
Body Donation: (ਵਿੱਕੀ ਕੁਮਾਰ/ਗੁਰਮੇਲ ਸਿੰਘ) ਮੋਗਾ/ਬੁੱਟਰ ਬੱਧਣੀ। ਜ਼ਿਲ੍ਹਾ ਮੋਗਾ ਦੇ ਬਲਾਕ ਬੁੱਟਰ ਬੱਧਣੀ ਦੇ ਪਿੰਡ ਮੀਨੀਆਂ ਵਾਸੀ ਹੌਲਦਾਰ ਪ੍ਰੇਮੀ ਭਾਗ ਸਿੰਘ ਇੰਸਾਂ ਨੇ ਜਿਉਂਦੇ ਜੀਅ ਤਾਂ ਭਾਰਤੀ ਫ਼ੌਜ ਵਿੱਚ ਦੇਸ਼ ਦੀ ਸੇਵਾ ਕੀਤੀ ਹੀ ਤੇ ਦੇਹਾਂਤ ਤੋਂ ਬਾਅਦ ਵੀ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਪ੍ਰੇਮੀ ਭਾਗ ਸਿੰਘ ਇੰਸਾਂ ਜੋ ਕਿ ਭਾਰਤੀ ਫੌਜ ਵਿੱਚੋਂ ਆਪਣੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਸਨ।
ਸਰੀਰਦਾਨੀ ਹੌਲਦਾਰ ਭਾਗ ਸਿੰਘ ਇੰਸਾਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਨ, ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 170 ਸੇਵਾ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰ ਰਹੇ ਹਨ। ਉਸੇ ਦੀ ਹੀ ਮਿਸਾਲ ਮੋਗਾ ਦੇ ਪਿੰਡ ਮੀਨੀਆਂ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਹੌਲਦਾਰ ਪ੍ਰੇਮੀ ਭਾਗ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਮੁਤਾਬਿਕ ਬੀਤੇ ਦਿਨੀ ਪ੍ਰੇਮੀ ਭਾਗ ਸਿੰਘ ਇੰਸਾਂ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਪਿੱਛੋਂ ਉਹਨਾਂ ਦੇ ਧਰਮਪਤਨੀ ਚਰਨਜੀਤ ਕੌਰ ਇੰਸਾਂ, ਜੁਆਈ ਗਗਨਦੀਪ ਸਿੰਘ ਇੰਸਾਂ, ਧੀ ਪ੍ਰਭਜੋਤ ਕੌਰ ਇੰਸਾਂ, ਪੁੱਤਰ ਅਮਰੀਕ ਸਿੰਘ ਇੰਸਾਂ ਕੈਨੇਡਾ, ਧੀ ਸਿਮਰਨਦੀਪ ਕੌਰ ਇੰਸਾਂ ਸਿੰਗਾਪੁਰ, ਤਕਦੀਰ ਕੌਰ ਇੰਸਾਂ ਦੋਹਤੀ ਵਰਦਾਨ ਇੰਸਾਂ ਦੋਹਤੇ ਨੇ ਬਲਾਕ ਬੁੱਟਰ ਬੱਧਨੀ ਦੇ ਜਿੰਮੇਵਾਰਾਂ ਨਾਲ ਮਿਲ ਕੇ ਡੇਰਾ ਸੱਚਾ ਸੌਦਾ ਨਾਲ ਸੰਪਰਕ ਕਰਕੇ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ, ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਹੌਲਦਾਰ ਪ੍ਰੇਮੀ ਭਾਗ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਅੰਮ੍ਰਿਤਾ ਸਕੂਲ ਆਫ਼ ਮੈਡੀਸਨ ਸੈਕਟਰ 88 ਫਰੀਦਾਬਾਦ ਨੂੰ ਡਾਕਟਰੀ ਸਿੱਖਿਆ ਦੇ ਖ਼ੇਤਰ ਵਿੱਚ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤੀ।
ਇਹ ਵੀ ਪੜ੍ਹੋ: New Traffic Rule: ਵਾਹਨ ਚਾਲਕ ਹੋ ਜਾਣ ਸਾਵਧਾਨ, ਆ ਗਿਆ ਇਹ ਨਵਾਂ ਨਿਯਮ, ਗਲਤੀ ਨਾਲ ਵੀ ਨਾ ਕਰਿਓ ਅਜਿਹਾ ਨਹੀਂ ਤਾਂ ਹੋ…
ਅੱਜ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੱਚੇ ਨਿਮਰ ਸੇਵਾਦਾਰ ਸੁਭਾਸ਼ ਇੰਸਾਂ, ਗੁਰਜੀਤ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਰਣਵਿੰਦਰ ਸਿੰਘ ਇੰਸਾਂ, ਸੁਖਜਿੰਦਰ ਸਿੰਘ ਇੰਸਾਂ, ਭੈਣ ਸੁਖਜਿੰਦਰ ਕੌਰ ਇੰਸਾਂ, ਭੈਣ ਆਸ਼ਾ ਰਾਣੀ ਇੰਸਾਂ, ਭੈਣ ਕਵਿਤਾ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁੱਤ ਵੱਡਾ ਯੋਗਦਾਨ ਹੈ। ਮੈਡੀਕਲ ਖੋਜਾਂ ਲਈ ਮ੍ਰਿਤਕ ਸਰੀਰਦਾਨ ਕਰਨਾ ਬਹੁੱਤ ਵੱਡੀ ਮਾਨਵਤਾ ਦੀ ਸੇਵਾ ਹੈ। Body Donation

ਅੱਗੇ ਉਹਨਾਂ ਨੇ ਕਿਹਾ ਕਿ ਅੱਜ ਸਰੀਰਦਾਨੀ ਹੌਲਦਾਰ ਪ੍ਰੇਮੀ ਭਾਗ ਸਿੰਘ ਇੰਸਾਂ ਦੇ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉੱਪਰ ਉੱਠਕੇ ਇਹ ਸੇਵਾ ਕਾਰਜ ਕੀਤਾ ਹੈ। ਇਸ ਮੌਕੇ ਹੌਲਦਾਰ ਪ੍ਰੇਮੀ ਭਾਗ ਸਿੰਘ ਇੰਸਾਂ ਦੀ ਅਰਥੀ ਨੂੰ ਐਂਬੂਲੈਂਸ ਤੱਕ ਉਹਨਾਂ ਦੀਆਂ ਧੀਆਂ ਨੇ ਮੋਢਾ ਦਿੱਤਾ, ਇਸ ਮੌਕੇ ਪਿੰਡ ਮੀਨੀਆਂ ਦੇ ਸਰਪੰਚ ਹਰਜੀਤ ਸਿੰਘ ਜੀ, ਸਾਬਕਾ ਸਰਪੰਚ ਗੁਰਸੇਵਕ ਸਿੰਘ ਜੀ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਜੀ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਉਪਰਾਲੇ ਕਰਕੇ ਸਮੁੱਚੀ ਮਾਨਵਤਾ ’ਤੇ ਐਡਾ ਵੱਡਾ ਪਰਉਪਕਾਰ ਸੰਭਵ ਹੋ ਸਕਿਆ ਹੈ।
ਇਸ ਮੌਕੇ ਪ੍ਰੇਮੀ ਸੇਵਕ ਵਿਜੈ ਕੁਮਾਰ ਇੰਸਾਂ, ਗਿਆਨ ਸਿੰਘ, ਦੀਪਕ ਸ਼ਰਮਾ, ਧਨੀਂ ਰਾਮ, ਲਵਲੀ ਇੰਸਾਂ, ਮਨਜੀਤ ਕੁਮਾਰ, ਨਰਿੰਦਰ ਪਾਲ ਸ਼ਰਮਾਂ, ਦਵਿੰਦਰ ਸਿੰਘ ਫ਼ੌਜੀ, ਪ੍ਰੇਮੀ ਅਸ਼ੋਕ ਪੁਰੀ ਜੀ, ਮਾਸਟਰ ਭਗਵਾਨ ਦਾਸ ਇੰਸਾਂ, ਲੈਕਚਰਾਰ ਬਲਵਿੰਦਰ ਸਿੰਘ ਜੀ, ਬਲਾਕ ਪ੍ਰੇਮੀ ਸੇਵਕ ਸਾਧੂ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ, ਪ੍ਰੇਮੀ ਤਾਰਾ ਸਿੰਘ ਇੰਸਾਂ, ਸੋਨੀ ਇੰਸਾਂ ਲੋਪੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ।













