66 ਜਣਿਆਂ ਨੂੰ ਭੇਜਿਆ ਹਸਪਤਾਲ
- ਯਮੁਨਾ ਐਕਸਪ੍ਰੈੱਸਵੇਅ ’ਤੇ ਧੁੰਦ ਕਾਰਨ ਵਾਪਰਿਆ ਹਾਦਸਾ
Mathura Road Accident: ਮਥੁਰਾ (ਏਜੰਸੀ)। ਮਥੁਰਾ ’ਚ ਯਮੁਨਾ ਐਕਸਪ੍ਰੈਸਵੇਅ ’ਤੇ ਧੁੰਦ ਕਾਰਨ 7 ਬੱਸਾਂ ਅਤੇ ਤਿੰਨ ਕਾਰਾਂ ਟਕਰਾ ਗਈਆਂ। ਟੱਕਰ ਤੋਂ ਬਾਅਦ ਵਾਹਨਾਂ ’ਚ ਅੱਗ ਲੱਗ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ। ਇੱਕ ਨੌਜਵਾਨ ਨੇ ਕਿਹਾ ਕਿ ਉਸਨੇ ਬੱਸ ਵਿੱਚੋਂ ਅੱਠ ਤੋਂ 9 ਲਾਸ਼ਾਂ ਕੱਢੀਆਂ ਹਨ। ਹੁਣ ਤੱਕ ਹਾਦਸੇ ਵਿੱਚ 66 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਹਾਲਾਂਕਿ, ਹਾਸਲ ਹੋਏ ਵੇਰਵਿਆਂ ਮੁਤਾਬਕ 20 ਐਂਬੂਲੈਂਸਾਂ ’ਚ 150 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬਲਦੇਵ ਥਾਣਾ ਖੇਤਰ ਦੇ ਮਾਈਲਸਟੋਨ 127 ’ਤੇ ਵਾਪਰਿਆ। ਪੁਲਿਸ, ਫਾਇਰ ਬ੍ਰਿਗੇਡ ਤੇ ਐਸਡੀਆਰਐਫ ਦੀਆਂ ਟੀਮਾਂ ਨੇ ਛੇ ਘੰਟਿਆਂ ਦੇ ਅੰਦਰ ਬਚਾਅ ਕਾਰਜ ਪੂਰਾ ਕਰ ਲਿਆ। Mathura Road Accident
ਇਹ ਵੀ ਪੜ੍ਹੋ : Free Eye Camp: ਡੇਰਾ ਸੱਚਾ ਸੌਦਾ ਨੇ ਹਜ਼ਾਰਾਂ ਹਨ੍ਹੇਰੀ ਜ਼ਿੰਦਗੀਆਂ ਨੂੰ ਕੀਤਾ ਰੌਸ਼ਨ
ਹਾਦਸੇ ਤੋਂ ਬਾਅਦ ਹਾਈਵੇਅ ’ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਐਕਸਪ੍ਰੈਸਵੇਅ ’ਤੇ ਸੰਘਣੀ ਧੁੰਦ ਸੀ। ਇੱਕ ਬੱਸ ਅਚਾਨਕ ਹੌਲੀ ਹੋ ਗਈ, ਜਿਸ ਕਾਰਨ ਕਈ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਹਾਸਲ ਹੋਈ ਜਾਣਕਾਰੀ ਮੁਤਾਬਕ ਟੱਕਰ ਤੋਂ ਬਾਅਦ ਇੰਝ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਲੋਕ ਬੱਸਾਂ ਦੀਆਂ ਖਿੜਕੀਆਂ ਤੋੜ ਰਹੇ ਸਨ ਤੇ ਬਾਹਰ ਛਾਲ ਮਾਰ ਰਹੇ ਸਨ। ਐਂਬੂਲੈਂਸ ਕਰਮਚਾਰੀ ਅਮਿਤ ਕੁਮਾਰ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਮੁੱਖ ਮੰਤਰੀ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।














