Malout News: ਬਠਿੰਡਾ ਰੋਡ ‘ਤੇ ਪਿੰਡ ਥੇੜ੍ਹੀ ਕੋਲ ਇੱਕ ਕਾਲਜ ਦੀ ਬੱਸ ਦੀ ਟਰੱਕ ਨਾਲ ਟਕਰ

Malout News
Malout News: ਬਠਿੰਡਾ ਰੋਡ 'ਤੇ ਪਿੰਡ ਥੇੜ੍ਹੀ ਕੋਲ ਇੱਕ ਕਾਲਜ ਦੀ ਬੱਸ ਦੀ ਟਰੱਕ ਨਾਲ ਟਕਰ

Malout News: ਬੱਸ ਚਾਲਕ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਜਖਮੀ

Malout News: ਮਲੋਟ (ਮਨੋਜ)। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਣ ਸੜਕੀ ਦੁਰਘਟਨਾਵਾਂ ਵਾਪਰ ਰਹੀਆਂ ਹਨ, ਸੋਮਵਾਰ ਨੂੰ ਵੀ ਸਵੇਰ ਵੇਲੇ ਬਠਿੰਡਾ ਰੋਡ ਤੇ ਪਿੰਡ ਥੇੜ੍ਹੀ ਕੋਲ ਇੱਕ ਕਾਲਜ ਦੀ ਬੱਸ ਦੀ ਟਰੱਕ ਨਾਲ ਟਕਰ ਹੋ ਗਈ, ਜਿਸ ਕਾਰਨ ਬੱਸ ਚਾਲਕ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਜਖਮੀ ਹੋ ਗਏ। ਬੱਸ ਚਾਲਕ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਇਲਾਜ ਲਈ ਲਿਆਂਦਾ ਗਿਆ।

Read Also : ਦੇਸ਼ ਭਰ ਦੇ ਕਾਲਜ ਤੇ ਯੂਨੀਵਰਸਿਟੀਆਂ ਲਈ ਯੂਜੀਸੀ ਦੇ ਸਖਤ ਹੁਕਮ ਜਾਰੀ, ਨੋਡਲ ਅਫਸਰ ਨਿਯੁਕਤ ਕਰਨੇ ਹੋਣਗੇ

ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਚਾਲਕ ਰੁਪਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਬੋਦੀਵਾਲਾ ਖੜਕ ਸਿੰਘ ਵਿਦਿਆਰਥੀਆਂ ਤੇ ਸਟਾਫ ਨੂੰ ਲੈ ਕੇ ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਟਸ਼ਨ ਬਠਿੰਡਾ ਜਾ ਰਿਹਾ ਸੀ ਕਿ ਪਿੰਡ ਥੇੜ੍ਹੀ ਕੋਲ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਟੱਕਰ ਵਿੱਚ ਬੱਸ ਚਾਲਕ ਅਤੇ ਬੱਸ ’ਚ ਸਵਾਰ ਇੱਕ ਅਧਿਆਪਕ ਜਖ਼ਮੀ ਹੋ ਗਈ ਅਤੇ ਬੱਸ ਵਿੱਚ ਸਵਾਰ ਕੁਝ ਵਿਦਿਆਰਥੀਆਂ ਨੂੰ ਵੀ ਮਾਮੂਲੀ ਸੱਟਾਂ ਲਗੀਆਂ। ਜ਼ਖਮੀ ਚਾਲਕ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।