
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਰਕਾਰੀ ਹਾਈ ਸਕੂਲ ਪਿੱਪਲੀ ਨਵੀਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਸਰਪ੍ਰਸਤੀ ਅਤੇ ਸਕੂਲ ਹੈਡਮਿਸਟ੍ਰੈੱਸ ਰਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਮੈੱਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਸਕੂਲ ’ਚ 80ਪ੍ਰਤੀਸ਼ਤ ਤੋਂ ਵੱਧ ਪਹੁੰਚੇ ਮਾਪਿਆਂ ਨੂੰ ਜੀ ਆਇਆਂ ਨੂੰ ਸਕੂਲ ਦੀ ਹੈੱਡਮਿਸਟ੍ਰੈੱਸ ਰਵਿੰਦਰ ਕੌਰ ਪੁਰੀ ਨੇ ਆਖਿਆ। ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਬਿਹਰਤੀਨ ਭਵਿੱਖ ਵਾਸਤੇ ਬੱਚਿਆਂ ਨੂੰ ਹਰ ਰੋਜ਼ ਸਕੂਲ ਭੇਜਿਆ ਜਾਵੇ। ਇਸ ਦੇ ਨਾਲ-ਨਾਲ ਮਾਪੇ ਆਪਣੇ ਬੱਚਿਆਂ ਨੂੰ ਹਰ ਰੋਜ਼ ਆਪਣੇ ਕੋਲ ਬੈਠਾ ਕੇ ਪੜ੍ਹਨ ਦਾ ਮਾਹੌਲ ਸਿਰਜਣ। ਉਨ੍ਹਾਂ ਸਲਾਨਾ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਲਈ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਮਾਪਿਆਂ ਤੋਂ ਸਹਿਯੋਗ ਦੀ ਮੰਗ ਕੀਤੀ।
ਇਹ ਵੀ ਪੜ੍ਹੋ: China News: ਚੀਨ ਨੇ ਨਵਾਂ ਦੂਰਸੰਚਾਰ ਤਕਨਾਲੋਜੀ ਟੈਸਟ ਸੈਟੇਲਾਈਟ ਲਾਂਚ ਕੀਤਾ
ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਜਾਣਕਾਰੀ ਦਿੰਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਸ਼ੈਸ਼ਨ 2025-26 ਵਾਸਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਾਉਣ। ਇਸ ਮੌਕੇ ਸਕੂਲ ਦੇ ਅਧਿਆਪਕ ਨਵਦੀਪ ਸਿੰਘ ਮੰਘੇੜਾ,ਜਗਵਿੰਦਰ ਕੌਰ, ਵੀਰਪਾਲ ਕੌਰ, ਪਿ੍ਰਤਪਾਲ ਕੌਰ, ਮਾਧਵ ਮੁਰਾਰੀ, ਪਰਮਿੰਦਰ ਕੌਰ, ਜਸਵਿੰਦਰ ਕੌਰ, ਰਿਤੂ ਮਿੱਤਲ, ਸੋਨੀਆ ਗੋਇਲ,ਅੰਜੂ ਬਾਲਾ ਨੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਵਿਅਕਤੀਗਤ ਰੂਪ ’ਚ ਕਾਰਗੁਜ਼ਾਰੀ ਦੱਸ ਕੇ ਬਿਹਤਰ ਨਤੀਜਿਆਂ ਵਾਸਤੇ ਸੁਝਾਅ ਦਿੱਤੇ। ਇਸ ਮੌਕੇ ਮਾਪਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਭੇਜੀ ਵੀਡੀਓ ਵਿਖਾਈ ਗਈ। ਇਸ ਮੌਕੇ ਮਾਪਿਆਂ ਨੇ ਪੂਰਨ ਭਰੋਸਾ ਦਿੱਤਾ ਕਿ ਅਧਿਆਪਕਾਂ ਵੱਲੋਂ ਦਿੱਤੇ ਸੁਝਾਆਂ ਦੀ ਰੌਸ਼ਨੀ ’ਚ ਬੱਚਿਆਂ ਦੀ ਭਲਾਈ ਲਈ ਕਾਰਜ ਕਰਨ ਕੀਤੇ ਜਾਣਗੇ।













