ਪੰਜ ਮੈਚਾਂ ਦੀ ਲੜੀ ’ਚ ਭਾਰਤੀ ਟੀਮ 2-1 ਨਾਲ ਅੱਗੇ
- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੋਵੇਗਾ ਮੁਕਾਬਲਾ
IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਅਹਿਮਦਾਬਾਦ ’ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦਾ ਇਹ 35 ਦਿਨਾਂ ਦਾ ਭਾਰਤ ਦੌਰਾ ਵੀ ਸਮਾਪਤ ਹੋ ਜਾਵੇਗਾ। ਇਸ ਦੌਰੇ ਦੌਰਾਨ, ਪ੍ਰੋਟੀਆਜ਼ ਨੇ ਟੈਸਟ ਸੀਰੀਜ਼ 2-0 ਨਾਲ ਜਿੱਤੀ, ਜਦੋਂ ਕਿ ਭਾਰਤ ਵਿਰੁੱਧ ਵਨਡੇ ਸੀਰੀਜ਼ 2-1 ਨਾਲ ਹਾਰ ਗਈ। ਭਾਰਤ ਇਸ ਸਮੇਂ ਟੀ-20 ਸੀਰੀਜ਼ 2-1 ਨਾਲ ਅੱਗੇ ਹੈ।
ਇਹ ਖਬਰ ਵੀ ਪੜ੍ਹੋ : Jaggery Making Process: ਗੁੜ ਬਣਾਉਣ ਦੇ ਨੁਕਤੇ ਅਤੇ ਇਸ ਦੀ ਖੁਰਾਕੀ ਮਹੱਤਤਾ
ਹਾਲਾਂਕਿ, ਦੱਖਣੀ ਅਫਰੀਕਾ ਕੋਲ ਅਹਿਮਦਾਬਾਦ ’ਚ ਸੀਰੀਜ਼ ਬਰਾਬਰ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ। ਭਾਰਤੀ ਟੀਮ ਲਖਨਊ ’ਚ ਸੀਰੀਜ਼ ਜਿੱਤ ਸਕਦੀ ਸੀ, ਪਰ ਚੌਥਾ ਟੀ-20 ਮੈਚ ਭਾਰੀ ਧੁੰਦ ਕਾਰਨ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਹੁਣ, ਸੀਰੀਜ਼ ਦਾ ਫੈਸਲਾ ਅਹਿਮਦਾਬਾਦ ਵਿੱਚ ਮੈਚ ’ਚ ਹੋਵੇਗਾ। ਭਾਰਤ ਘਰੇਲੂ ਮੈਦਾਨ ’ਤੇ ਲਗਾਤਾਰ 17 ਟੀ-20 ਸੀਰੀਜ਼ਾਂ ’ਚ ਨਹੀਂ ਹਾਰਿਆ ਹੈ। ਟੀਮ ਦੀ ਆਖਰੀ ਹਾਰ 2019 ’ਚ ਅਸਟਰੇਲੀਆ ਵਿਰੁੱਧ ਹੋਈ ਸੀ। ਉਸ ਤੋਂ ਬਾਅਦ ਖੇਡੀਆਂ ਗਈਆਂ 17 ਸੀਰੀਜ਼ਾਂ ਵਿੱਚੋਂ, ਉਨ੍ਹਾਂ ਨੇ 15 ਜਿੱਤੀਆਂ ਹਨ ਤੇ 2 ਡਰਾਅ ਹੋਈਆਂ ਹਨ।
ਅਹਿਮਦਾਬਾਦ ’ਚ ਨਹੀਂ ਹੈ ਕੋਈ ਧੁੰਦ ਦੀ ਸੰਭਾਵਨਾ
ਰਿਪੋਰਟਾਂ ਅਨੁਸਾਰ, ਸ਼ੁੱਕਰਵਾਰ ਦੇ ਮੈਚ ਦੌਰਾਨ ਅਹਿਮਦਾਬਾਦ ’ਚ ਧੁੰਦ ਦੀ ਕੋਈ ਸੰਭਾਵਨਾ ਨਹੀਂ ਹੈ। ਅਸਮਾਨ ਪੂਰੀ ਤਰ੍ਹਾਂ ਸਾਫ਼ ਹੋਣ ਦੀ ਉਮੀਦ ਹੈ। ਤਾਪਮਾਨ 16 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਇਸ ਦਾ ਮਤਲਬ ਹੈ ਕਿ ਮੈਚ ਪੂਰੇ 40 ਓਵਰਾਂ ਲਈ ਖੇਡੇ ਜਾ ਸਕਦੇ ਹਨ। ਇਹ ਭਾਰਤ ਦਾ ਉਹ ਹਿੱਸਾ ਹੈ ਜਿੱਥੇ ਅੰਤਰਰਾਸ਼ਟਰੀ ਕ੍ਰਿਕੇਟ ਆਮ ਤੌਰ ’ਤੇ ਨਵੰਬਰ, ਦਸੰਬਰ ਤੇ ਜਨਵਰੀ ’ਚ ਖੇਡਿਆ ਜਾਂਦਾ ਹੈ। ਇੱਥੇ ਬਹੁਤ ਜ਼ਿਆਦਾ ਠੰਢ ਨਹੀਂ ਹੁੰਦੀ, ਦਿਨ ਦੀ ਰੌਸ਼ਨੀ ਜ਼ਿਆਦਾ ਦੇਰ ਤੱਕ ਰਹਿੰਦੀ ਹੈ, ਤੇ ਕੋਈ ਧੁੰਦ ਜਾਂ ਧੂੰਏਂ ਦੀ ਸਮੱਸਿਆ ਨਹੀਂ ਹੁੰਦੀ। IND vs SA
ਟੀਮ ਸਬੰਧੀ ਅਪਡੇਟ | IND vs SA
- ਨਿੱਜੀ ਕਾਰਨਾਂ ਕਰਕੇ ਤੀਜੇ ਟੀ-20 ਤੋਂ ਖੁੰਝਣ ਤੋਂ ਬਾਅਦ, ਜਸਪ੍ਰੀਤ ਬੁਮਰਾਹ ਚੌਥੇ ਮੈਚ ਤੋਂ ਪਹਿਲਾਂ ਲਖਨਊ ’ਚ ਟੀਮ ’ਚ ਸ਼ਾਮਲ ਹੋ ਗਏ ਸਨ, ਤੇ ਪੰਜਵੇਂ ਮੈਚ ’ਚ ਉਨ੍ਹਾਂ ਦੀ ਮੌਜ਼ੂਦਗੀ ਭਾਰਤੀ ਟੀਮ ਨੂੰ ਮਜ਼ਬੂਤ ਕਰੇਗੀ।
- ਉਪ-ਕਪਤਾਨ ਸ਼ੁਭਮਨ ਗਿੱਲ ਦੀ ਅੱਜ ਦੇ ਮੈਚ ’ਚ ਭਾਗੀਦਾਰੀ ਸ਼ੱਕੀ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਉਹ ਜ਼ਖਮੀ ਹੈ। ਸੰਜੂ ਸੈਮਸਨ ਨੂੰ ਓਪਨਿੰਗ ਕਰਨ ਦਾ ਮੌਕਾ ਮਿਲ ਸਕਦਾ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 57 ਫੀਸਦੀ ਮੈਚ ਜਿੱਤੇ
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੇ ਹੱਕ ’ਚ ਹੈ। ਨਤੀਜੇ ਵਜੋਂ, ਇੱਥੇ ਉੱਚ ਸਕੋਰ ਵਾਲੇ ਮੈਚਾਂ ਦੀ ਉਮੀਦ ਹੈ। ਇਸ ਮੈਦਾਨ ’ਤੇ ਟੀ-20 ਕ੍ਰਿਕੇਟ ’ਚ ਸਭ ਤੋਂ ਵੱਧ ਟੀਮ ਸਕੋਰ 234 ਹੈ, ਜੋ ਭਾਰਤ ਨੇ 2023 ’ਚ ਨਿਊਜ਼ੀਲੈਂਡ ਖਿਲਾਫ਼ ਬਣਾਇਆ ਸੀ। ਦੂਜੀ ਪਾਰੀ ’ਚ ਤ੍ਰੇਲ ਦੇ ਕਾਰਕ ਨੂੰ ਧਿਆਨ ਵਿੱਚ ਰੱਖਦੇ ਹੋਏ, ਕਪਤਾਨ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦਾ ਹੈ। ਇਸ ਮੈਦਾਨ ’ਤੇ ਹੁਣ ਤੱਕ ਸੱਤ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਚਾਰ ਮੈਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦੋਂ ਕਿ ਤਿੰਨ ਪਿੱਛਾ ਕਰਨ ਵਾਲੀ ਟੀਮ ਨੇ ਆਪਣੇ ਨਾਂਅ ਕੀਤੇ ਹਨ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ/ਸੰਜੂ ਸੈਮਸਨ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਤੇ ਅਰਸ਼ਦੀਪ ਸਿੰਘ।
ਦੱਖਣੀ ਅਫਰੀਕਾ : ਏਡੇਨ ਮਾਰਕਰਾਮ (ਕਪਤਾਨ), ਰੀਜ਼ਾ ਹੈਂਡਰਿਕਸ, ਕੁਇੰਟਨ ਡੀ ਕੌਕ (ਵਿਕਟਕੀਪਰ), ਡੇਵਾਲਡ ਬ੍ਰੂਵਿਸ, ਟ੍ਰਿਸਟਨ ਸਟੱਬਸ, ਡੋਨੋਵਨ ਫੇਰੇਰਾ, ਮਾਰਕੋ ਜੈਨਸਨ, ਕੋਰਬਿਨ ਬੋਸ਼, ਐਨਰਿਚ ਨੌਰਟਜਾ, ਲੁੰਗੀ ਨਗੀਡੀ ਤੇ ਓਰਟਨੀਲ ਬਾਰਟਮੈਨ।














