
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਵੇਂ ਬੱਸ ਸਟੈਂਡ ਪਟਿਆਲਾ ਦੇ ਬਾਹਰ ਪੈਦਾ ਹੋ ਰਹੀ ਗੰਭੀਰ ਟਰੈਫਿਕ ਸਮੱਸਿਆ ਦੇ ਹੱਲ ਲਈ ਅੱਜ ਵਧੀਕ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਨਵਦੀਪ ਕੁਮਾਰ ਪੀ ਸੀ ਐਸ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਮਗਰੋਂ ਹੋਰਨਾਂ ਅਧਿਕਾਰੀਆਂ ਨਾਲ ਮੌਕੇ ਦਾ ਵਿਸਥਾਰ ਨਾਲ ਜਾਇਜ਼ਾ ਵੀ ਲਿਆ।
ਮੀਟਿੰਗ ਵਿੱਚ ਹਰਜੋਤ ਕੌਰ, ਐਸ.ਡੀ.ਐਮ. ਪਟਿਆਲਾ, ਜਤਿੰਦਰਪਾਲ ਸਿੰਘ ਗਰੇਵਾਲ, ਜੀ.ਐਮ. ਪੀ.ਆਰ.ਟੀ.ਸੀ., ਪੁਨੀਤ ਸਿੰਘ ਚਾਹਲ, ਉਪ ਕਪਤਾਨ ਪੁਲਸ (ਟਰੈਫਿਕ) ਪਟਿਆਲਾ ਸਮੇਤ ਨਗਰ ਨਿਗਮ, ਟਰੈਫਿਕ ਪੁਲਸ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਨਵੇਂ ਬੱਸ ਸਟੈਂਡ ਦੇ ਬਾਹਰ ਸੜਕ ਦੇ ਦੋਵੇਂ ਪਾਸਿਆਂ ’ਤੇ ਖੜ੍ਹੇ ਅਣ-ਰਜਿਸਟਰਡ ਈ-ਰਿਕਸ਼ਿਆਂ ਅਤੇ ਆਟੋ ਰਿਕਸ਼ਿਆਂ ਕਾਰਨ ਟਰੈਫਿਕ ਵਿੱਚ ਆ ਰਹੀ ਰੁਕਾਵਟ ’ਤੇ ਗੰਭੀਰ ਚਰਚਾ ਕੀਤੀ ਗਈ। ਇਸ ਸਬੰਧੀ ਨਗਰ ਨਿਗਮ ਪਟਿਆਲਾ ਨੂੰ ਟਰੈਫਿਕ ਪੁਲਿਸ ਦੀ ਸਹਾਇਤਾ ਨਾਲ ਇਨ੍ਹਾਂ ਵਾਹਨਾਂ ਨੂੰ ਨਿਯੰਤਰਿਤ ਕਰਨ ਅਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ। Patiala News
ਇਸ ਤੋਂ ਇਲਾਵਾ ਬੱਸ ਸਟੈਂਡ ਵਿੱਚ ਚੱਲ ਰਹੀਆਂ ਬੱਸਾਂ ’ਤੇ ਲਗੇ ਪ੍ਰੈਸ਼ਰ ਹਾਰਨਾਂ ਨੂੰ ਤੁਰੰਤ ਉਤਾਰਨ ਲਈ ਬੱਸ ਚਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਤਾਂ ਜੋ ਆਮ ਲੋਕਾਂ ਅਤੇ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਤੋਂ ਰਾਹਤ ਮਿਲ ਸਕੇ। ਟਰੈਫਿਕ ਪੁਲਿਸ ਨੂੰ ਨਵੇਂ ਬੱਸ ਸਟੈਂਡ ਨੇੜੇ ਗਲਤ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਵੀ ਨਿਰਦੇਸ਼ ਦਿੱਤੇ ਗਏ।
Read Also : ਚੌਥੀ ’ਚ ਪੜ੍ਹਦੇ ਬੱਚੇ ਨੇ ਚਮਕਾਇਆ ਪੰਜਾਬ ਦਾ ਨਾਂਅ
ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀਆਂ ਵੱਲੋਂ ਬੱਸ ਸਟੈਂਡ ਦੇ ਸਾਹਮਣੇ ਟ?ਰੈਫਿਕ ਲਾਈਟਾਂ ਲਗਾਉਣ, ਜ਼ੈਬਰਾ ਕਰਾਸਿੰਗ ਬਣਾਉਣ, ਡਿਵਾਈਡਰ ਮਜ਼ਬੂਤ ਕਰਨ ਅਤੇ ਪਾਰਕ ਹਸਪਤਾਲ ਵਾਲੇ ਪਾਸੇ ਲੇ-ਬਾਈ ਸੜਕ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਉਪਰੋਕਤ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਕਤ ਉਪਰਾਲਿਆਂ ਨਾਲ ਨਵੇਂ ਬੱਸ ਸਟੈਂਡ ਪਟਿਆਲਾ ਦੇ ਬਾਹਰ ਟ?ਰੈਫਿਕ ਪ੍ਰਬੰਧ ਸੁਧਰੇਗਾ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।













