Punjab Election: ‘ਵੋਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਏਕਾ ਸਭ ਤੋਂ ਪਹਿਲਾਂ’

Punjab Election
Punjab Election: ‘ਵੋਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਏਕਾ ਸਭ ਤੋਂ ਪਹਿਲਾਂ’

Punjab Election: ਹਲਕਾ ਸਮਾਣਾ ਦੇ ਕਸਬਾ ਡਕਾਲਾ ’ਚ ਸ਼ਾਂਤਮਈ ਢੰਗ ਨਾਲ ਪਈਆਂ ਵੋਟਾਂ

Punjab Election: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਕਸਬਾ ਡਕਾਲਾ ’ਚ ਅਤੇ ਨੇੜਲੇ ਪਿੰਡਾਂ ’ਚ ਵੋਟਾਂ ਸ਼ਾਂਤਮਈ ਤਰੀਕੇ ਨਾਲ ਪਈਆਂ। ਇਸ ਮੌਕੇ ਦੇਖਣ ’ਚ ਆਇਆ ਕਿ ਉਮੀਦਵਾਰਾਂ ਦੇ ਸਮਰੱਥਕਾਂ ਵੱਲੋਂ ਜਿਆਦਾਤਰ ਬੂਥ ਸਾਂਝੇ ਹੀ ਲਾਏ ਹੋਏ ਸਨ ਅਤੇ ਜਿਹੜੇ ਬੂਥ ਵੱਖਰੇ ਸਨ, ਉਹ ਵੀ ਇੱਕ ਦੂਸਰੇ ਦੇ ਬੂਥਾਂ ’ਤੇ ਆ ਕੇ ਭਾਈਚਾਰਕ ਸਾਂਝ ਦੀਆਂ ਗੱਲਾਂ ਕਰ ਰਹੇ ਸਨ। ਇਸ ਦੌਰਾਨ ਇਹ ਲੋਕ ਕਹਿੰਦੇ ਵੀ ਨਜ਼ਰ ਆਏ ਕਿ ਵੋਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਪਿੰਡਾਂ ਦਾ ਏਕਾ ਸਭ ਤੋਂ ਪਹਿਲਾਂ ਹੈ।

ਜਾਣਕਾਰੀ ਅਨੁਸਾਰ ਕਸਬਾ ਡਕਾਲਾ ਅਤੇ ਨੇੜਲੇ ਪਿੰਡਾਂ ਦਾ ਜਦੋਂ ਚੱਕਰ ਲਗਾਇਆ ਤਾਂ ਦੇਖਣ ’ਚ ਆਇਆ ਕਿ ਇਨ੍ਹਾਂ ਚੋਣਾਂ ਦਾ ਪਿੰਡਾਂ ’ਚ ਕੋਈ ਬਹੁਤਾ ਉਤਸ਼ਾਹ ਨਹੀਂ ਸੀ। ਲੋਕਾਂ ਨੂੰ ਘਰਾਂ ਵਿੱਚੋਂ ਉਮੀਦਵਾਰਾਂ ਦੇ ਸਪੋਟਰ ਆਪਣੇ ਸਕੂਟਰ ਮੋਟਰਸਾਇਕਲਾਂ ’ਤੇ ਬੁਲਾਉਂਦੇ ਨਜ਼ਰ ਆਏ। ਇਸ ਮੌਕੇ ਜਦੋਂ ਪਿੰਡ ਦੇ ਕੁੱਝ ਨੌਜਵਾਨਾਂ, ਬਜ਼ੁਰਗਾਂ ਨੇ ਕਿਹਾ ਕਿ ਵੋਟਾਂ ਦਾ ਉਨ੍ਹਾਂ ਨੂੰ ਕੋਈ ਭਾਅ ਨਹੀਂ, ਕਿਉਂਕਿ ਜੇਕਰ ਕੰਮ ਕਰਾਂਗਾ ਤਾਂ ਕੁੱਝ ਬਣੇਗਾ, ਨਹੀਂ ਤਾਂ ਭੁੱਖੇ ਮਰਨ ਵਾਲੀ ਨੌਬਤ ਆਈ ਹੋਈ ਹੈ।

Read Also : ਪੁਤਿਨ ਤੋਂ ਬਾਅਦ ਹੂਕਰ ਦਾ ਭਾਰਤ ਦੌਰਾ

ਪਿੰਡਾਂ ਦੇ ਲੋਕ ਜੋ ਰੋਜ਼ਾਨਾ ਦੇ ਕੰਮਕਾਰ ਵਾਲੇ ਸਨ, ਉਨ੍ਹਾਂ ਆਪਣੇ ਕੰਮਾਂਕਾਰਾਂ ’ਤੇ ਜਾਣਾ ਮੁਨਾਸਿਬ ਸਮਝਿਆ, ਵੋਟਾਂ ਨੂੰ ਉਨ੍ਹਾਂ ਕੋਈ ਜਿਆਦਾ ਤਰਜੀਹ ਨਹੀਂ ਦਿੱਤੀ। ਪੂਰੇ ਜ਼ਿਲ੍ਹੇ ’ਚ ਦੁਪਿਹਰ 12 ਵਜੇ ਤੱਕ ਸਿਰਫ 19 ਫੀਸਦੀ ਵੋਟਿੰਗ ਹੀ ਹੋਈ ਅਤੇ ਦੁਪਿਹਰ 2 ਵਜੇ ਤੱਕ 31 ਫੀਸਦੀ ਵੋਟਿੰਗ ਹੋਈ ਇਸ ਦੌਰਾਨ ਦੇਖਣ ’ਚ ਆਇਆ ਕਿ ਪਿੰਡ ਬਠੋਈ ਕਲਾਂ ’ਚ ਸਿਰਫ ਤਿੰਨ ਪਾਰਟੀਆਂ ਦੇ ਬੂਥ ਲੱਗੇ ਹੋਏ ਸਨ। ਜਿਸ ’ਚ ਆਪ, ਕਾਂਗਰਸ ਅਤੇ ਭਾਜਪਾ ਮੁੱਖ ਸਨ। ਬਾਕੀ ਪਾਰਟੀਆਂ ਵੱਲੋਂ ਕੋਈ ਵੀ ਸਪੋਟਰ ਨਹੀਂ ਸੀ। Punjab Election

ਇਸ ਤਰ੍ਹਾਂ ਪਿੰਡ ਬਠੋਈ ਖੁਰਦ ’ਚ ਵੀ ਆਪ, ਕਾਂਗਰਸ ਅਤੇ ਭਾਜਪਾ ’ਚ ਟੱਕਰ ਦੇਖਣ ਨੂੰ ਮਿਲ ਰਹੀ ਸੀ। ਬਾਕੀ ਅੱਜ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਬਕਸਿਆਂ ’ਚ ਬੰਦ ਹੋ ਗਈ ਹੈ, ਹੁਣ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਨਤੀਜਿਆਂ ਲਈ 17 ਦਸੰਬਰ ਤੱਕ ਦਾ ਇੰਤਜਾਰ ਕਰਨਾ ਪਵੇਗਾ।

ਕਸਬਾ ਡਕਾਲਾ ’ਚ ਵੋਟਰਾਂ ’ਚ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ

ਇਸ ਦੌਰਾਨ ਕਸਬਾ ਡਕਾਲਾ ’ਚ ਸਭ ਤੋਂ ਵੱਧ ਚੋਣਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ, ਇੱਥੇ ਲਗਭਗ ਸਾਰੀਆਂ ਪਾਰਟੀਆਂ ਦੇ ਬੂਥ ਲੱਗੇ ਹੋਏ ਸਨ ਅਤੇ ਹਰ ਬੂਥ ’ਤੇ ਭੀੜ ਦੇਖਣ ਨੂੰ ਮਿਲੀ ਅਤੇ ਦੁਪਿਹਰ 2 ਵਜੇ ਤੱਕ ਵੀ ਲੋਕ ਹੁੰਮ ਹੁੰਮਾ ਕੇ ਪੁੱਜ ਰਹੇ ਸਨ। ਜਿਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਇਸ ਪਿੰਡ ’ਚ ਵੋਟਰਾਂ ’ਚ ਵੋਟਾਂ ਲਈ ਉਤਸ਼ਾਹ ਹੈ।