MGNREGA ਨੂੰ ਖਤਮ ਕਰਨ ਖਿਲਾਫ਼ ਕੇਂਦਰ ਦਾ ਪੁਤਲਾ ਫੂਕਿਆ

MGNREGA
MGNREGA ਨੂੰ ਖਤਮ ਕਰਨ ਖਿਲਾਫ਼ ਕੇਂਦਰ ਦਾ ਪੁਤਲਾ ਫੂਕਿਆ

MGNREGA: ਕਿਹਾ, ਸੀਟੂ ਦੀ ਭਵਾਨੀਗੜ੍ਹ ਕਨਵੈਨਸ਼ਨ ’ਚ ਵੱਡੀ ਗਿਣਤੀ ਮਜ਼ਦੂਰ ਸ਼ਾਮਲ ਹੋਣਗੇ

  • ਕੇਂਦਰ ਨੇ ਮਨਰੇਗਾ ਦਾ ਖਾਤਮਾ ਕਰਕੇ ਗਰੀਬ ਮਜ਼ਦੂਰ ਪਰਿਵਾਰਾਂ ‘ਤੇ ਹਮਲਾ ਕੀਤਾ : ਕਾਮਰੇਡ ਤੁੰਗਾਂ

MGNREGA: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿੰਡ ਤੁੰਗਾਂ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਸੀਟੂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਮਨਰੇਗਾ ਕਾਨੂਨ ਖਤਮ ਕਰਨ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਸੀਟੂ ਦੇ ਜ਼ਿਲ੍ਹਾ ਆਗੂ ਕਾਮਰੇਡ ਸਤਵੀਰ ਤੁੰਗਾਂ ਤੇ ਬੇਅੰਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਤੇ ਹੁਣ ਕੇਂਦਰ ਨੇ ਮਨਰੇਗਾ ਦਾ ਖਾਤਮਾ ਕਰਕੇ ਬਿਲਕੁਲ ਹੀ ਗਰੀਬ ਮਜ਼ਦੂਰ ਪਰਿਵਾਰਾਂ ਤੇ ਹਮਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਲਈ ਕਾਰਪੋਰੇਟ ਘਰਾਣਿਆਂ ਨੂੰ ਕਾਨੂੰਨੀ ਮਾਨਤਾ ਦਿੱਦੇ ਹਨ। ਨਵਾਂ ਬਿਜਲੀ ਕਾਨੂੰਨ ਤੇ ਬੀਜ ਕਾਨੂੰਨ ਵੀ ਮਜਦੂਰਾਂ ਕਿਸਾਨਾਂ ਦੇ ਮਾਰੂ ਪ੍ਰਭਾਵ ਪਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਨਵੇਂ ਚਿੱਪ ਵਾਲੇ ਸਮਾਰਟ ਮੀਟਰ ਲਗਾ ਕੇ ਸਰਕਾਰ ਬਿਜਲੀ ਵਿਭਾਗ ਨੂੰ ਬਿਲਕੁਲ ਹੀ ਪ੍ਰਾਈਵੇਟ ਹੱਥਾਂ ’ਚ ਦੇਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਨਕਲਾਬੀ ਜਥੇਬੰਦੀ ਸੀਟੂ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਤੇ ਇਨ੍ਹਾਂ ਕਾਨੂੰਨਾਂ ਖਿਲਾਫ਼ ਲਗਾਤਾਰ ਸੰਘਰਸ਼ ਤਿੱਖਾ ਕੀਤਾ ਜਾਵੇਗਾ।

MGNREGA

ਉਨ੍ਹਾਂ ਕਿਹਾ ਕਿ ਜਦ ਤਕ ਮੋਦੀ ਸਰਕਾਰ ਮਜਦੂਰ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੀ ਦੇਸ਼ ਦੀ ਮਜਦੂਰ ਜਮਾਤ ਟਿਕ ਕੇ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਸਰਕਾਰ ਮਨਰੇਗਾ ਦਾ ਕਾਨੂੰਨ ਬਹਾਲ ਕਰੇ ਤੇ ਮਜਦੂਰਾਂ ਨੂੰ ਸਾਲ ਵਿੱਚ ਘੱਟੋ ਘੱਟ 200 ਦਿਨ ਕੰਮ ਦੇਵੇ ਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ 27 ਦਸੰਬਰ ਨੂੰ ਭਵਾਨੀਗੜ੍ਹ ਵਿਖੇ ਹੋਣ ਵਾਲੀ ਜਿਲਾ ਪੱਧਰੀ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਕਿਰਤੀ ਲੋਕ ਸ਼ਾਮਿਲ ਹੋਣਗੇ।

Read Also : ਬਠਿੰਡਾ ਰੋਡ ‘ਤੇ ਪਿੰਡ ਥੇੜ੍ਹੀ ਕੋਲ ਇੱਕ ਕਾਲਜ ਦੀ ਬੱਸ ਦੀ ਟਰੱਕ ਨਾਲ ਟਕਰ

ਇਸ ਕਨਵੈਨਸ਼ਨ ਵਿੱਚ ਸੀਟੂ ਦੇ ਸੂਬਾਈ ਆਗੂ ਚਾਰ ਮਜਦੂਰ ਵਿਰੋਧੀ ਲੇਬਰ ਕੋਡਾਂ ਤੇ ਮਨਰੇਗਾ ਕਾਨੂੰਨ ਦੇ ਖਾਤਮੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣਗੇ।  ਇਸ ਮੌਕੇ ਮਨਰੇਗਾ ਆਗੂ ਹਰਦਿਆਲ ਸਿੰਘ, ਟਹਿਲ ਸਿੰਘ, ਸ਼ਿੰਗਾਰਾ ਸਿੰਘ, ਖੜਕਾ ਸਿੰਘ, ਚਰਨ ਸਿੰਘ, ਪ੍ਰਕਾਸ਼ ਸਿੰਘ, ਬਲਵੰਤ ਸਿੰਘ, ਕੇਸਰ ਸਿੰਘ, ਬਲਜੀਤ ਕੌਰ, ਸੁਖਪਾਲ ਕੌਰ, ਚਿੰਤੋ ਕੌਰ, ਦਰਸ਼ਨ ਕੌਰ ਤੇ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ ਹਾਜਰ ਸਨ ।