Patiala News: ਡੰਪਿੰਗ ਗਰਾਊਂਡ ਤੋਂ ਕੂੜਾ ਚੁੱਕ ਕੇ ਬਣਾਈ ਜਾਵੇਗੀ ਗਰੀਨ ਬੈਲਟ : ਮੇਅਰ ਕੁੰਦਨ ਗੋਗੀਆ
- 1 ਲੱਖ 50 ਮੀਟਿਰਕ ਟਨ ਕੂੜੇ ਦੀ ਖਾਦ ਬਣਾ ਕੇ ਚੁੱਕ ਰਹੀ ਹੈ ਕੰਪਨੀ, 1 ਲੱਖ ਮੀਟਿਰਕ ਟਨ ਦਾ ਹੋਰ ਲਗਾਇਆ ਜਾ ਰਿਹਾ ਹੈ ਟੈਂਡਰ
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਈ ਦਹਾਕਿਆਂ ਤੋਂ ਦਿੱਲੀ, ਸਨੌਰ, ਦੇਵੀਗੜ੍ਹ ਅਤੇ ਚੀਕਾ ਰੋਡ ਤੋਂ ਐਂਟਰੀ ਪੁਆਇੰਟ ’ਤੇ ਡੰਪਿੰਗ ਗਰਾਊਂਡ ਵਿੱਚ ਲੱਗੇ ਗੰਦਗੀ ਦੇ ਢੇਰਾਂ ਤੋਂ ਪਟਿਆਲਵੀਆਂ ਨੂੰ ਜਲਦ ਰਾਹਤ ਮਿਲਣ ਜਾ ਰਹੀ ਹੈ। ਕਿਉਂਕਿ ਨਗਰ ਨਿਗਮ ਨੇ ਇੱਥੇ ਕੰਪਨੀ ਨੂੰ ਠੇਕਾ ਦੇ ਕੇ ਕੂੜੇ ਦੀ ਖਾਦ ਬਣਾ ਕੇ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਮੇਅਰ ਕੁੰਦਨ ਗੋਗੀਆ ਨੇ ਪ੍ਰਾਜੈਕਟ ਦੇ ਇੰਚਾਰਜ ਨਾਰਾਇਣ ਦਾਸ, ਇੰਸ. ਹਰਵਿੰਦਰ ਸਿੰਘ ਨੂੰ ਨਾਲ ਲੈ ਕੇ ਡੰਪਿੰਗ ਗਰਾਉੂਂਡ ਨੂੰ ਕਲੀਨ ਕਰਨ ਲਈ ਮੌਕੇ ਦਾ ਜਾਇਜ਼ਾ ਲਿਆ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਖਤਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਮੱਥੇ ’ਤੇ ਲੱਗਿਆ ਇਹ ਕਲੰਕ ਕਾਂਗਰਸ ਅਤੇ ਅਕਾਲੀ ਸਰਕਾਰ ਦੀ ਦੇਣ ਹੈ। ਆਮ ਆਦਮੀ ਪਾਰਟੀ ਨੇ ਪਟਿਆਲਾ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਇਨ੍ਹਾਂ ਕੂੜੇ ਦੇ ਪਹਾੜਾਂ ਤੋਂ ਨਿਜਾਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਾਊਸ 10 ਮਹੀਨੇ ਪਹਿਲਾਂ ਹੀ ਬਣਿਆ ਹੈ ਅਤੇ ਨਗਰ ਨਿਗਮ ਨੇ ਇਸ ਕੂੜੇ ਤੋਂ ਸ਼ਹਿਰ ਨਿਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Patiala News
ਉਨ੍ਹਾਂ ਦੱਸਿਆ ਕਿ ਕੂੜੇ ਤੋਂ ਖਾਦ ਬਣਾ ਕੇ ਡੰਪਿੰਗ ਗਰਾਊੁਂਡ ਕਲੀਨ ਕਰਨ ਲਈ 1 ਲੱਖ 50 ਮੀਟ੍ਰਿਕ ਕੂੜੇ ਦਾ ਟੈਂਡਰ ਦੇ ਕੇ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਕੁਝ ਹੀ ਦਿਨਾਂ ਵਿਚ 1 ਲੱਖ ਮੀਟ੍ਰਿਕ ਟਨ ਦਾ ਹੋਰ ਟੈਂਡਰ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡੰਪਿੰਗ ਗਰਾਉਂਡ ਨੂੰ ਕਲੀਨ ਕਰਕੇ ਇੱਥੇ 4 ਕਰੋੜ ਰੁਪਏ ਲਗਾ ਕੇ ਗਰੀਨ ਬੈਲਟ ਨੂੰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੰਪਿੰਗ ਗਰਾਊਂਡ ਨਾਲ ਜੈਨ ਧਰਮ ਦਾ ਧਾਰਮਿਕ ਸਥਾਨ ਹੈ, ਜੈਨ ਸਮਾਜ ਦੀ ਮੰਗ ਨੂੰ ਵੀ ਨਗਰ ਨਿਗਮ ਵੱਲੋਂ ਪੁੂਰਾ ਕੀਤਾ ਜਾ ਰਿਹਾ ਹੈ।
Read Also : ਅਸ਼ਵਨੀ ਸ਼ਰਮਾ ਅਤੇ ਅਮਰਿੰਦਰ ਸਿੰਘ ਵਿਚਾਲੇ ਤਕਰਾਰ!
ਉਨ੍ਹਾਂ ਕਿਹਾ ਕਿ 50 ਤੋਂ ਜਿਆਦਾ ਕਲੋਨੀਆਂ ਦੇ ਲੱਖਾਂ ਨਿਵਾਸੀਆਂ ਨੂੰ ਨਗਰ ਨਿਗਮ ਵੱਲੋਂ ਰਾਹਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਪਟਿਆਲਾ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਹ ਕੂੜੇ ਪਹਾੜ ਖਤਮ ਕਰ ਦਿੱਤੇ ਜਾਣਗੇ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਸ ਦੇ ਨਾਲ ਹੀ ਘਰ ਤੋਂ ਲੈ ਕੇ ਡੰਪਿੰਗ ਗਰਾਉਂਡ ਕੂੜੇ ਦੇ ਪ੍ਰਬੰਧ ਕਰਨ ਲਈ 52 ਕਰੋੜ ਰੁਪਏ ਮਨਜੂਰ ਹੋ ਗਏ ਹਨ ਅਤੇ ਇਸ ਦਾ ਜਲਦੀ ਹੀ ਟੈਂਡਰ ਲਗਾਇਆ ਜਾ ਰਿਹਾ ਹੈ।














