9 ਸਾਲ ਦੀ ਉਮਰ ’ਚ ਸ਼ੁਰੂ ਕੀਤਾ ਸੀ ਗਾਉਣਾ | Sulakshana Pandit
Sulakshana Pandit: ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਤੇ ਗਾਇਕਾ ਸੁਲਕਸ਼ਣਾ ਪੰਡਿਤ ਦਾ ਵੀਰਵਾਰ ਸ਼ਾਮ 7 ਵਜੇ ਮੁੰਬਈ ’ਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਸੁਲਕਸ਼ਣਾ ਪੰਡਿਤ ਨੇ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਆਖਰੀ ਸਾਹ ਲਿਆ। ਹਾਸਲ ਹੋਏ ਵੇਰਵਿਆਂ ਮੁਤਾਬਕ, ਸੁਲਕਸ਼ਣਾ ਦੇ ਭਰਾ ਲਲਿਤ ਪੰਡਿਤ ਨੇ ਕਿਹਾ, ‘ਉਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਲ ਆ ਰਹੀ ਸੀ ਤੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਅਸੀਂ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਲੈ ਜਾ ਰਹੇ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।’
ਇਹ ਖਬਰ ਵੀ ਪੜ੍ਹੌ : Delhi Airport Flights: ਦਿੱਲੀ ਏਅਰਪੋਰਟ ’ਤੇ ਤਕਨੀਕੀ ਖਰਾਬੀ ਕਾਰਨ 100 ਉਡਾਣਾਂ ’ਚ ਦੇਰੀ
9 ਸਾਲ ਦੀ ਉਮਰ ’ਚ ਸ਼ੁਰੂ ਕੀਤਾ ਗਾਉਣਾ | Sulakshana Pandit
ਸੁਲਕਸ਼ਣਾ ਪੰਡਿਤ ਦਾ ਜਨਮ 12 ਜੁਲਾਈ, 1954 ਨੂੰ ਇੱਕ ਸੰਗੀਤਕ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਚਾਚਾ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਸਨ। ਉਨ੍ਹਾਂ ਦੇ ਤਿੰਨ ਭਰਾ ਤੇ ਤਿੰਨ ਭੈਣਾਂ ਸਨ। ਜਤਿਨ ਤੇ ਲਲਿਤ ਪ੍ਰਸਿੱਧ ਸੰਗੀਤ ਨਿਰਦੇਸ਼ਕ ਹਨ। ਉਨ੍ਹਾਂ ਦੀ ਭੈਣ, ਵਿਜੇਤਾ ਪੰਡਿਤ, ਇੱਕ ਅਭਿਨੇਤਰੀ ਤੇ ਪਲੇਬੈਕ ਗਾਇਕਾ ਹੈ।
1975 ’ਚ ਸ਼ੁਰੂ ਕੀਤੀ ਅਦਾਕਾਰੀ, ਚੋਟੀ ਦੇ ਅਦਾਕਾਰਾਂ ਨਾਲ ਕੀਤਾ ਕੰਮ
ਸੁਲਕਸ਼ਣਾ ਪੰਡਿਤ ਦਾ ਅਦਾਕਾਰੀ ਕਰੀਅਰ 1970 ਤੇ 1980 ਦੇ ਦਹਾਕੇ ਦੇ ਸ਼ੁਰੂ ’ਚ ਸਿਖਰ ’ਤੇ ਸੀ। ਉਹ ਉਸ ਸਮੇਂ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ ’ਚੋਂ ਇੱਕ ਸਨ। ਉਸਨੇ ਉਸ ਸਮੇਂ ਦੇ ਲਗਭਗ ਸਾਰੇ ਚੋਟੀ ਦੇ ਅਦਾਕਾਰਾਂ ਨਾਲ ਕੰਮ ਕੀਤਾ। ਉਸਦਾ ਫਿਲਮੀ ਕਰੀਅਰ 1975 ’ਚ ਫਿਲਮ ‘ਉਲਝਣ’ ਨਾਲ ਸ਼ੁਰੂ ਹੋਇਆ। ਫਿਰ ਉਸਨੇ ਅਨਿਲ ਗਾਂਗੁਲੀ ਦੀ ਫਿਲਮ ‘ਸੰਕੋਚ’ (1976) ਵਿੱਚ ਲਲਿਤਾ ਦੀ ਭੂਮਿਕਾ ਨਿਭਾਈ, ਜੋ ਕਿ ਨਾਵਲ ‘ਪਰਿਣੀਤਾ’ ’ਤੇ ਆਧਾਰਿਤ ਸੀ। ਸੁਲਕਸ਼ਣਾ ਪੰਡਿਤ ਨੇ ਆਪਣੇ ਸਮੇਂ ਦੇ ਕਈ ਪ੍ਰਮੁੱਖ ਅਦਾਕਾਰਾਂ ਨਾਲ ਕੰਮ ਕੀਤਾ। Sulakshana Pandit
ਉਸਨੇ ਜਿਤੇਂਦਰ ਨਾਲ ‘ਖੰਜਰ’, ਸੰਜੀਵ ਕੁਮਾਰ ਨਾਲ ‘ਉਲਝਣ’ (1975), ਤੇ ‘ਬੰਜਰੰਗ ਬਾਲੀ’ (1976) ਵਿੱਚ ਅਭਿਨੈ ਕੀਤਾ। ਉਸਨੇ ਰਾਜੇਸ਼ ਖੰਨਾ ਨਾਲ ‘ਭੋਲਾ ਭਲਾ’ (1978) ਤੇ ‘ਬੰਧਨ ਕੱਚੇ ਧਾਗਾਂ ਕਾ’ (1983) ਵਿੱਚ ਵੀ ਸਕ੍ਰੀਨ ਸਾਂਝੀ ਕੀਤੀ। ਵਿਨੋਦ ਖੰਨਾ ਨਾਲ ਉਸਦੀਆਂ ਫਿਲਮਾਂ ’ਚ ਹੇਰਾ ਫੇਰੀ (1976) ਅਤੇ ਆਰੋਪ (1974) ਸ਼ਾਮਲ ਹਨ। ਉਸਨੇ ਚੰਬਲ ਕੀ ਕਸਮ (1980) ’ਚ ਸ਼ਸ਼ੀ ਕਪੂਰ ਨਾਲ ਅਤੇ ਅਮੀਰੀ ਗਰੀਬੀ (1974) ਵਿੱਚ ਸ਼ਤਰੂਘਨ ਸਿਨਹਾ ਨਾਲ ਵੀ ਕੰਮ ਕੀਤਾ। ਉਸਨੇ ਅਪਨਾਪਨ, ਖਾਨਦਾਨ, ਚੇਹਰੇ ਪੇ ਛੇਹਰਾ, ਧਰਮ ਕਾਂਤਾ, ਤੇ ਵਕਤ ਕੀ ਦੀਵਾਰ ਵਰਗੀਆਂ ਫਿਲਮਾਂ ’ਚ ਵੀ ਯਾਦਗਾਰ ਭੂਮਿਕਾਵਾਂ ਨਿਭਾਈਆਂ।














