30 ਤੋਂ ਜ਼ਿਆਦਾ ਯਾਤਰੀ ਸਨ ਸਵਾਰ | Karnataka Accident Update
ਚਿੱਤਰਦੁਰਗ (ਏਜੰਸੀ)। ਬੁੱਧਵਾਰ ਦੇਰ ਰਾਤ ਕਰਨਾਟਕ ਦੇ ਚਿੱਤਰਦੁਰਗਾ ’ਚ ਟੱਕਰ ਤੋਂ ਬਾਅਦ ਇੱਕ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ 10 ਤੋਂ ਵੱਧ ਲੋਕ ਸੜ ਗਏ। ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ’ਚ ਇਹ ਅੰਕੜਾ 12 ਤੇ 17 ਦੱਸਿਆ ਗਿਆ ਹੈ। ਇਹ ਹਾਦਸਾ ਐਨਐੱਚ-48 ’ਤੇ ਹਿਰੀਯੂਰ ਤਾਲੁਕ ’ਚ ਵਾਪਰਿਆ। ਬੱਸ ਬੰਗਲੁਰੂ ਤੋਂ ਗੋਕਰਨ ਜਾ ਰਹੀ ਸੀ। ਰਿਪੋਰਟਾਂ ਅਨੁਸਾਰ, ਇਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਤੜਕੇ 2:30 ਵਜੇ, ਇੱਕ ਤੇਜ਼ ਰਫ਼ਤਾਰ ਲਾਰੀ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਰਹੀ ਨਿੱਜੀ ਕੰਪਨੀ ਸੀਬਰਡ ਟ੍ਰਾਂਸਪੋਰਟ ਦੀ ਬੱਸ ਨਾਲ ਟਕਰਾ ਗਈ। ਬੱਸ ਨੂੰ ਤੁਰੰਤ ਅੱਗ ਲੱਗ ਗਈ। ਯਾਤਰੀ ਉਸ ਸਮੇਂ ਸੌਂ ਰਹੇ ਸਨ, ਇਸ ਲਈ ਉਨ੍ਹਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ।
ਇਹ ਖਬਰ ਵੀ ਪੜ੍ਹੋ : Mann Government: ਮਾਨ ਸਰਕਾਰ ਦਾ ਵੱਡਾ ਕਦਮ- ਪੰਜਾਬ ਦੇ ਚਾਰ ਵੱਡੇ ਮੈਡੀਕਲ ਕਾਲਜਾਂ ਨੂੰ 69 ਕਰੋੜ ਰੁਪਏ ਦਾ ਅਪਗ੍ਰੇਡ
ਬੱਸ ਡਰਾਈਵਰ ਤੇ ਕੰਡਕਟਰ ਨੇ ਛਾਲ ਮਾਰ ਬਚਾਈ ਆਪਣੀ ਜਾਨ
ਪੂਰਬੀ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਰਵੀਕਾਂਤ ਗੌੜਾ ਨੇ ਕਿਹਾ ਕਿ ਬੱਸ ਡਰਾਈਵਰ ਅਤੇ ਕੰਡਕਟਰ ਬਚ ਗਏ, ਜਦੋਂ ਕਿ ਟਰੱਕ ਡਰਾਈਵਰ ਤੇ ਕੰਡਕਟਰ ਦੀ ਮੌਤ ਹੋ ਗਈ। ਕਈ ਯਾਤਰੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜ਼ਖਮੀ ਯਾਤਰੀਆਂ ਨੂੰ ਟੁਮਕੁਰ ਜ਼ਿਲ੍ਹੇ ਦੇ ਸ਼ੀਰਾ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਦੋ ਯਾਤਰੀ ਗੰਭੀਰ ਜ਼ਖਮੀ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਤੇ ਜ਼ਖਮੀਆਂ ਲਈ 50,000 ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।














