨ ਬਹੁਤ ਖਾਸ ਹੈ। ਇਹ ਪ੍ਰਣਾਲੀ 2500 ਕਿਲੋਮੀਟਰ ਤੱਕ ਦੀ ਦੂਰੀ ਤੋਂ ਆਉਣ ਵਾਲੀਆਂ ਮਿਜ਼ਾਈਲਾਂ ਨੂੰ ਤਬਾਹ ਕਰਨ ਵਿੱਚ ਸਮਰੱਥ ਹੈ।

ਨਾਲ ਹੀ ਇਹ 150 ਕਿਲੋਮੀਟਰ ਦੀ ਉੱਚਾਈ ਤੱਕ ਹਵਾ ਵਿੱਚ ਕਿਸੇ ਵੀ ਮਿਜ਼ਾਈਲ ਨੂੰ ਇੰਟਰਸੈਪਟ ਕਰ ਸਕਦੀ ਹੈ। ਇਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਲੇਜ਼ਰ-ਗਾਈਡਿਡ ਸਿਸਟਮ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਇਹ ਪ੍ਰਣਾਲੀ 5 ਕਿਲੋਮੀਟਰ ਪ੍ਰਤੀ ਸੈਕੰਡ ਦੀ ਰਫਤਾਰ ਨਾਲ ਮਿਜ਼ਾਈਲ ਦਾਗ ਸਕਦੀ ਹੈ। ਇਸ ਦੀ ਬਣਤਰ ਗ੍ਰਾਊਂਡ-ਬੇਸਡ ਅਤੇ ਸਪੇਸ-ਬੇਸਡ ਹਾਈਬ੍ਰਿਡ ਸਿਸਟਮ ’ਤੇ ਅਧਾਰਿਤ ਹੈ ਜਿਸ ਵਿੱਚ ਸੈਟੇਲਾਈਟ ਅਤੇ ਰਡਾਰ ਨੈੱਟਵਰਕ ਦੋਵੇਂ ਸ਼ਾਮਲ ਹਨ। ਇਸ ਦਾ ਮੁੱਖ ਉਦੇਸ਼ ਦੁਸ਼ਮਣ ਦੀ ਬੈਲਿਸਟਿਕ ਮਿਜ਼ਾਈਲ, ਕਰੂਜ਼ ਮਿਜ਼ਾਈਲ ਅਤੇ ਹਾਈਪਰਸੋਨਿਕ ਹਥਿਆਰਾਂ ਨੂੰ ਨਾਕਾਮ ਕਰਨਾ ਹੈ।

ਸਰਕਾਰ ਨੇ ਇਸ ਨੂੰ ਸੰਵੇਦਨਸ਼ੀਲ ਮੋਰਚਿਆਂ ’ਤੇ ਤਾਇਨਾਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਦੀ ਅਨੁਮਾਨਿਤ ਲਾਗਤ ਲਗਭਗ 50,000 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਾਲ 2014 ਵਿੱਚ ਨਰਿੰਦਰ ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਹੋਇਆ ਹੈ। ਇਨ੍ਹਾਂ ਯਤਨਾਂ ਨੂੰ ਗਤੀ ਦੇਣ ਵਿੱਚ ਡੀਆਰਡੀਓ ਦੀ ਭੂਮਿਕਾ ਸਭ ਤੋਂ ਅਹਿਮ ਰਹੀ ਹੈ। ਡੀਆਰਡੀਓ ਨੇ ਨਾ ਸਿਰਫ਼ ਭਾਰਤ ਦੀਆਂ ਰੱਖਿਆ ਲੋੜਾਂ ਨੂੰ ਪੂਰਾ ਕੀਤਾ ਹੈ ਸਗੋਂ ਹਥਿਆਰ ਨਿਰਯਾਤ ਨੂੰ ਵੀ ਹੁਲਾਰਾ ਦਿੱਤਾ ਹੈ। ਵਰਤਮਾਨ ਵਿੱਚ ਭਾਰਤ 100 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਉਪਕਰਨ ਨਿਰਯਾਤ ਕਰ ਰਿਹਾ ਹੈ। ਅਮਰੀਕਾ, ਫਰਾਂਸ ਅਤੇ ਅਰਮੇਨੀਆ ਇਸ ਦੇ ਮੁੱਖ ਖਰੀਦਦਾਰ ਹਨ। Indian Military Capability

ਇਸ ਤੋਂ ਇਲਾਵਾ ਰੂਸ, ਇਟਲੀ, ਸੰਯੁਕਤ ਅਰਬ ਅਮੀਰਾਤ, ਫਿਲੀਪੀਨਜ਼, ਸਾਊਦੀ ਅਰਬ, ਸਪੇਨ, ਅਰਜਨਟੀਨਾ, ਨਾਈਜ਼ੀਰੀਆ, ਵੀਅਤਨਾਮ ਅਤੇ ਮਾਰੀਸ਼ਸ ਵੀ ਭਾਰਤ ਤੋਂ ਹਥਿਆਰ ਖਰੀਦ ਰਹੇ ਹਨ। ਭਾਰਤ ਇਨ੍ਹਾਂ ਦੇਸ਼ਾਂ ਨੂੰ ਤੇਜਸ ਜਹਾਜ਼, ਆਕਾਸ਼ ਮਿਜ਼ਾਈਲ, ਪਿਨਾਕ ਰਾਕੇਟ ਸਿਸਟਮ, ਆਰਟੀਲਰੀ ਗੰਨ ਅਤੇ ਬ੍ਰਹਮੋਸ ਵਰਗੀਆਂ ਮਿਜ਼ਾਈਲਾਂ ਦੇ ਨਾਲ-ਨਾਲ ਸਾਫਟਵੇਅਰ ਅਤੇ ਕਲ-ਪੁਰਜ਼ੇ ਵੀ ਨਿਰਯਾਤ ਕਰ ਰਿਹਾ ਹੈ। ਆਰਥਿਕ ਅਤੇ ਜੰਗੀ ਮੋਰਚੇ ’ਤੇ ਭਾਰਤ ਅੱਜ ਦੁਨੀਆਂ ਦੀ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ। ਕੋਈ ਵੀ ਦੇਸ਼ ਭਾਰਤ ਨੂੰ ਅੱਖਾਂ ਵਿਖਾਉਣ ਦੀ ਹਿੰਮਤ ਨਹੀਂ ਕਰ ਸਕਦਾ। Indian Military Capability

ਫੌਜੀ ਮੋਰਚੇ ’ਤੇ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਡੀਆਰਡੀਓ ਦਾ ਯੋਗਦਾਨ ਫੈਸਲਾਕੁਨ ਰਿਹਾ ਹੈ। ਡੀਆਰਡੀਓ ਨੇ ਆਧੁਨਿਕ ਹਥਿਆਰਾਂ ਦੀ ਖੋਜ ਅਤੇ ਵਿਕਾਸ ਕਰਕੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਆਤਮ-ਨਿਰਭਰ ਭਾਰਤ’ ਮੁਹਿੰਮ ਨੂੰ ਗਤੀ ਦੇਣ ਵਿੱਚ ਵੀ ਇਸ ਦੀ ਭੂਮਿਕਾ ਅਹਿਮ ਰਹੀ ਹੈ। ‘ਮੇਕ ਇਨ ਇੰਡੀਆ’ ਦੇ ਅੰਤਰਗਤ ਡੀਆਰਡੀਓ ਨੇ ਤੇਜਸ ਵਰਗੇ ਲੜਾਕੂ ਜਹਾਜ਼ਾਂ, ‘ਪ੍ਰਿਥਵੀ’, ‘ਅਗਨੀ’, ‘ਪ੍ਰਲਯ’, ‘ਬ੍ਰਹਮੋਸ’ ਵਰਗੀਆਂ ਮਿਜ਼ਾਈਲਾਂ ਦੇ ਨਾਲ-ਨਾਲ ਰਡਾਰ, ਸੋਨਾਰ, ਟਾਰਪੀਡੋ, ਟੈਂਕ, ਪਣਡੁੱਬੀਆਂ ਅਤੇ ਹੋਰ ਉਪਕਰਨ ਵਿਕਸਿਤ ਕੀਤੇ ਹਨ।

ਸਾਲ 2025 ਡੀਆਰਡੀਓ ਲਈ ਇਤਿਹਾਸਕ ਪ੍ਰਾਪਤੀਆਂ ਦਾ ਸਾਲ ਰਿਹਾ ਹੈ। ਇਸ ਸਾਲ ਭਾਰਤ ਦੇ ਰੱਖਿਆ ਨਿਰਯਾਤ ਵਿੱਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ ਹੈ। ਉਪਲੱਬਧ ਅੰਕੜਿਆਂ ਅਨੁਸਾਰ ਭਾਰਤ ਨੇ 2.76 ਬਿਲੀਅਨ ਡਾਲਰ ਭਾਵ ਲਗਭਗ 23,622 ਕਰੋੜ ਰੁਪਏ ਦਾ ਨਿਰਯਾਤ ਕੀਤਾ ਹੈ। ਇਹ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ। ਬ੍ਰਹਮੋਸ ਮਿਜ਼ਾਈਲ ਵਰਗੇ ਸੌਦਿਆਂ ਅਤੇ ਸਵਦੇਸ਼ੀ ਉਤਪਾਦਨ ’ਤੇ ਫੋਕਸ ਕੀਤੇ ਜਾਣ ਕਾਰਨ ਭਾਰਤ ਰੱਖਿਆ ਖੇਤਰ ਵਿੱਚ ਸੰਸਾਰਿਕ ਸ਼ਕਤੀ ਵਜੋਂ ਉੱਭਰ ਰਿਹਾ ਹੈ।

ਇੰਟੀਗ੍ਰੇਟਿਡ ਏਅਰ ਡਿਫੈਂਸ ਵੈਪਨ ਸਿਸਟਮ ‘ਸੁਦਰਸ਼ਨ ਚੱਕਰ’ ਦਾ ਸਫਲ ਪ੍ਰੀਖਣ ਸਾਡੇ ਰਿਵਾਇਤੀ ਦੁਸ਼ਮਣਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਸਾਲ ਦੇ ਅੰਤ ਤੱਕ ਜਦੋਂ ਇਹ ਪ੍ਰਣਾਲੀ ਪੂਰੀ ਤਰ੍ਹਾਂ ਫੌਜ ਦਾ ਹਿੱਸਾ ਬਣ ਜਾਵੇਗੀ, ਤਾਂ ਇਹ ਨਾ ਸਿਰਫ਼ ਦੇਸ਼ ਦੇ ਮਹੱਤਵਪੂਰਨ ਫੌਜੀ ਅੱਡਿਆਂ ਅਤੇ ਵੱਡੇ ਉਦਯੋਗਿਕ ਸੰਸਥਾਨਾਂ ਨੂੰ ਦੁਸ਼ਮਣ ਦੇ ਹਵਾਈ ਹਮਲਿਆਂ ਤੋਂ ਸੁਰੱਖਿਆ ਪ੍ਰਦਾਨ ਕਰੇਗੀ, ਸਗੋਂ ਭਾਰਤ ਦੀ ਹਥਿਆਰ ਨਿਰਮਾਣ ਸਮਰੱਥਾ ਨੂੰ ਵੀ ਦੁਨੀਆਂ ਸਾਹਮਣੇ ਪ੍ਰਦਰਸ਼ਿਤ ਕਰੇਗੀ। ਇਹ ਪ੍ਰਾਪਤੀ ਭਾਰਤ ਦੇ ਏਅਰ-ਡਿਫੈਂਸ ਸਿਸਟਮ ਅਤੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਅਤਿ ਮਹੱਤਵਪੂਰਨ ਸਾਬਤ ਹੋਵੇਗੀ। Indian Military Capability

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਐਨ. ਕੇ. ਸੋਮਾਨੀ