Punjab(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਦੋਸਤਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਦਿੱਗਜ ਲੀਡਰ ਬਲਤੇਜ ਸਿੰਘ ਪੰਨੂ ਨੂੰ ਪਿਛਲੇ ਦੋ ਦਿਨਾਂ ਵਿੱਚ ਦੋ ਵੱਡੀ ਤਰੱਕੀਆਂ ਦਿੰਦੇ ਹੋਏ ਜਿੱਥੇ ਪਾਰਟੀ ਦਾ ਪੂਰਾ ਕੰਮ-ਕਾਜ ਸੰਭਾਲਣ ਲਈ ਜਿੰਮੇਵਾਰੀ ਦੇ ਦਿੱਤੀ ਹੈ ਤਾਂ ਉੱਥੇ ਹੀ ਉਹਨਾਂ ਨੂੰ ਸੂਬਾ ਮੀਡੀਆ ਇੰਚਾਰਜ ਵੀ ਲਗਾ ਦਿੱਤਾ ਗਿਆ ਹੈ। ਬਲਤੇਜ ਸਿੰਘ ਪੰਨੂ ਤੇ ਆਮ ਆਦਮੀ ਪਾਰਟੀ ਕਾਫੀ ਜ਼ਿਆਦਾ ਵਿਸ਼ਵਾਸ ਕਰ ਰਹੀ ਹੈ ਅਤੇ ਇਸੇ ਕਰਕੇ ਉਹਨਾਂ ਨੂੰ ਪਾਰਟੀ ਵੱਲੋਂ ਬੀਤੇ ਦੋ ਦਿਨਾਂ ਵਿੱਚ ਹੀ ਦੋ ਅਹਿਮ ਜਿੰਮੇਵਾਰੀਆਂ ਦੇ ਦਿੱਤੀ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਬੱਚਿਆਂ ਤੇ ਬਜ਼ੁਰਗਾਂ ਲਈ ਖਾਸ ਸਲਾਹ, ਸਰਕਾਰ ਨੇ ਜਾਰੀ ਕੀਤੀਆਂ ਜ਼ਰੂਰੀ ਸਾਵਧਾਨੀਆਂ
ਬਲਤੇਜ ਸਿੰਘ ਪੰਨੂ ਆਮ ਆਦਮੀ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਣ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਦੋਸਤਾਂ ਵਿੱਚੋਂ ਅਹਿਮ ਵਿਅਕਤੀ ਮੰਨੇ ਜਾਂਦੇ ਹਨ। ਮੀਡੀਆ ਵਿੱਚ ਕਾਫੀ ਨਾਮ ਖੱਟਣ ਤੋਂ ਬਾਅਦ ਉਹ ਆਪਣੀ ਸੇਵਾਵਾਂ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵਿੱਚ ਦੇ ਰਹੇ ਹਨ। ਮੀਡੀਆ ਵਿੱਚ ਬਲਤੇਜ ਸਿੰਘ ਪੰਨੂ ਨੂੰ ਪਹਿਲਾਂ ਤੋਂ ਹੀ ਕਾਫੀ ਜਿਆਦਾ ਆਦਰ ਸਨਮਾਨ ਦਿੱਤਾ ਜਾ ਰਿਹਾ ਸੀ ਅਤੇ ਉਹਨਾਂ ਦਾ ਮੀਡੀਆ ਵਿੱਚ ਦਬਦਬਾ ਵੀ ਕਾਫੀ ਸੀ ਜਿਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਮੀਡੀਆ ਦਾ ਸਾਰਾ ਕੰਮ ਕਾਜ ਬਲਤੇਜ ਸਿੰਘ ਪੰਨੂ ਦੇ ਮੋਢੇ ’ਤੇ ਰੱਖਦੇ ਹੋਏ ਉਹਨਾਂ ਨੂੰ ਅਹਿਮ ਜਿੰਮੇਵਾਰੀ ਦਿੱਤੀ ਹੈ। ਬਲਤੇਜ ਸਿੰਘ ਪੰਨੂ ਜਿੱਥੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਦਾ ਕੰਮ ਕਾਜ ਦੇਖਣ ਗਏ ਉੱਥੇ ਹੀ ਉਹ ਮੀਡੀਆ ਸੂਬਾ ਹੈਡ ਦੇ ਤੌਰ ’ਤੇ ਪੂਰੇ ਸੂਬੇ ਵਿੱਚ ਮੀਡੀਆ ਦਾ ਕੰਮ ਕਾਜ ਵੀ ਦੇਖਣਗੇ।














