Rajpura News: ਰਾਜਪੁਰਾ (ਅਜਯ ਕਮਲ)। ਬਲਾਕ ਰਾਜਪੁਰਾ ਦੀ ਸਾਧ-ਸੰਗਤ ਵੱਲੋਂ ਬੀਤੀ ਰਾਤ ਵਧ ਰਹੀ ਠੰਢ ਨੂੰ ਵੇਖਦੇ ਹੋਏ ਸੜਕਾਂ ਦੇ ਕਿਨਾਰੇ ਪਏ ਲੋੜਵੰਦ ਲੋਕਾਂ ਨੂੰ 50 ਕੰਬਲ ਵੰਡੇ ਗਏ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਮਹਿੰਦਰ ਪ੍ਰਤਾਪ ਇੰਸਾਂ, ਪ੍ਰੇਮੀ ਸੇਵਕ ਰਮੇਸ਼ ਕੁਮਾਰ ਇੰਸਾਂ, ਸਾਹਿਲ ਇੰਸਾਂ, ਰਜੇਸ਼ ਮੋਗਾ ਇੰਸਾਂ, ਮੰਗੂ ਇੰਸਾਂ, ਸਾਗਰ ਇੰਸਾਂ, ਸਿਕੰਦਰ ਇੰਸਾਂ, ਜੋਨੀ ਇੰਸਾਂ ਨੇ ਦੱਸਿਆ ਕਿ ਵੱਧ ਰਹੀ ਠੰਢ ’ਚ ਹਰ ਇੱਕ ਵਿਅਕਤੀ ਆਪਣੇ ਘਰ ਅੰਦਰ ਕੰਬਲਾਂ ’ਚ ਵੜ੍ਹ ਜਾਂਦਾ ਹੈ ਪਰ ਉੱਥੇ ਹੀ ਕੁੱਝ ਇਹੋ ਜਿਹੇ ਪਰਿਵਾਰ ਵੀ ਹਨ।
ਇਹ ਖਬਰ ਵੀ ਪੜ੍ਹੋ : Indian Railways: ਭਾਰਤੀ ਰੇਲਵੇ ਨੇ ਆਖਿਰ ਕਦੋਂ ਵਧਾਈਆਂ ਸਨ ਟਿਕਟਾਂ ਦੀਆਂ ਕੀਮਤਾਂ? ਜਾਣੋ ਹੁਣ ਕਿੰਨਾ ਲੱਗੇਗਾ ਕਿਰਾਇਆ…
ਜਿੰਨ੍ਹਾਂ ਨੂੰ ਸੜਕਾਂ ’ਤੇ ਕੜਾਕੇ ਦੀ ਪੈ ਰਹੀ ਠੰਢ ’ਚ ਸੌਣਾ ਪੈਂਦਾ ਹੈ। ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਤਹਿਤ ਉਨ੍ਹਾਂ ਲੋੜਵੰਦ ਲੋਕਾਂ ਨੂੰ ਕੰਬਲ ਵੰਡੇੇ ਗਏ ਜੋ ਰੇਲਵੇ ਸਟੇਸ਼ਨ ਦੇ ਬਾਹਰ ਸੜਕਾਂ ’ਤੇ ਦੁਕਾਨਾਂ ਦੇ ਬਾਹਰ ਤੇ ਝੁੱਗੀ ਝੌਂਪੜੀ ’ਚ ਰਹਿਣ ਵਾਲੇ ਤੇ ਅਨਾਜ ਮੰਡੀ ’ਚ ਕੜਾਕੇ ਦੀ ਪੈ ਰਹੀ ਠੰਢ ’ਚ ਬਾਹਰ ਸੁੱਤੇ ਹੁੰਦੇ ਹਨ। ਉਨ੍ਹਾਂ ਬੇਨਤੀ ਕੀਤੀ ਕਿ ਪੂਜਨੀਕ ਗੁਰੂ ਜੀ ਉਨ੍ਹਾਂ ਦਾ ਇਸੇ ਤਰੀਕੇ ਨਾਲ ਮਾਰਗਦਰਸ਼ਨ ਕਰਦੇ ਰਹਿਣ ਤੇ ਉਹ ਮਾਨਵਤਾ ਦੀ ਸੇਵਾ ਬਿਨਾਂ ਨਿਰਸਵਾਰਥ ਕਰਦੇ ਰਹਿਣ।














