ਮਨੁੱਖ ਅਤੇ ਮੌਸਮ ਦਾ ਰਿਸ਼ਤਾ ਲਗਭਗ ਮਨੁੱਖ ਦੀ ਹੋਂਦ ਦੇ ਬਰਾਬਰ ਹੀ ਪੁਰਾਣਾ ਹੈ ਮਨੁੱਖ ਦੇ ਸਰੀਰਕ ਵਿਕਾਸ ਲਈ ਮੌਸਮ ਦੇ ਸੰਤੁਲਿਤ ਹਲਾਤ ਜ਼ਰੂਰੀ ਹਨ ਮਨੁੱਖ ਦੀ ਖੁਰਾਕ ਵੀ ਮੌਸਮ ਨਾਲ ਜੁੜੀ ਹੋਣ ਕਾਰਨ ਕੁਦਰਤ ਦੀ ਦੇਣ ਹੈ ਪਰ ਜਿਵੇਂ-ਜਿਵੇਂ ਮਨੁੱਖ ਨੇ ਕੁਦਰਤ ਦੇ ਕੀਮਤੀ ਵਸੀਲਿਆਂ ਦਾ ਧੰਨਵਾਦ ਕਰਨ ਦੀ ਬਜਾਇ ਕੁਦਰਤ ‘ਚ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਤਾਂ ਕੁਦਰਤ ਦੇ ਖਤਰਨਾਕ ਰੂਪਾਂ ਦਾ ਵੀ ਮਨੁੱਖ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। (Weather)
ਠੰਢ ਅਤੇ ਗਰਮੀ ਦੇ ਮੌਸਮ ਹੀ ਮਨੁੱਖ ਦੀ ਜ਼ਿੰਦਗੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੇ ਹਨ, ਪਰ ਇਨ੍ਹਾਂ ਦੋਵਾਂ ਮੌਸਮਾਂ ‘ਚ ਲਗਾਤਾਰ ਬਦਲਾਅ ਆ ਰਿਹਾ ਹੈ ਦਸੰਬਰ ਮਹੀਨਾ ਖਤਮ ਹੋਣ ਵਾਲਾ ਹੈ, ਪਰ ਹਾਲੇ ਵੀ ਓਨੀ ਠੰਢ ਨਹੀਂ ਪੈ ਰਹੀ ਹੈ, ਜਿੰਨੀ ਕਿ ਠੰਢ ਦੇ ਮੌਸਮ ‘ਚ ਪੈਣੀ ਚਾਹੀਦੀ ਹੈ ਵਿਚਾਰ ਕਰਨ ਦੀ ਗੱਲ ਇਹ ਹੈ ਕਿ ਠੰਢ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ ਬੀਤੇ ਸਾਲਾਂ ‘ਚ ਠੰਢ ਦਾ ਜ਼ੋਰ ਨਵੰਬਰ ਦੇ ਆਖਰ ‘ਚ ਜਾਂ ਦਸੰਬਰ ਦੇ ਸ਼ੁਰੂ ‘ਚ ਹੀ ਪੈ ਜਾਂਦਾ ਸੀ, ਪਰ ਇਸ ਵਾਰ ਦਸੰਬਰ ਮਹੀਨੇ ‘ਚ 2-4 ਦਿਨ ਹੀ ਚੰਗੀ ਠੰਢ ਪਈ ਹੈ ਇਸ ਸਾਲ ਬਰਫਬਾਰੀ ‘ਚ ਵੀ ਬਦਲਾਅ ਹੋਇਆ ਹੈ। (Weather)
ਇਹ ਵੀ ਪੜ੍ਹੋ : ਮਾਮਲਾ ਵਿਦਿਆਰਥਣ ਦੀ ਮੌਤ ਦਾ : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਦਾ ਧਰਨਾ ਜਾਰੀ
ਪਹਾੜੀ ਖੇਤਰਾਂ ‘ਚ ਸੁੱਕੀ ਠੰਢ ਪੈ ਰਹੀ ਹੈ ਬਰਫਬਾਰੀ ਦਾ ਅਨੰਦ ਲੈਣ ਪਹੁੰਚੇ ਸੈਲਾਨੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਠੰਢ ਦਾ ਮੌਸਮ ਘੱਟ ਹੋ ਰਿਹਾ ਹੈ, ਜਦੋਂਕਿ ਗਰਮੀ ‘ਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ‘ਚ ਮਈ-ਜੂਨ ਦਾ ਤਾਪਮਾਨ 48 ਡਿਗਰੀ ਨੇੜੇ ਪਹੁੰਚ ਜਾਂਦਾ ਹੈ ਵਧ ਰਹੀ ਗਰਮੀ ਨਾਲ ਵੀ ਮੌਤਾਂ ਹੋ ਰਹੀਆਂ ਹਨ ਅਤੇ ਠੰਢ ਨਾਲ ਵੀ ਮੌਸਮ ਦਾ ਕਹਿਰ ਫਸਲਾਂ ‘ਤੇ ਵੀ ਪੈ ਰਿਹਾ ਹੈ ਠੰਢ ਦਾ ਸਮਾਂ ਘਟਣ ਕਾਰਨ ਕਣਕ ਦੀ ਪੈਦਾਵਾਰ ਘੱਟ ਹੋ ਰਹੀ ਹੈ ਮੌਸਮ ‘ਚ ਆਏ ਇਸ ਬਦਲਾਅ ਤੋਂ ਪੂਰਾ ਵਿਸ਼ਵ ਜਾਣੂੰ ਹੈ। (Weather)
ਪਰ ਜ਼ਰੂਰੀ ਯਤਨ ਨਹੀਂ ਹੋ ਰਹੇ ਹਨ। ਹਾਲਾਂਕਿ ਹਰ ਸਾਲ ਲਗਭਗ ਸਾਰੇ ਦੇਸ਼ ਜਲਵਾਯੂ ਬਦਲਾਅ ਪ੍ਰਤੀ ਆਪਣੀ ਗੰਭੀਰਤਾ ਨੂੰ ਜ਼ਰੂਰ ਪ੍ਰਗਟਾਉਂਦੇ ਹਨ, ਪਰ ਗੱਲ ਸਿਰਫ ਚਿੰਤਨ-ਕਰਨ ਨਾਲ ਹੱਲ ਹੋਣ ਵਾਲੀ ਨਹੀਂ, ਸਗੋਂ ਕੁਝ ਕਰਨ ਨਾਲ ਹੀ ਸੰਭਵ ਹੈ ਮੌਸਮ ਦਾ ਸੰਤੁਲਨ ਕਾਇਮ ਰੱਖਣ ਲਈ ਪ੍ਰਦੂਸ਼ਣ ਨੂੰ ਘਟਾਉਣ ਅਤੇ ਦਰੱਖਤ ਲਾਉਣ ਦੀ ਜ਼ਰੂਰਤ ਹੈ ਇਹ ਗੱਲਾਂ ਸਰਕਾਰੀ ਪੱਧਰ ‘ਤੇ ਕਾਫੀ ਜ਼ੋਰ-ਸ਼ੋਰ ਨਾਲ ਹੁੰਦੀਆਂ ਹਨ ਪਰ ਅਸਲ ‘ਚ ਸਭ ਕੁਝ ਉਲਟ ਹੁੰਦਾ ਹੈ।
ਇਹ ਵੀ ਪੜ੍ਹੋ : Amazon India : ਜੇਕਰ ਅਜੇ ਵੀ ਹੈ ਤੁਹਾਡੇ ਕੋਲ 2000 ਰੁਪਏ ਦਾ ਨੋਟ ਤਾਂ ਕਰੋ ਇਹ ਕੰਮ, ਇੱਕ ਵੱਡਾ ਅਪਡੇਟ!
ਭ੍ਰਿਸ਼ਟਾਚਾਰ ਕਾਰਨ ਦਰੱਖਤਾਂ ਦੀ ਲੁਕੇ-ਛਿਪੇ ਕਟਾਈ ਕਰਵਾਈ ਜਾਂਦੀ ਹੈ। ਨਵੇਂ ਦਰੱਖਤਾਂ ਨੂੰ ਸੰਭਾਲਣ ਲਈ ਯਤਨ ਨਾ ਦੇ ਬਰਾਬਰ ਹੀ ਹੁੰਦੇ ਹਨ ਸਮਾਜ ਸੇਵੀ ਸੰਸਥਾਵਾਂ ਦੇ ਯਤਨ ਸਰਕਾਰੀ ਐਲਾਨਾਂ ਤੋਂ ਕਿਤੇ ਚੰਗੇ ਹੁੰਦੇ ਹਨ ਡੇਰਾ ਸੱਚਾ ਸੌਦਾ ਵੱਲੋਂ ਇੱਕ ਹੀ ਦਿਨ ‘ਚ 69 ਲੱਖ ਦੇ ਲਗਭਗ ਪੌਦੇ ਲਾਉਣਾ ਕੁਦਰਤ ਪ੍ਰਤੀ ਧੰਨਵਾਦ ਦੀ ਬੇਮਿਸਾਲ ਉਦਾਹਰਨ ਹੈ ਸਵਾਰਥ ਹੀ ਕੁਦਰਤ ਦੇ ਚੱਕਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕੁਦਰਤ ਦੇ ਸਤਿਕਾਰ ਲਈ ਸਵਾਰਥ ਦਾ ਤਿਆਗ ਜ਼ਰੂਰੀ ਹੈ ਪਾਣੀ ਜਿਹੇ ਕੁਦਰਤ ਦੇ ਕੀਮਤੀ ਵਸੀਲੇ ਦੀ ਅੰਨ੍ਹੇਵਾਹ ਵਰਤੋਂ ਤਾਂ ਕਰ ਰਹੇ ਹਨ। (Weather)
ਪਰ ਉਸੇ ਪਾਣੀ ਨਾਲ ਪੈਦਾ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜ ਰਹੇ ਹਨ ਕੀਟਨਾਸ਼ਕਾਂ ਦੀ ਵਰਤੋਂ ਨਾਲ ਧਰਤੀ, ਹਵਾ ਅਤੇ ਪਾਣੀ ‘ਚ ਜ਼ਹਿਰ ਘੋਲ ਦਿੱਤਾ ਗਿਆ ਹੈ। ਜਲਵਾਯੂ ਬਦਲਾਅ ਦੀ ਗੱਲ ਬੇਸ਼ੱਕ ਵਿਸ਼ਵ ਪੱਧਰ ‘ਤੇ ਹੋ ਰਹੀ ਹੈ, ਪਰ ਇਸ ਸਬੰਧੀ ਨਿੱਜੀ ਯਤਨਾਂ ਦੀ ਭਾਰੀ ਜ਼ਰੂਰਤ ਹੈ ਬੇਸ਼ੱਕ ਵਾਤਾਵਰਨ ਦਾ ਮਾਮਲਾ ਇਨਸਾਨੀਅਤ ਨਾਲ ਜੁੜਿਆ ਹੋਇਆ ਹੈ ਇਨਸਾਨੀਅਤ ਦਾ ਦੀਪ ਆਪਣੇ ਦਿਲ ‘ਚ ਜਗ੍ਹਾ ਕੇ ਆਉਣ ਵਾਲੇ ਸਮੇਂ ‘ਚ ਠੰਢ ਨਾਲ ਕੰਬਦੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ, ਉੱਥੇ ਮੌਸਮ ‘ਚ ਆਏ ਜ਼ਰੂਰੀ ਬਦਲਾਵਾਂ ਸਬੰਧੀ ਵੀ ਗੰਭੀਰ ਹੋਣਾ ਚਾਹੀਦਾ ਹੈ। (Weather)