Bathinda News: ਬਾਂਡੀ (ਅਸ਼ੋਕ ਗਰਗ)। ਬਲਾਕ ਬਾਂਡੀ ਦੇ ਪਿੰਡ ਸੰਗਤ ਕਲਾਂ ਦੇ ਵਾਸੀ ਸਰੀਰਦਾਨੀ ਬਾਪੂ ਗੁਰਦੇਵ ਸਿੰਘ ਇੰਸਾਂ ਪੁੱਤਰ ਸਵ. ਧਿਆਨ ਸਿੰਘ ਚਹਿਲ (93) 7 ਦਸੰਬਰ 2025 ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ’ਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਅੱਜ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਸੰਗਤ ਕਲਾਂ ਵਿਖੇ ਸਰਧਾਂਜਲੀ ਸਮਾਗਮ ਵਜੋਂ ਨਾਮ ਚਰਚਾ ਕਰਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਮਨੁੱਖੀ ਜਨਮ ਪ੍ਰਥਾਏ ਸ਼ਬਦਬਾਣੀ ਕੀਤੀ ਤੇ ਜਸਕਰਨ ਸਿੰਘ ਇੰਸਾਂ ਪ੍ਰੇਮੀ ਸੇਵਕ ਗਹਿਰੀ ਭਾਗੀ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ’ਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ।
ਇਹ ਖਬਰ ਵੀ ਪੜ੍ਹੋ : Rajasthan News: ਹਨੂੰਮਾਨਗੜ੍ਹ ’ਚ ਚੌਥੇ ਦਿਨ ਵੀ ਇੰਟਰਨੈੱਟ ਬੰਦ, ਇਸ ਦਿਨ ਹੋਵੇਗੀ ਮਹਾਪੰਚਾਇਤ
ਇਸ ਮੌਕੇ ਸ਼ਾਹੀ ਦਰਬਾਰ ਤੋਂ ਪਹੁੰਚੇ ਸੱਚੇ ਨਮਰ ਸੇਵਾਦਾਰ ਪਰਮਜੀਤ ਸਿੰਘ ਇੰਸਾਂ ਨੰਗਲ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਸਰੀਰਦਾਨੀ ਬਾਪੂ ਗੁਰਦੇਵ ਸਿੰਘ ਇੰਸਾਂ ਵਾਂਗ ਵੱਡੀ ਗਿਣਤੀ ਡੇਰਾ ਸ਼ਰਧਾਲੂ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਰਹੇ ਹਨ। ਜਿਸ ਨਾਲ ਮੈਡੀਕਲ ਲਾਈਨ ’ਚ ਵੱਡਾ ਸੁਧਾਰ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰੀਰਦਾਨੀ ਬਾਪੂੂ ਗੁਰਦੇਵ ਸਿੰਘ ਇੰਸਾਂ ਕਰੀਬ 60-65 ਸਾਲ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੇ ਸ਼ਾਹੀ ਕੰਟੀਨ ਤੇ ਸ਼ਾਹੀ ਦਰਬਾਰ ਵਿਖੇ ਸੱਚੀ ਪਹਿਰਾ ਸੰਮਤੀ ’ਚ ਪੂਰੇ ਤਨ ਮਨ ਨਾਲ ਸੇਵਾ ਕੀਤੀ ਤੇ ਜਾਂਦੇ-ਜਾਂਦੇ ਵੀ ਆਪਣਾ ਸਰੀਰਦਾਨ ਕਰਕੇ ਮੈਡੀਕਲ ਖੇਤਰ ’ਚ ਵਡਮੁਲਾ ਯੋਗਦਾਨ ਪਾ ਕੇ ਗਏ ਹਨ। Bathinda News
ਇਨ੍ਹਾਂ ਦੀ ਬਦਲੌਤ ਅੱਜ ਇਨ੍ਹਾਂ ਦਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਜੋ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਸੇਵਾ ’ਚ ਲੱਗੇ ਹੋਏ ਹਨ। ਸੱਚੇ ਨਮਰ ਸੇਵਾਦਾਰ ਨੇ ਕਿਹਾ ਕਿ ਅੱਜ ਵੀ ਇਸ ਦੇ ਸਪੁੱਤਰਾਂ ਹਰੀ ਸਿੰਘ ਇੰਸਾਂ (ਸੱਚੀ ਪ੍ਰੇਮੀ ਸੰਮਤੀ ਸੇਵਾਦਾਰ), ਨਾਜਮ ਸਿੰਘ ਇੰਸਾਂ, ਮਸਤਾਨ ਸਿੰਘ ਇੰਸਾਂ ਤੇ ਸਮੂਹ ਪਰਿਵਾਰ ਨੇ 15 ਲੋੜਵੰਦ ਲੋਕਾਂ ਨੂੰ ਗਰਮ ਕੰਬਲ ਤੇ ਰਾਸ਼ਨ ਵੰਡ ਕੇ ਮਾਨਵਤਾ ਭਲਾਈ ਕੰਮਾਂ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਨਾਮ ਚਰਚਾ ਮੌਕੇ ਪਿੰਡ ਦੀ ਸੱਚੀ ਪ੍ਰੇਮੀ ਸੰਮਤੀ ਵੱਲੋਂ ਸਮੂਹ ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਜਰਾਤ ਦੀ ਸਾਧ-ਸੰਗਤ ਵੱਲੋਂ ਸ਼ੌਕ ਸੰਦੇਸ਼ ਵੀ ਭੇਜਿਆ ਗਿਆ।
ਨਾਮ ਚਰਚਾ ਦੀ ਸਮਾਪਤੀ ਮੌਕੇ ਬਲਾਕ ਪ੍ਰੇਮੀ ਸੇਵਕ ਗੁਰਸੇਵਕ ਕੁਮਾਰ ਇੰਸਾਂ ਨੇ ਇਸ ਦੁੱਖ ਦੀ ਘੜੀ ’ਚ ਦੁੱਖ ਵੰਡਾਉਣ ਲਈ ਆਈ ਹੋਈ ਸਾਧ ਸੰਗਤ, ਰਿਸ਼ਤੇਦਾਰਾਂ, ਮੁਅੱਜਸ ਸਖ਼ਸ਼ੀਅਤਾਂ ਅਤੇ ਇਲਾਕਾ ਨਿਵਾਸੀਆਂ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਗਮ ਦੌਰਾਨ ਸੱਚੇ ਨਮਰ ਸੇਵਾਦਾਰ ਜੀਵਨ ਕੁਮਾਰ ਇੰਸਾਂ ਗਹਿਰੀਭਾਗੀ, ਸੱਚੇ ਨਮਰ ਸੇਵਾਦਾਰ ਪਰਮਜੀਤ ਸਿੰਘ ਇੰਸਾਂ ਗਹਿਰੀਭਾਗੀ, ਸੱਚੇ ਨਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ ਬਾਹੋ, ਸੱਚੇ ਨਮਰ ਸੇਵਾਦਾਰ ਰਣਜੀਤ ਸਿੰਘ ਇੰਸਾਂ ਤੁੰਗਵਾਲੀ, ਗ੍ਰਾਮ ਪੰਚਾਇਤ ਸੰਗਤ ਕਲਾਂ ਤੇ ਕੋਠੇ ਸੰਗਤ।
ਸਰਪੰਚ ਰਾਜਵਿੰਦਰ ਸਿੰਘ ਰਾਜਾ ਸੰਗਤ ਕਲਾਂ, ਸਰਪੰਚ ਗੇਜਾ ਸਿੰਘ ਕੋਠੇ ਸੰਗਤ, ਸਾਬਕਾ ਸਰਪੰਚ ਰੇਸ਼ਮ ਸਿੰਘ, ਸਾਬਕਾ ਸਰਪੰਚ ਬਲਵੰਤ ਸਿੰਘ ਪੱਪੀ, ਸ਼ਾਹੀ ਦਰਬਾਰ ਦੇ ਪੱਕੇ ਸੇਵਾਦਾਰ ਪਰਸ਼ੋਤਮ ਲਾਲ ਇੰਸਾਂ, ਧਰਮ ਸਿੰਘ ਇੰਸਾਂ ਸੰਘੇੜਾ, ਮੋਹਨਾ ਸਿੰਘ ਇੰਸਾਂ, ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਲ ਸਕੂਲ ਸਰਸਾ ਦੇ ਗੁਰਦੀਪ ਸਿੰਘ ਇੰਸਾਂ, ਨੈਬ ਸਿੰਘ ਇੰਸਾਂ, ਪ੍ਰਗਟ ਸਿੰਘ ਇੰਸਾਂ, ਭਾਰਤ ਭੂਸ਼ਣ ਕੁਮਾਰ ਇੰਸਾਂ, ਸੁਰਜੀਤ ਸਿੰਘ ਇੰਸਾਂ, ਲਖਵਿੰਦਰ ਸਿੰਘ ਇੰਸਾਂ, ਰਿਸ਼ਤੇਦਾਰ, ਵੱਖ ਵੱਖ ਪਿੰਡਾਂ ਦੇ ਪ੍ਰੇਮੀ ਸੇਵਕ ਤੇ ਜਿੰਮੇਵਾਰਾਂ ਤੋਂ ਇਲਾਵਾ ਸਾਧ ਸੰਗਤ ਹਾਜਰ ਸੀ। Bathinda News














