ਸਾਡੇ ਨਾਲ ਸ਼ਾਮਲ

Follow us

11.7 C
Chandigarh
Sunday, February 8, 2026
More
    Home Breaking News Nepal Currenc...

    Nepal Currency Notes: ਵਿਵਾਦਿਤ ਖੇਤਰਾਂ ਵਾਲੇ ਬੈਂਕ ਨੋਟ ਚਲਾਉਣ ’ਚ ਲੱਗਾ ਨੇਪਾਲ, ਭਾਰਤ ਨਾਲ ਤਣਾਅ ਵਧਣ ਦਾ ਡਰ

    Nepal Currency Notes
    Nepal Currency Notes: ਵਿਵਾਦਿਤ ਖੇਤਰਾਂ ਵਾਲੇ ਬੈਂਕ ਨੋਟ ਚਲਾਉਣ ’ਚ ਲੱਗਾ ਨੇਪਾਲ, ਭਾਰਤ ਨਾਲ ਤਣਾਅ ਵਧਣ ਦਾ ਡਰ

    Nepal Currency Notes: ਕਾਠਮੰਡੂ (ਏਜੰਸੀ)। ਨੇਪਾਲ ਦੇ ਕੇਂਦਰੀ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਚਲਣ ’ਚ ਲਿਆਂਦੇ, ਜਿਨ੍ਹਾਂ ’ਤੇ ਭਾਰਤ ਅਤੇ ਨੇਪਾਲ ਦੋਵਾਂ ਦੇ ਦਾਅਵੇ ਵਾਲੇ ਵਿਵਾਦਿਤ ਖੇਤਰਾਂ ਕਾਲਾਪਾਣੀ, ਲਿਪੁਲੇਖ ਅਤੇ ਲਿੰਪੀਆਧੁਰਾ ਨੂੰ ਦਰਸਾਉਂਦਾ ਹੈ। ਲਗਭਗ ਪੰਜ ਸਾਲ ਪਹਿਲਾਂ ਨੇਪਾਲ ਨੇ ਇਨ੍ਹਾਂ ਖੇਤਰਾਂ ਨੂੰ ਸ਼ਾਮਲ ਕਰਨ ਲਈ ਆਪਣੇ ਰਾਜਨੀਤਿਕ ਨਕਸ਼ੇ ਵਿੱਚ ਸੋਧ ਕੀਤੀ ਸੀ।

    ਹੁਣ ਪਹਿਲੀ ਵਾਰ ਅਪਡੇਟ ਕੀਤਾ ਨਕਸ਼ਾ ਬੈਂਕ ਨੋਟਾਂ ’ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਨੇਪਾਲ ਰਾਸ਼ਟਰ ਬੈਂਕ (ਐੱਨਆਰਬੀ) ਦੇ ਬੁਲਾਰੇ ਗੁਰੂ ਪ੍ਰਸਾਦ ਪੌਡੇਲ ਨੇ ਕਿਹਾ ਕਿ 100 ਰੁਪਏ ਦੇ ਨੋਟ ’ਤੇ ਨਕਸ਼ਾ ਸਰਕਾਰ ਦੇ ਫੈਸਲੇ ਦੇ ਅਨੁਸਾਰ ਅਪਡੇਟ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਚਾਈਨਾ ਬੈਂਕ ਨੋਟ ਪ੍ਰਿੰਟਿੰਗ ਅਤੇ ਮਿੰਟਿੰਗ ਕਾਰਪੋਰੇਸ਼ਨ ਵੱਲੋਂ 300 ਮਿਲੀਅਨ 100 ਰੁਪਏ ਦੇ ਨੋਟ ਸਪਲਾਈ ਕਰਨ ਤੋਂ ਬਾਅਦ 100 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਵਿੱਚ ਪਾਇਆ ਗਿਆ ਹੈ। Nepal Currency Notes

    Read Also : ਪੰਜਾਬ ਨੇ ਹੜ੍ਹ ਵਰਗੇ ਹਾਲਾਤਾਂ ਦੇ ਬਾਵਜੂਦ ਵੀ ਦੇਸ਼ ਨੂੰ ਮੁਹੱਈਆ ਕਰਵਾਇਆ ਅਨਾਜ