Patiala News: 12 ਪੰਨਿਆਂ ਦਾ ਮਿਲਿਆ ਸੂਸਾਈਡ ਨੋਟ, ਕਰੋੜਾਂ ਰੁਪਏ ਦੀ ਠੱਗੀ ਲੱਗਣ ਦੀ ਚਰਚਾ
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪੁਲਿਸ ਦੇ ਸੇਵਾ ਮੁਕਤ ਆਈ ਜੀ ਅਮਰ ਸਿੰਘ ਚਾਹਲ ਵੱਲੋਂ ਅੱਜ ਇੱਥੇ ਕਥਿਤ ਰੂਪ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਿਸ ਉਪਰੰਤ ਉਹਨਾਂ ਨੂੰ ਇੱਥੋਂ ਦੇ ਪਾਰਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਅਤੀ ਗੰਭੀਰ ਬਣੀ ਹੋਈ ਹੈ।
Read Also : ਬਠਿੰਡਾ ਰੋਡ ‘ਤੇ ਪਿੰਡ ਥੇੜ੍ਹੀ ਕੋਲ ਇੱਕ ਕਾਲਜ ਦੀ ਬੱਸ ਦੀ ਟਰੱਕ ਨਾਲ ਟਕਰ
ਦੱਸ ਦਈਏ ਕਿ ਚਹਿਲ 2015 ਵਿੱਚ ਵਾਪਰੇ ਫਰੀਦਕੋਟ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਸ਼ਾਮਿਲ ਹਨ। ਭਾਵੇਂ ਕਿ ਅਧਿਕਾਰ ਤੌਰ ਦੇ ਪੁਸ਼ਟੀ ਨਹੀਂ ਹੋ ਸਕੀ ਪਰੰਤੂ ਚਰਚਾ ਹੈ ਕਿ ਉਹ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ। ਚਰਚਾ ਹੈ ਕਿ 12 ਪੰਨਿਆਂ ਦਾ ਇੱਕ ਸੂਸਾਈਡ ਨੋਟ ਵੀ ਬਰਾਮਦ ਹੋਇਆ ਹੈ ਅਤੇ ਆਈਜੀ ਨਾਲ ਕਰੋੜਾਂ ਰੁਪਏ ਦੀ ਠੱਗੀ ਲੱਗਣ ਕਾਰਨ ਉਹ ਬੇਹੱਦ ਪਰੇਸ਼ਾਨ ਚੱਲ ਰਹੇ ਸਨ। ਉੱਧਰ ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।














