Australia Bondi Beach Firing: ਅਸਟਰੇਲੀਆ ’ਚ ਸਮੁੰਦਰੀ ਕੰਢੇ ਜਾਣ ਵਾਲਿਆਂ ’ਤੇ ਗੋਲਬਾਰੀ, 8 ਜਣਿਆਂ ਦੇ ਮਾਰੇ ਜਾਣ ਦੀ ਖਬਰ

Australia Bondi Beach Firing
Australia Bondi Beach Firing: ਅਸਟਰੇਲੀਆ ’ਚ ਸਮੁੰਦਰੀ ਕੰਢੇ ਜਾਣ ਵਾਲਿਆਂ ’ਤੇ ਗੋਲਬਾਰੀ, 8 ਲੋਕਾਂ ਦੇ ਮੌਤ ਦੀ ਖਬਰ

ਬੀਚ ’ਤੇ ਖਿੰਡੀਆਂ ਲਾਸ਼ਾਂ | Australia Bondi Beach Firing

Australia Bondi Beach Firing: ਸਿਢਨੀ (ਏਜੰਸੀ)। ਐਤਵਾਰ ਨੂੰ ਅਸਟਰੇਲੀਆ ਦੇ ਬੌਂਡੀ ਬੀਚ ’ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ’ਚ ਘੱਟੋ-ਘੱਟ 8 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਹਮਲਾ ਹਨੂਕਾ ਮਨਾ ਰਹੇ ਲੋਕਾਂ ’ਤੇ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਟਵਿੱਟਰ ’ਤੇ ਇੱਕ ਅਧਿਕਾਰਤ ਪੋਸਟ ਵਿੱਚ ਦਿੱਤੀ। ਨਿਵਾਸੀਆਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਗਈਆਂ ਡਰਾਉਣੀਆਂ ਵੀਡੀਓਜ਼ ਵਿੱਚ, ਐਤਵਾਰ ਦੁਪਹਿਰ ਨੂੰ ਉੱਤਰੀ ਬੌਂਡੀ ਬੀਚ ’ਤੇ ਵੱਡੀ ਗਿਣਤੀ ’ਚ ਲੋਕ ਰੇਤ ’ਤੇ ਭੱਜਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ, ਤੇਜ਼ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਜਾ ਰਹੀਆਂ ਹਨ। ਇੱਕ ਹੋਰ ਵੀਡੀਓ ’ਚ, ਕਾਲੇ ਕੱਪੜੇ ਪਹਿਨੇ ਦੋ ਨੌਜਵਾਨ ਸੜਕ ’ਤੇ ਖੜ੍ਹੇ ਦਿਖਾਈ ਦੇ ਰਹੇ ਹਨ ਤੇ ਉੱਚ-ਸ਼ਕਤੀ ਵਾਲੇ ਹਥਿਆਰਾਂ ਨਾਲ ਫਾਇਰਿੰਗ ਕਰ ਰਹੇ ਹਨ। ਨੇੜੇ ਮੌਜ਼ੂਦ ਲੋਕ ਚੀਕਦੇ ਤੇ ਆਪਣੀ ਜਾਨ ਬਚਾਉਣ ਲਈ ਭੱਜਦੇ ਦਿਖਾਈ ਦੇ ਰਹੇ ਹਨ।

ਇਹ ਖਬਰ ਵੀ ਪੜ੍ਹੋ : Ferozepur News: ਲਾਵਾਂ ਤੋਂ ਪਹਿਲਾਂ ਵੋਟ ਜ਼ਰੂਰੀ, ਪੋਲਿੰਗ ਬੂਥ ਤੋਂ ਹੋ ਕੇ ਚੜ੍ਹੀ ਜੰਙ