Punjab Police News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਪੁਲਿਸ ਨੂੰ ਨਵੇਂ ਸਾਲ ਦੇ ਮੌਕੇ ’ਤੇ ਇੱਕ ਮਹੱਤਵਪੂਰਨ ਤੋਹਫ਼ਾ ਮਿਲਿਆ ਹੈ। ਦਰਅਸਲ, ਇਸ ਸਾਲ ਪੰਜਾਬ ਪੁਲਿਸ ’ਚ 10,000 ਕਾਂਸਟੇਬਲ ਭਰਤੀ ਕੀਤੇ ਜਾਣਗੇ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ। ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਲਈ ਇੱਕ ਮਹੱਤਵਪੂਰਨ ਤੇ ਤਕਨਾਲੋਜੀ-ਅਧਾਰਤ ਵਿਜ਼ਨ 2026 ਦੀ ਰੂਪਰੇਖਾ ਦਿੱਤੀ, ਜੋ ਵਿਆਪਕ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਸਮਰੱਥਾ ਨਿਰਮਾਣ ’ਤੇ ਕੇਂਦ੍ਰਿਤ ਹੈ। ਇਸ ਵਿਜ਼ਨ ਤਹਿਤ, ਡਾਇਲ 112 ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। Punjab Police News
ਇਹ ਖਬਰ ਵੀ ਪੜ੍ਹੋ : New Year Rain: ਮੀਂਹ ਨਾਲ ਹੋਈ ਨਵੇਂ ਸਾਲ ਦੀ ਸ਼ੁਰੂਆਤ, ਘੱਟੋ-ਘੱਟ ਤਾਪਮਾਨ ਡਿੱਗਿਆ
ਮੋਹਾਲੀ ’ਚ 52 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਡਾਇਲ 112 ਸੈਂਟਰਲ ਕੰਟਰੋਲ ਰੂਮ ਦੀ ਇਮਾਰਤ ਬਣਾਈ ਜਾਵੇਗੀ ਤੇ 50 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਵਾਹਨ ਖਰੀਦੇ ਜਾਣਗੇ। ਪੰਜਾਬ ਭਰ ’ਚ ਜ਼ਿਲ੍ਹਾ ਕੰਟਰੋਲ ਰੂਮਾਂ ਨੂੰ ਵੀ 25 ਕਰੋੜ ਰੁਪਏ ਦੇ ਨਿਵੇਸ਼ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਵੇਂ ਸਾਲ ਦੌਰਾਨ ਪੰਜਾਬ ਪੁਲਿਸ ’ਚ 10,000 ਤੋਂ ਵੱਧ ਕਾਂਸਟੇਬਲ ਤੇ ਲਗਭਗ 1,600 ਸਬ-ਇੰਸਪੈਕਟਰ ਤੇ ਸਹਾਇਕ ਸਬ-ਇੰਸਪੈਕਟਰ ਭਰਤੀ ਕੀਤੇ ਜਾਣਗੇ।
585 ਥਾਵਾਂ ’ਤੇ ਲੱਗਣਗੇ 2,367 ਸੀਸੀਟੀਵੀ ਕੈਮਰੇ | Punjab Police News
ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ, ਅੰਤਰਰਾਸ਼ਟਰੀ ਸਰਹੱਦ ਦੇ ਨਾਲ 585 ਥਾਵਾਂ ’ਤੇ 49.58 ਕਰੋੜ ਰੁਪਏ ਦੀ ਲਾਗਤ ਨਾਲ 2,367 ਸੀਸੀਟੀਵੀ ਕੈਮਰੇ ਲਾਏ ਜਾਣਗੇ, ਜਿਸ ਨਾਲ ਪੁਲਿਸ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਐਂਟੀ-ਡਰੋਨ ਸਿਸਟਮ ਫਲੀਟ ਨੂੰ ਮੌਜ਼ੂਦਾ ਤਿੰਨ ਸੰਚਾਲਨ ਪ੍ਰਣਾਲੀਆਂ ਤੋਂ ਛੇ ਤੱਕ ਵਧਾਇਆ ਜਾਵੇਗਾ, ਜਿਸ ’ਚ 10 ਹੋਰ ਪ੍ਰਣਾਲੀਆਂ ਨੂੰ ਪੜਾਅਵਾਰ ਖਰੀਦਿਆ ਜਾਵੇਗਾ।














