ਪੈਰਿਸ ਓਲੰਪਿਕ ’ਚ 100 ਗ੍ਰਾਮ ਭਾਰ ਵਧਣ ਕਾਰਨ ਹੋਈ ਸੀ ਅਯੋਗ | Vinesh Phogat
Vinesh Phogat : ਸਪੋਰਟਸ ਡੈਸਕ। ਵਿਨੇਸ਼ ਫੋਗਾਟ ਨੇ ਆਪਣਾ ਸੰਨਿਆਸ ਵਾਪਸ ਲੈ ਕੇ ਕੁਸ਼ਤੀ ’ਚ ਵਾਪਸੀ ਦਾ ਫੈਸਲਾ ਕੀਤਾ ਹੈ। ਉਹ 2028 ’ਚ ਲਾਸ ਏਂਜਲਸ ਓਲੰਪਿਕ ’ਚ ਹਿੱਸਾ ਲੈਣਾ ਚਾਹੁੰਦੀ ਹੈ। ਵਿਨੇਸ਼ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ। ਵਿਨੇਸ਼ 2024 ਪੈਰਿਸ ਓਲੰਪਿਕ ਵਿੱਚ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ ਹੈ। ਹਾਲਾਂਕਿ ਫਾਈਨਲ ਤੋਂ ਪਹਿਲਾਂ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ। ਵਿਨੇਸ਼ ਇਸ ਸਮੇਂ ਹਰਿਆਣਾ ਦੇ ਜੁਲਾਨਾ ਤੋਂ ਕਾਂਗਰਸ ਦੀ ਵਿਧਾਇਕ ਹੈ। Vinesh Phogat
ਇਹ ਖਬਰ ਵੀ ਪੜ੍ਹੋ : Ethanol in Petrol: ਪੈਟਰੋਲ ’ਚ ਈਥਨੌਲ ਮਿਲਾਉਣ ਨਾਲ ਕੀ ਹੋਵੇਗਾ?, ਮੰਤਰੀ ਗਡਕਰੀ ਨੇ ਦਿੱਤੀ ਪੂਰੀ ਜਾਣਕਾਰੀ
ਪੈਰਿਸ ਓਲੰਪਿਕ ਵਿਵਾਦ ਤੋਂ ਬਾਅਦ ਲਿਆ ਸੀ ਸੰਨਿਆਸ | Vinesh Phogat
ਵਿਨੇਸ਼ ਫੋਗਾਟ 2024 ਪੈਰਿਸ ਓਲੰਪਿਕ ’ਚ ਕੁਸ਼ਤੀ ਵਿੱਚ ਇਤਿਹਾਸ ਰਚਣ ਦੇ ਬਹੁਤ ਨੇੜੇ ਸੀ। ਉਹ ਓਲੰਪਿਕ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। ਉਸ ਦੀ ਫਾਰਮ ਨੂੰ ਵੇਖਦੇ ਹੋਏ ਕਿਆਸ ਲਾਏ ਜਾ ਰਹੇ ਸਨ ਕਿ ਉਹ ਸੋਨ ਤਮਗਾ ਜਿੱਤੇਗੀ ਪਰ ਫਾਈਨਲ ਤੋਂ ਕੁਝ ਘੰਟੇ ਪਹਿਲਾਂ ਉਸ ਦਾ ਭਾਰ 100 ਗ੍ਰਾਮ ਜ਼ਿਆਦਾ ਪਾਇਆ ਗਿਆ। ਇਸ ਕਾਰਨ ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ। ਵਿਨੇਸ਼ ਨੇ ਅਯੋਗ ਠਹਿਰਾਏ ਜਾਣ ਦੇ 17 ਘੰਟੇ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਵਿਨੇਸ਼ ਦੀ ਅਯੋਗਤਾ ਦੀ ਖ਼ਬਰ ’ਤੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ 7 ਅਗਸਤ 2024 ਨੂੰ ਦੁਪਹਿਰ 12 ਵਜੇ ਦੇ ਕਰੀਬ ਆਈ ਸੀ।














