Sad News: ਕਰੰਟ ਲੱਗਣ ਨਾਲ ਬੱਚੇ ਦੀ ਦਰਦਨਾਕ ਮੌਤ

Sad News
Sad News: ਕਰੰਟ ਲੱਗਣ ਨਾਲ ਬੱਚੇ ਦੀ ਦਰਦਨਾਕ ਮੌਤ

Sad News: (ਅਨਿਲ ਲੁਟਾਵਾ) ਅਮਲੋਹ। ਸ਼੍ਰੀ ਖਾਟੂ ਸ਼ਿਆਮ ਸਾਈਂ ਮੰਦਿਰ ਕਾਲੋਨੀ ਵਿੱਚ ਸਥਿਤ ਇੱਕ ਪਰਿਵਾਰ ਦੇ ਘਰ ਵਿੱਚ ਖੇਡ ਰਹੇ 9 ਸਾਲ ਦੇ ਬੱਚੇ ਨੂੰ ਅਚਾਨਕ ਕਰੰਟ ਨੇ ਆਪਣੀਂ ਲਪੇਟ ਵਿੱਚ ਲੈ ਲਿਆ ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰ 1 ਅਮਲੋਹ ’ਚ ਰਹਿਣ ਵਾਲੇ ਗੋਪਾਲ ਸਿੰਘ ਦੇ ਛੋਟੇ ਪੁੱਤਰ ਫ਼ਤਿਹਵੀਰ (9 ਸਾਲ) ਦੀ ਕਰੰਟ ਲੱਗਣ ਕਾਰਣ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਚੌਥੀ ਜਮਾਤ ਦਾ ਵਿਦਿਆਰਥੀ ਸੀ ਅਤੇ ਪਿਤਾ ਦਿਹਾੜੀ ਕਰਦਾ ਹੈ। ਬੱਚੇ ਦਾ ਅੰਤਿਮ ਸੰਸਕਾਰ ਰਾਮਬਾਗ ਸ਼ਮਸ਼ਾਨਘਾਟ ਅਮਲੋਹ ਵਿਖੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Gold Smuggling: ਡਰੱਗ-ਸੋਨੇ ਦੀ ਤਸਕਰੀ ਨੂੰ ਵੱਡਾ ਝਟਕਾ, 18 ਕਰੋੜ ਰੁਪਏ ਦਾ ਮਾਲ ਜ਼ਬਤ, ਤਿੰਨ ਗ੍ਰਿਫ਼ਤਾਰ