Jalalabad News: 123 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀਆਂ ਸੜਕਾਂ
- 79 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਜਲਾਲਾਬਾਦ ਤੇ ਅਰਨੀਵਾਲਾ 91 ਕਿਲੋਮੀਟਰ ਬਣਨ ਜਾ ਰਹੀਆਂ ਹਨ ਨਵੀਆਂ ਸੜਕਾਂ : ਵਿਧਾਇਕ ਗੋਲਡੀ
Jalalabad News: ਜਲਾਲਾਬਾਦ (ਰਜਨੀਸ਼ ਰਵੀ)– “ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਸਾਢੇ 3 ਸਾਲਾਂ ਦੇ ਕਾਰਜਕਾਲ ਦੌਰਾਨ ਜਿਥੇ ਕਿ ਲਗਾਤਾਰ ਪਿੰਡਾਂ ’ਚ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਉਥੇ ਸੂਬਾ ਸਰਕਾਰ ਵੱਲੋਂ ਹਲਕਾ ਜਲਾਲਾਬਾਦ ਦੇ ਵਾਸੀਆਂ ਨੂੰ ਨਵੇ ਵਰ੍ਹੇ ਦੀ ਸ਼ੁਰੂਆਤ ਮੌਕੇ ਵੱਡਾ ਤੋਹਫਾ ਦਿੱਤਾ ਹੈ। ਸਾਲ 2026 ਦੀ ਸ਼ੁਰੂਆਤ ਮੌਕੇ ਪੰਜਾਬ ਸਰਕਾਰ ਵੱਲੋਂ ਹਲਕਾ ਜਲਾਲਾਬਾਦ ਵਿਖੇ 123 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ 91 ਕਿਲੋਮੀਟਰ ਨਵੀਆਂ ਸੜਕਾਂ ਤੇ 341 ਕਿਲੋਮੀਟਰ ਰਿਪੇਅਰ ਅਤੇ 39.24 ਕਿਲੋਮੀਟਰ ਸੜਕਾਂ ਨੂੰ ਚੌੜੀਆਂ ਕੀਤੀਆਂ ਜਾਣ ਨੂੰ ਲੈ ਕੇ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ”।
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਅੱਜ ਨਵੇ ਵਰ੍ਹੇ ਦੀ ਸ਼ੁਰੂਆਤ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਆਖਿਆ ਕਿ ਇਤਿਹਾਸ ਦੇ ’ਚ ਪਹਿਲੀ ਵਾਰ ਹੋ ਰਿਹਾ ਹੈ ਕਿ ਜਲਾਲਾਬਾਦ ਤੇ ਅਰਨੀਵਾਲਾ ’ਚ 79 ਸਾਲ ਹੋ ਗਏ ਹਨ ਨਵੀਆਂ ਸੜਕਾਂ ਬਣੀਆਂ ਹੀ ਨਹੀ ਸਨ ਪਹਿਲੀ ਵਾਰ ਹੋ ਰਿਹਾ ਹੈ ਕਿ 91ਕਿਲੋਮੀਟਰ ਸੜਕਾਂ ਪਹਿਲੀ ਵਾਰ ਬਣਨ ਜਾ ਰਹੀਆਂ ਹਨ।
Jalalabad News
ਵਿਧਾਇਕ ਨੇ ਆਖਿਆ ਕਿ ਰਿਪੇਅਰ ਤੇ ਨਵੀਆਂ ਸੜਕਾਂ ’ਤੇ ਲਾਗਤ 123 ਕਰੋੜ 98 ਲੱਖ ਰੁਪਏ ਆਉਣੀ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਇਤਿਹਾਸ ’ਚ ਪਹਿਲੀ ਵਾਰ ਬਣਨ ਜਾ ਰਹੀਆ ਸੜਕਾਂ ਦਾ ਕੰਮ 31ਮਾਰਚ 2026 ਤੱਕ ਮੁਕੰਮਲ ਹੋ ਜਾਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਚੋਣਾਂ ਸਮੇਂ ਸਰਹੱਦੀ ਖੇਂਤਰ ’ਤੇ ਵੱਸਦੇ ਲੋਕਾ ਨੂੰ ਵਾਅਦਾ ਕੀਤਾ ਸੀ ਕਿ ਬਾਰਡਰ ਲਾਇਨ ਦੇ ਨਾਲ ਢਾਣੀ ਨੱਥਾ ਸਿੰਘ ਤੋਂ ਲੈ ਕੇ ਲਛਮਣ ਨਹਿਰ ਦੇ ਨਾਲ ਟਾਹਲੀ ਵਾਲਾ ਤੱਕ ਸੜਕੀ ਆਵਾਜਾਈ ਨੂੰ ਜੋੜਿਆ ਜਾਵੇਗਾ ਕਿ ਬਾਰਡਰ ਲਾਇਨ ਤੱਕ ਢਾਣੀ ਅਮਰ ਸਿੰਘ ਤੱਕ ਤਕਰੀਬਨ ਸਾਢੇ 5 ਕਿਲੋਮੀਟਰ ਤੱਕ ਬਣਨ ਵਾਲੀ ਸੜਕ ’ਤੇ 2 ਕਰੋੜ 17 ਲੱਖ ਰੁਪਏ ਦੀ ਲਾਗਤ ਆਉਣੀ ਹੈ।
Read Also : ਨਵੇਂ ਸਾਲ ’ਤੇ ਪੰਜਾਬ ਪੁਲਿਸ ਨੂੰ ਵੱਡਾ ਤੋਹਫਾ, ਵਿਭਾਗ ’ਚ ਹੋਣਗੀਆਂ ਨਵੀਆਂ ਭਰਤੀਆਂ
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਅਗਲਾ ਪੈਲਾਨ ਹੈ ਕਿ ਜਿਹੜੀਆਂ 22 ਸੜਕਾਂ ਰਹਿ ਗਈਆਂ ਹਨ ਉਹ ਵੀ 31 ਮਾਰਚ ਤੋਂ ਬਾਅਦ ਉਹ ਵੀ ਸੜਕਾਂ ਬਣਨ ਗਿਆ ਅਤੇ ਇਹ ਨਹੀ ਲਗਦਾ ਕਿ ਜਲਾਲਾਬਾਦ ਹਲਕੇ ’ਚ ਸਾਡੀਆਂ ਸੜਕਾਂ ਕੱਚੀਆਂ ਰਹਿਣ ਗਿਆ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਬਾਰੇ ਬੋਲਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਦੀ 3 ਜਨਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਅਤੇ ਜੇਕਰ ਕੇਂਦਰ ਸਰਕਾਰ ਵੱਲੋਂ ਇਸ ਰੋਡ ਦਾ ਹੱਲ ਨਹੀ ਕਰਦੀ ਤਾਂ ਪੰਜਾਬ ਸਰਕਾਰ ਆਪਣੇ ਵੱਲੋਂ ਦੁਬਾਰਾ ਤੋਂ ਪੀਸੀਈ ਪਾ ਕੇ ਮੁਰੰਮਤ ਕਰ ਦਿੱਤੀ ਜਾਵੇ ਤਾਂ ਜ਼ੋ ਲੋਕਾਂ ਨੂੰ ਸਮੱਸਿਆਂ ਨਾ ਆਵੇ।
Jalalabad News
ਵਿਧਾਇਕ ਨੇ ਆਖਿਆ ਕਿ ਫ਼ਾਜ਼ਿਲਕਾ ਫ਼ਿਰੋਜ਼ਪਰ ਰੋਡ ਪੰਜਾਬ ਦਾ ਸਭ ਤੋਂ ਵੱਡਾ ਰੋਡ ਹੈ ਅਤੇ ਜਲਦੀ ਹੀ ਉਮੀਦ ਹੈ ਕਿ ਜਲਦੀ ਹੀ ਸੈਕਸ਼ਨ ਹੋ ਕੇ ਕੇ ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ ਅਤੇ ਜਲਦੀ ਹੀ ਨਾਲ ਬੱਘੇ ਕੇ ਮੋੜ ਤੋਂ ਅਮੀਰ ਖਾਸ ਤੱਕ 1 ਮਹੀਨੇ ਦੇ ਅੰਦਰ ਬਾਈਪਾਸ ਸ਼ੁਰੂ ਹੋ ਜਾਵੇਗਾ ਅਤੇ ਜਿਸਦਾ ਇਲਾਕਾ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ ਤੇ ਟ੍ਰੈਫ਼ਿਕ ਦੀ ਸਮੱਸਿਆ ਤੋਂ ਨਿਯਾਤ ਮਿਲੇਗੀ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਵੱਲੋਂ ਇੱਕ ਸ਼ਪੈਸ਼ਲ ਟਾਂਸਕ ਚੈਕਿੰਗ ਟੀਮ ਬਣਾਈ ਗਈ ਹੈ ਜੋ ਕਿ ਜੇਕਰ ਕੋਈ ਠੇਕਦਾਰ ਗਲਤ ਕੰਮ ਕਰਦਾ ਹੈ ਤਾਂ ਉਸ ਦਾ ਲਿਹਾਜ ਹੋਣਾ ਨਹੀ ਅਤੇ ਜੇਕਰ ਸੜਕ ਨੂੰ ਖਰਾਬੀ ਆਉਂਦੀ ਹੈ ਤਾਂ ਉਹ ਠੇਕੇਦਾਰ ਵੱਲੋਂ ਮੁਰੰਮਤ ਕਰਨੀ ਹੋਵੇਗੀ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਦੇਵ ਰਾਜ ਸ਼ਰਮਾ, ਆਪ ਆਗੂ ਅੰਕੁਸ਼ ਮੁਟਨੇਜਾ ਤੋ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਸਮੰਤੀ ਮੈਂਬਰ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।














