Punjab Ward Delimitation: ਨਵੀਂ ਵਾਰਡ ਬੰਦੀ ਨੂੰ ਲੈ ਕੇ ਸ਼ਹਿਰ ਦੇ ਹਰ ਵਰਗ ’ਚ ਭਾਰੀ ਨਾਰਾਜ਼ਗੀ

Punjab Ward Delimitation
Punjab Ward Delimitation: ਨਵੀਂ ਵਾਰਡ ਬੰਦੀ ਨੂੰ ਲੈ ਕੇ ਸ਼ਹਿਰ ਦੇ ਹਰ ਵਰਗ ’ਚ ਭਾਰੀ ਨਾਰਾਜ਼ਗੀ

Punjab Ward Delimitation: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ ਸ਼ਹਿਰ ਵਿੱਚ ਤਾਜ਼ਾ ਪ੍ਰਸਤਾਵਿਤ ਵਾਰਡ ਬੰਦੀ ਨੇ ਸ਼ਹਿਰ ਦੇ ਹਰ ਵਰਗ ਵਿੱਚ ਭਾਰੀ ਨਾਰਾਜ਼ਗੀ, ਅਣਭਰੋਸਾ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਰਗਰਮ ਸਮਾਜ ਸੇਵਕ ਅਰਸ਼ ਸੱਚਰ ਨੇ ਸਖ਼ਤ ਲਫ਼ਜ਼ਾਂ ਵਿੱਚ ਕਹੀ। ਅਰਸ਼ ਸੱਚਰ ਨੇ ਕਿਹਾ ਕਿ ਮੌਜੂਦਾ ਵਾਰਡ ਬੰਦੀ ਲੋਕਾਂ ਦੀ ਸੁਵਿਧਾ ਨਹੀਂ, ਸਗੋਂ ਲੋਕਾਂ ਨੂੰ ਉਲਝਾਉਣ ਅਤੇ ਪ੍ਰਸ਼ਾਸ਼ਕੀ ਅਰਾਜਕਤਾ ਪੈਦਾ ਕਰਨ ਵਾਲੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੇ ਕਈ ਦਹਾਕਿਆਂ ਵਿੱਚ ਫਰੀਦਕੋਟ ਨੇ ਕਦੇ ਵੀ ਇਸ ਤਰ੍ਹਾਂ ਦੀ ਗੈਰ-ਤਰਕਸੰਗਤ, ਅਸੰਤੁਲਿਤ ਅਤੇ ਗੈਰ-ਵਿਗਿਆਨਕ ਵਾਰਡ ਬੰਦੀ ਨਹੀਂ ਵੇਖੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਉਨ੍ਹਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੋਲ ਆਧਿਕਾਰਿਕ ਇਤਰਾਜ਼ ਅਤੇ ਦੁਬਾਰਾ ਸਮੀਖਿਆ ਦੀ ਮੰਗ ਦਰਜ ਕਰਵਾਈ ਗਈ ਹੈ।

ਵਾਰਡ ਬੰਦੀ ਦੀਆਂ ਗੰਭੀਰ ਖਾਮੀਆਂ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਨੇੜਲੇ, ਇੱਕ-ਦੂਜੇ ਨਾਲ ਜੁੜੇ ਇਲਾਕਿਆਂ ਨੂੰ ਜਾਣ-ਬੁੱਝ ਕੇ ਵੱਖ-ਵੱਖ ਵਾਰਡਾਂ ‘ਚ ਵੰਡਿਆ ਗਿਆ, ਦੂਰ-ਦੂਰ ਅਤੇ ਗੈਰ-ਲਗਾਤਾਰ ਇਲਾਕਿਆਂ ਨੂੰ ਇੱਕੋ ਵਾਰਡ ਵਿੱਚ ਜੋੜ ਕੇ ਲੋਕਾਂ ਨਾਲ ਧੋਖਾ ਕੀਤਾ ਗਿਆ, ਮੁੱਖ ਸੜਕਾਂ, ਬਾਜ਼ਾਰਾਂ, ਕਾਲੋਨੀਆਂ ਅਤੇ ਪ੍ਰਸ਼ਾਸਕੀ ਹੱਦਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਕਈ ਵਾਰਡਾਂ ’ਚ ਬੇਹੱਦ ਵੱਧ ਅਬਾਦੀ ਅਤੇ ਕਈ ਵਾਰਡਾਂ ’ਚ ਬਹੁਤ ਘੱਟ ਅਬਾਦੀ ਰੱਖ ਕੇ ਬਰਾਬਰ ਲੋਕਤੰਤਰਿਕ ਪ੍ਰਤਿਨਿਧਿਤਾ ਦੇ ਅਸੂਲ ਨੂੰ ਤੋੜਿਆ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਵਾਰਡ ਬੰਦੀ ਇਸੇ ਰੂਪ ਵਿੱਚ ਲਾਗੂ ਹੋਈ, ਤਾਂ: ਨਾਗਰਿਕਾਂ ਨੂੰ ਆਪਣੇ ਕੌਂਸਲਰ ਅਤੇ ਵਾਰਡ ਦਫ਼ਤਰ ਦੀ ਪਛਾਣ ਕਰਨਾ ਮੁਸ਼ਕਲ ਹੋਵੇਗਾ, ਸਫਾਈ, ਪਾਣੀ, ਸੜਕਾਂ, ਸਟ੍ਰੀਟ ਲਾਈਟਾਂ ਅਤੇ ਸ਼ਿਕਾਇਤ ਨਿਵਾਰਣ ਸਿਸਟਮ ਢਹਿ ਜਾਣਗੇ ਅਤੇ ਲੋਕਾਂ ਦਾ ਭਰੋਸਾ ਸਥਾਨਕ ਪ੍ਰਸ਼ਾਸਨ ਅਤੇ ਲੋਕਤੰਤਰਿਕ ਪ੍ਰਕਿਰਿਆ ਤੋਂ ਉੱਠ ਜਾਵੇਗਾ।

ਇਹ ਵੀ ਪੜ੍ਹੋ: Rashtriya Bal Puraskar: ਰਾਸ਼ਟਰਪਤੀ ਮੁਰਮੂ ਤੋਂ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਕੇ ਖੁਸ਼ ਪ੍ਰਤਿਭਾਸ਼ਾਲੀ ਬੱਚੇ, …

ਉਨ੍ਹਾਂ ਮੁੱਖ ਮੰਤਰੀ ਕੋਲ ਮੰਗ ਕੀਤੀ ਕਿ ਫਰੀਦਕੋਟ ਦੀ ਵਾਰਡ ਬੰਦੀ ਨੂੰ ਤੁਰੰਤ ਰੋਕ ਕੇ ਨਿਰਪੱਖ ਉੱਚ-ਪੱਧਰੀ ਕਮੇਟੀ ਰਾਹੀਂ ਦੁਬਾਰਾ ਸਮੀਖਿਆ ਕਰਵਾਈ ਜਾਵੇ ਵਾਰਡ ਵੰਡ ਅਬਾਦੀ ਸਮਾਨਤਾ, ਭੂਗੋਲਿਕ ਲਗਾਤਾਰਤਾ, ਨਾਗਰਿਕ ਸੁਵਿਧਾ ਅਤੇ ਕੁਦਰਤੀ/ਪ੍ਰਸ਼ਾਸਕੀ ਹੱਦਾਂ ਦੇ ਅਸੂਲਾਂ ’ਤੇ ਕੀਤੀ ਜਾਵੇ ਲੋਕਾਂ ਦੇ ਇਤਰਾਜ਼ ਸਿਰਫ਼ ਕਾਗਜ਼ੀ ਕਾਰਵਾਈ ਨਾ ਰਹਿਣ, ਸਗੋਂ ਉਨ੍ਹਾਂ ’ਤੇ ਅਸਲ ਵਿਚਾਰ ਹੋਵੇ ਅਤੇ ਜਨ ਸੁਣਵਾਈ ਲਾਜ਼ਮੀ ਕਰਕੇ ਲੋਕਾਂ ਨੂੰ ਸਿੱਧੀ ਆਵਾਜ਼ ਦਿੱਤੀ ਜਾਵੇ ਇਸ ਗਲਤ ਵਾਰਡ ਬੰਦੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ “ਫਰੀਦਕੋਟ ਦੇ ਲੋਕ ਚੁੱਪ ਨਹੀਂ ਰਹਿਣਗੇ। ਲੋਕਤੰਤਰ ਕਾਗਜ਼ਾਂ ਨਾਲ ਨਹੀਂ, ਲੋਕਾਂ ਦੀ ਸੁਵਿਧਾ ਅਤੇ ਨਿਆਂ ਨਾਲ ਚੱਲਦਾ ਹੈ। ਜਦੋਂ ਤੱਕ ਫਰੀਦਕੋਟ ਨੂੰ ਨਿਆਂਸੰਗਤ ਵਾਰਡ ਬੰਦੀ ਨਹੀਂ ਮਿਲਦੀ, ਮੈਂ ਲੋਕਾਂ ਦੀ ਆਵਾਜ਼ ਬਣ ਕੇ ਇਹ ਲੜਾਈ ਜਾਰੀ ਰੱਖਾਂਗਾ।