Malout News: ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਅਮਨਦੀਪ ਕੌਰ ਇੰਸਾਂ ਨੇ ਕੀਤਾ ਇੱਕ ਯੁਨਿਟ ਖੂਨਦਾਨ

Malout News
Malout News: ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਅਮਨਦੀਪ ਕੌਰ ਇੰਸਾਂ ਨੇ ਕੀਤਾ ਇੱਕ ਯੁਨਿਟ ਖੂਨਦਾਨ

Malout News: ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤੇ ਅਮਲ ਕਰਦੇ ਹੋਏ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਨੇ ਇੱਕ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ਤੇ ਆਪਣਾ ਇੱਕ ਯੁਨਿਟ ਖੂਨਦਾਨ ਕੀਤਾ। ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿਖੇ ਜਦੋਂ ਇੱਕ ਔਰਤ ਮਰੀਜ਼ ਨੂੰ ਇਲਾਜ ਦੌਰਾਨ ਏ-ਪਾਜ਼ਿਟਿਵ ਖੂਨ ਦੀ ਲੋੜ ਪਈ ਤਾਂ ਉਸਨੇ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਅਮਨਦੀਪ ਕੌਰ ਇੰਸਾਂ ਪਤਨੀ ਗੁਰਪ੍ਰੀਤ ਸਿੰਘ ਇੰਸਾਂ ਨਾਲ ਸੰਪਰਕ ਕੀਤਾ।

ਇਹ ਖਬਰ ਵੀ ਪੜ੍ਹੋ : Dharmendra News: ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਨਹੀਂ ਰਹੇ, ਘਰ ‘ਚ ਚੱਲ ਰਿਹਾ ਸੀ ਇਲਾਜ

ਤਾਂ ਉਸਨੇ ਬਿਨਾਂ ਸਮਾਂ ਗਵਾਏ ਮਲੋਟ ਦੇ ਬਲੱਡ ਬੈਂਕ ’ਚ ਪਹੁੰਚ ਕੇ ਉਕਤ ਮਰੀਜ਼ ਔਰਤ ਨੂੰ ਆਪਣਾ ਇੱਕ ਯੁਨਿਟ ਖੂਨਦਾਨ ਕਰਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ। ਭੈਣ ਅਮਨਦੀਪ ਕੌਰ ਇੰਸਾਂ ਨੇ ਦੱਸਿਆ ਕਿ ਉਸਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਉਸਨੇ ਅੱਜ 18ਵੀਂ ਵਾਰ ਖੂਨਦਾਨ ਕੀਤਾ ਹੈ ਤੇ ਉਹ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਪਾਉਂਦੀ ਰਹੇਗੀ। Malout News