ਜਲੰਧਰ (ਏਜੰਸੀ)। ਵਿਜੀਲੈਂਸ ਦੀ ਟੀਮ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਏਐੱਸਆਈ ਰੈਂਕ ਦੇ ਹੈ। ਜਾਣਕਾਰੀ ਅਨੁਸਾਰ ਨਕੋਦਰ ਥਾਣੇ ਵਿੱਚ ਤਾਇਨਾਤ ਏਐੱਸਆਈ ਦਰਸ਼ਨ ਲਾਲ ਨੇ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਕੇਸ ਕਮਜ਼ੋਰ ਕਰਨ ਲਈ ਮੁਲਜ਼ਮਾਂ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ। ਏਐਸਆਈ ਦਰਸ਼ਨ ਲਾਲ ਨੇ ਮੁਲਜ਼ਮਾਂ ਨੂੰ ਕਿਹਾ ਸੀ ਕਿ ਉਹ ਕੇਸ ਕਮਜ਼ੋਰ ਕਰ ਦੇਵੇਗਾ ਅਤੇ ਪੀੜਤ ਨਾਲ ਸਮਝੌਤਾ ਵੀ ਕਰਵਾ ਦੇਵੇਗਾ ਪਰ ਤੁਹਾਨੂੰ ਇਸ ਦੀ ਪੰਜ ਰੁਪਏ ਕੀਮਤ ਦੇਣੀ ਪਵੇਗੀ। (Bribes)
ਮੁਲਜ਼ਮਾਂ ਨਾਲ ਇਹ ਸੌਦਾ ਇੱਕ ਲੱਖ 60 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਵਿਜੀਲੈਂਸ ਦੀ ਟੀਮ ਨੇ ਉਸ ਨੂੰ 60 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਸੀਆਈਏ ਸਟਾਫ਼ ਕਪੂਰਥਲਾ ‘ਚ ਤਾਇਨਾਤ ਸਤਨਾਮ ਸਿੰਘ ਨੇ ਇੱਕ ਔਰਤ ਨੂੰ ਨਸ਼ੇ ਦੇ ਕੇਸ ਵਿੱਚ ਫਸਾਉਣ ਦਾ ਡਰ ਦੇ ਕੇ ਉਸ ਤੋਂ ਕਥਿਤ ਤੌਰ ‘ਤੇ 25 ਹਜ਼ਾਰ ਰੁਪਏ ਮੰਗੇ ਸਨ। ਇਸ ਤੋਂ ਬਾਅਦ ਔਰਤ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ। ਅੱਜ ਜਦੋਂ ਉਕਤ ਔਰਤ 10 ਰੁਪਏ ਉਕਤ ਪੁਲਿਸ ਮੁਲਾਜ਼ਮ ਨੂੰ ਦੇਣ ਗਈ ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। (Bribes)