Diabetes Prevention Tips: ਸ਼ੂਗਰ ਦੀ ਬਿਮਾਰੀ, ਜਿਸਨੂੰ ਡਾਇਬੀਟੀਜ਼ ਵੀ ਕਿਹਾ ਜਾਂਦਾ ਹੈ, ਸਿੱਧਾ ਸਰੀਰ ਵਿੱਚ ਸ਼ੂਗਰ (ਗਲੂਕੋਜ਼) ਦੇ ਪੱਧਰ ਦੇ ਵਾਧੇ ਨਾਲ ਜੁੜੀ ਬਿਮਾਰੀ ਹੈ। ਵਿਸ਼ਵ ਸਿਹਤ ਸੰਸਥਾ ਨੇ 2021 ਵਿੱਚ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਇਹ ਦਰਸਾਇਆ ਗਿਆ ਕਿ ਸ਼ੂਗਰ ਬਿਮਾਰੀ (ਟਾਈਪ-2 ਤੇ ਟਾਈਪ-1) ਦੁਨੀਆਂ ਭਰ ਵਿੱਚ ਇੱਕ ਗੰਭੀਰ ਸਿਹਤ ਸਮੱਸਿਆ ਬਣ ਚੁੱਕੀ ਹੈ। ਇਹ ਰਿਪੋਰਟ ਸੂਚਿਤ ਕਰਦੀ ਹੈ ਕਿ 422 ਮਿਲੀਅਨ ਲੋਕ ਦੁਨੀਆ ਭਰ ਵਿੱਚ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹਨ ਤੇ 2030 ਤੱਕ 51% ਵਧ ਜਾਣ ਦੀ ਸੰਭਾਵਨਾ ਹੈ। ਇਹ ਅੰਕੜਾ 2014 ਵਿੱਚ 382 ਮਿਲੀਅਨ ਸੀ, ਜਿਸ ਦਾ ਮਤਲਬ ਹੈ ਕਿ ਇਸ ਸਮੱਸਿਆ ਵਿੱਚ ਲਗਭਗ 10% ਦਾ ਵਾਧਾ ਹੋਇਆ ਹੈ।
ਇਹ ਖਬਰ ਵੀ ਪੜ੍ਹੋ : Political Unrest Bangladesh: ਬੰਗਲਾਦੇਸ਼, ਸੱਤਾ ਲਈ ਸੰਘਰਸ਼ ਤੇ ਲੋਕਤੰਤਰ ਦੀ ਬੇਯਕੀਨ ਦਿਸ਼ਾ
ਹਰ ਦੂਜੇ ਦਿਨਾਂ ’ਚ ਲਗਭਗ 1,500 ਲੋਕਾਂ ਨੂੰ ਨਵੀਂ ਸ਼ੂਗਰ ਦੀ ਬਿਮਾਰੀ ਹੁੰਦੀ ਹੈ। ਅੰਤਰਰਾਸ਼ਟਰੀ ਡਾਇਬੀਟੀਜ਼ ਫੈਡਰੇਸ਼ਨ ਨੇ 2019 ਵਿੱਚ ਜਾਰੀ ਕੀਤੀ ਇੱਕ ਰਿਪੋਰਟ ’ਚ ਸੂਚਿਤ ਕੀਤਾ ਕਿ 4.2 ਮਿਲੀਅਨ ਲੋਕਾਂ ਦੀ ਮੌਤ ਸ਼ੂਗਰ ਦੀ ਬਿਮਾਰੀ ਨਾਲ ਸੰਬੰਧਿਤ ਸਮੱਸਿਆਵਾਂ ਦੇ ਕਾਰਨ ਹੋਈ। 2019 ਵਿੱਚ, ਇਹ ਅੰਕੜਾ 5.2% ਸੀ। ਸ਼ੂਗਰ ਦੀ ਬਿਮਾਰੀ ਨਾਲ ਸਬੰਧਿਤ ਸਮੱਸਿਆਵਾਂ ਵਿੱਚ ਦਿਲ ਦੀਆਂ ਬਿਮਾਰੀਆਂ, ਗੁਰਦੇ ਫੇਲ੍ਹ ਹੋਣ ਤੇ ਦ੍ਰਿਸ਼ਟੀ ਸਮੱਸਿਆਵਾਂ ਸ਼ਾਮਿਲ ਹਨ। ਭਾਰਤ ਵਿੱਚ 2020 ਵਿੱਚ, 77 ਮਿਲੀਅਨ ਲੋਕ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ 2030 ਤੱਕ ਇਹ ਗਿਣਤੀ 134 ਮਿਲੀਅਨ ਹੋ ਜਾਵੇਗੀ। Diabetes Prevention Tips
ਭਾਰਤ ਵਿੱਚ ਟਾਈਪ-2 ਸ਼ੂਗਰ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਤੇ ਇਸ ਦਾ ਮੁੱਖ ਕਾਰਨ ਵਧਦਾ ਹੋਇਆ ਮੋਟਾਪਾ ਹੈ। ਔਰਤਾਂ ਤੇ ਪੁਰਸ਼ਾਂ ਵਿੱਚ ਇੱਕੋ ਹੀ ਤਰ੍ਹਾਂ ਨਾਲ ਵਧ ਰਿਹਾ ਹੈ, ਪਰ ਔਰਤਾਂ ਵਿੱਚ ਗੈਸਟੇਸ਼ਨਲ ਸ਼ੂਗਰ ਦੀ ਬਿਮਾਰੀ ਵੀ ਮੁੱਖ ਤੌਰ ’ਤੇ ਸਿਖਰ ’ਤੇ ਹੈ। ਵਿਸ਼ਵ ਸਿਹਤ ਸੰਸਥਾ ਅਨੁਸਾਰ, ਸ਼ੂਗਰ ਬਿਮਾਰੀ ਨਾਲ ਜੁੜੀਆਂ ਜਰੂਰੀ ਦਵਾਈਆਂ, ਸਿਹਤ ਸੇਵਾਵਾਂ ਤੇ ਰੋਕਥਾਮ ਉੱਤੇ ਹੋਣ ਵਾਲੇ ਖਰਚੇ 2020 ਵਿੱਚ 1.3 ਟ੍ਰਿਲੀਅਨ ਡਾਲਰ ਸੀ, ਜੋ ਕਿ ਹਰ ਸਾਲ ਵਧ ਰਿਹਾ ਹੈ। ਦਸੰਬਰ 2025 ਦੀ ਨਵੀਂ ਸਰਕਾਰੀ ਰਿਪੋਰਟ ਅਨੁਸਾਰ, ਪੰਜਾਬ ਵਿੱਚ ਸ਼ੂਗਰ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿੱਚ ਲਗਭਗ 20% ਵਧ ਗਈ ਹੈ।
ਰਿਪੋਰਟ ਮੁਤਾਬਕ ਹੁਣ ਸੂਬੇ ਦਾ ਹਰ 10ਵਾਂ ਵਿਅਕਤੀ ਸ਼ੂਗਰ ਦਾ ਮਰੀਜ਼ ਹੈ। ਸਾਲ 2025-26 ਤੱਕ 2.40 ਲੱਖ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਨੇ ਦੱਸਿਆ ਕਿ ਸਿਰਫ 2023-24 ਵਿਚ ਹੀ 6.71 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ, ਜਿਨ੍ਹਾਂ ਵਿਚੋਂ 86,744 ਲੋਕ ਸ਼ੂਗਰ ਨਾਲ ਪੀੜਤ ਪਾਏ ਗਏ। ਸਾਲ 2024-25 ਵਿਚ ਇਹ ਗਿਣਤੀ ਹੋਰ ਵਧੀ ਅਤੇ 37.65 ਲੱਖ ਲੋਕਾਂ ਵਿਚੋਂ 2.28 ਲੱਖ ਮਰੀਜ਼ ਪਾਏ ਗਏ। ਟਾਈਪ-1 ਸ਼ੂਗਰ ਦੀ ਬਿਮਾਰੀ ਇੱਕ ਆਟੋਇਮਿਊਨ ਬਿਮਾਰੀ ਹੈ ਜਿਸ ਵਿੱਚ ਸਰੀਰ ਦਾ ਇਮਿਊਨ ਸਿਸਟਮ ਆਪਣੀ ਹੀ ਇੰਸੂਲਿਨ ਉਤਪਾਦਨ ਵਾਲੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰ ਦਿੰਦਾ ਹੈ।
ਇਸ ਕਾਰਨ, ਸਰੀਰ ਵਿੱਚ ਇੰਸੂਲਿਨ ਦੀ ਘਾਟ ਹੋ ਜਾਂਦੀ ਹੈ ਤੇ ਖੂਨ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਇਹ ਬਿਮਾਰੀ ਆਮ ਤੌਰ ’ਤੇ ਬੱਚਿਆਂ ਤੇ ਨੌਜਵਾਨਾਂ ਵਿੱਚ ਪਾਈ ਜਾਂਦੀ ਹੈ ਤੇ ਇਸ ਦਾ ਇਲਾਜ ਸਿਰਫ ਇੰਸੂਲਿਨ ਥੈਰੇਪੀ ਨਾਲ ਕੀਤਾ ਜਾ ਸਕਦਾ ਹੈ। ਟਾਈਪ-2 ਸ਼ੂਗਰ ਦੀ ਬਿਮਾਰੀ, ਸ਼ੂਗਰ ਬਿਮਾਰੀ ਦਾ ਸਭ ਤੋਂ ਆਮ ਰੂਪ ਹੈ। ਇਸ ਵਿੱਚ ਸਰੀਰ ਇੰਸੂਲਿਨ ਉਤਪਤੀ ਕਰਦਾ ਹੈ ਪਰ ਸਰੀਰ ਵਿੱਚ ਆਧਾਰਿਤ ਹਾਰਮੋਨਲ ਤਬਦੀਲੀਆਂ ਜਾਂ ਅਵਿਕਸਿਤ ਹਾਰਮੋਨਲ ਸਿਸਟਮ ਦੇ ਕਾਰਨ, ਇੰਸੂਲਿਨ ਦੀ ਵਰਤੋਂ ਚੰਗੀ ਤਰ੍ਹਾਂ ਨਹੀਂ ਹੁੰਦੀ। ਇਸ ਤੋਂ ਨਤੀਜੇ ਵਜੋਂ, ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ। ਇਹ ਅਕਸਰ ਆਹਾਰ, ਮੋਟਾਪੇ ਤੇ ਬੇਹਾਲ ਜੀਵਨਸ਼ੈਲੀ ਨਾਲ ਸੰਬੰਧਿਤ ਹੁੰਦਾ ਹੈ।
ਗੈਸਟੇਸ਼ਨਲ ਸ਼ੂਗਰ ਦੀ ਬਿਮਾਰੀ ਗਰਭਵਤੀ ਔਰਤਾਂ ਵਿੱਚ ਪਾਈ ਜਾਂਦੀ ਹੈ। ਗਰਭਧਾਰਨ ਦੌਰਾਨ, ਔਰਤ ਦੇ ਸਰੀਰ ਵਿੱਚ ਹਾਰਮੋਨਲ ਤਬਦੀਲੀਆਂ ਸ਼ੂਗਰ ਪੱਧਰ ਨੂੰ ਵਧਾ ਸਕਦੀਆਂ ਹਨ। ਆਮ ਤੌਰ ’ਤੇ ਇਹ ਬਿਮਾਰੀ ਜਨਮ ਦੇਣ ਤੋਂ ਬਾਅਦ ਖਤਮ ਹੋ ਜਾਂਦੀ ਹੈ। ਜੇ ਕਿਸੇ ਵਿਅਕਤੀ ਦੇ ਪਰਿਵਾਰ ਵਿੱਚ ਸ਼ੂਗਰ ਦੀ ਬਿਮਾਰੀ ਹੈ, ਤਾਂ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਖ਼ਾਸ ਕਰਕੇ ਜੇ ਕਿਸੇ ਵਿਅਕਤੀ ਦੇ ਮਾਂ-ਪਿਓ ਜਾਂ ਭੈਣ-ਭਰਾ ਵਿੱਚ ਟਾਈਪ-1 ਜਾਂ ਟਾਈਪ-2 ਸ਼ੂਗਰ ਦੀ ਬਿਮਾਰੀ ਹੋਵੇ ਤਾਂ ਉਨ੍ਹਾਂ ਨੂੰ ਇਸ ਬਿਮਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜ਼ਿਆਦਾ ਵਜ਼ਨ, ਖ਼ਾਸ ਕਰਕੇ ਪੇਟ ’ਤੇ ਭਾਰੀ ਮੋਟਾਪਾ ਤੇ ਘੱਟ ਸਰੀਰਕ ਕਸਰਤ ਵਾਲੀ ਜੀਵਨਸ਼ੈਲੀ ਟਾਈਪ-2 ਸ਼ੂਗਰ ਦੀ ਬਿਮਾਰੀ ਨੂੰ ਜਨਮ ਦੇ ਸਕਦੀ ਹੈ। Diabetes Prevention Tips
ਚਿੰਤਾ, ਡਿਪ੍ਰੈਸ਼ਨ ਤੇ ਜ਼ਿਆਦਾ ਮਨੋਵਿਗਿਆਨਕ ਤਣਾਅ ਸਰੀਰ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵਧਾ ਸਕਦਾ ਹੈ। ਜਦੋਂ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ, ਤਾਂ ਸਰੀਰ ਨੂੰ ਪਾਣੀ ਦੀ ਘਾਟ ਹੋ ਜਾਂਦੀ ਹੈ। ਇਸ ਕਰਕੇ ਮਰੀਜ਼ ਨੂੰ ਜ਼ਿਆਦਾ ਪਿਆਸ ਅਤੇ ਜ਼ਿਆਦਾ ਪਿਸ਼ਾਬ ਆਉਣਾ ਸ਼ੁਰੂ ਹੋ ਜਾਂਦਾ ਹੈ। ਖੂਨ ਵਿੱਚ ਸ਼ੂਗਰ ਦਾ ਪੱਧਰ ਉੱਚਾ ਹੋਣ ਕਾਰਨ, ਸਰੀਰ ਨੂੰ ਸਹੀ ਤਰੀਕੇ ਨਾਲ ਊਰਜਾ ਨਹੀਂ ਮਿਲਦੀ ਤੇ ਮਰੀਜ਼ ਨੂੰ ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜ਼ਿਆਦਾ ਸ਼ੂਗਰ ਖੂਨ ਵਿੱਚ ਹੋਣ ਨਾਲ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਇਸ ਨਾਲ ਪੈਰਾਂ ਤੇ ਹੱਥਾਂ ਵਿੱਚ ਸੁੰਨਾਪਣ ਅਤੇ ਦਰਦ ਹੋ ਸਕਦਾ ਹੈ। ਸ਼ੂਗਰ ਦੀ ਬਿਮਾਰੀ ਇੱਕ ਗੰਭੀਰ ਬਿਮਾਰੀ ਹੈ।
ਜਿਸ ਦਾ ਸਹੀ ਇਲਾਜ ਤੇ ਸਮੇਂ-ਸਮੇਂ ’ਤੇ ਕੰਟਰੋਲ ਬਹੁਤ ਜਰੂਰੀ ਹੈ। ਵਿਸ਼ੇਸ਼ ਤੌਰ ’ਤੇ ਟਾਈਪ-2 ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਆਪਣੀ ਜੀਵਨਸ਼ੈਲੀ ਨੂੰ ਬਦਲਣ ਦੀ ਜ਼ਰੂਰਤ ਹੈ। ਸਿਹਤਮੰਦ ਖਾਣ-ਪੀਣ, ਸਰੀਰਕ ਕਸਰਤ ਤੇ ਮਨੋਵਿਗਿਆਨਕ ਤਣਾਅ ਤੋਂ ਬਚਾਅ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਟਾਈਪ-1 ਸ਼ੂਗਰ ਦੀ ਬਿਮਾਰੀ ਵਿੱਚ, ਇੰਸੂਲਿਨ ਦੇ ਬਿਨਾਂ ਜੀਵਨ ਸੰਭਵ ਨਹੀਂ ਹੁੰਦਾ। ਇੰਸੂਲਿਨ ਸ਼ੂਗਰ ਪੱਧਰ ਨੂੰ ਕੰਟਰੋਲ ਕਰਨ ਲਈ ਇੱਕ ਮਹੱਤਵਪੂਰਨ ਦਵਾਈ ਹੈ। Diabetes Prevention Tips
ਜੋ ਸਰੀਰ ਵਿੱਚ ਗਲੂਕੋਜ਼ ਦੀ ਪ੍ਰੋਸੈਸਿੰਗ ’ਚ ਮੱਦਦ ਕਰਦੀ ਹੈ। ਟਾਈਪ-2 ਸ਼ੂਗਰ ਦੀ ਬਿਮਾਰੀ ਦੇ ਇਲਾਜ ਲਈ ਕਈ ਦਵਾਈਆਂ ਉਪਲੱਬਧ ਹਨ, ਜੋ ਕਿ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ ਸਿਹਤਮੰਦ ਖੁਰਾਕ ਤੇ ਕਸਰਤ ਕਰੋ, ਉੱਚ ਪ੍ਰੋਟੀਨ ਵਾਲੇ ਖਾਣੇ, ਫਲ ਤੇ ਸਬਜ਼ੀਆਂ, ਘੱਟ ਕਾਰਬੋਹਾਈਡ੍ਰੇਟ ਤੇ ਮਿੱਠੇ ਖਾਣੇ ਘੱਟ ਕਰਨਾ ਸ਼ੂਗਰ ਪੱਧਰ ਨੂੰ ਕਾਬੂ ਕਰਨ ਵਿੱਚ ਮੱਦਦ ਕਰਦਾ ਹੈ। ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ, ਆਹਾਰ ਤੇ ਕਸਰਤ ਵਿੱਚ ਵਧੇਰੇ ਮੱਦਦ ਤੇ ਜਾਗਰੂਕਤਾ ਦੀ ਲੋੜ ਹੈ।
ਡਾ. ਕ੍ਰਿਸ਼ਨ ਲਾਲ,
ਚੌੜੀ ਗਲੀ, ਬੁਢਲਾਡਾ (ਮਾਨਸਾ)













