Faridkot Road Accident: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ਨੈਸ਼ਨਲ ਹਾਈਵੇ 54 ਅੰਮ੍ਰਿਤਸਰ ਬਠਿੰਡਾ ਰੋਡ ’ਤੇ ਦੇਰ ਰਾਤ ਫਰੀਦਕੋਟ ਦੇ ਪਿੰਡ ਕਲੇਰ ਕੋਲ ਇੱਕ ਤੇਜ਼ ਰਫ਼ਤਾਰ ਕਾਰ ਨੇ ਅੱਗੇ ਜਾਂਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ। ਜਿਸ ਨਾਲ ਬਾਈਕ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਸ-ਪਾਸ ਖੜ੍ਹੇ ਪਿੰਡ ਦੇ ਲੋਕਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ ਅਤੇ ਕਾਰ ਚਾਲਕ ਨੂੰ ਮੌਕੇ ’ਤੇ ਫੜ ਲਿਆ ਜਦਕਿ ਇੱਕ ਕਾਰ ਸਵਾਰ ਮੌਕੇ ਤੋਂ ਭੱਜ ਗਿਆ।
ਮੌਕੇ ’ਤੇ ਮੌਜ਼ੂਦ ਲੋਕਾਂ ਮੁਤਾਬਿਕ ਬਾਈਕ ਸਵਾਰ ਜੋ ਪਿੰਡ ਟਹਿਣਾ ਵਿਖੇ ਕੋਲਡ ਸਟੋਰ ’ਚ ਕੰਮ ਕਰਦਾ ਸੀ ਅਤੇ ਰਾਤ ਨੂੰ ਆਪਣੀ ਡਿਊਟੀ ਖਤਮ ਕਰ ਆਪਣੇ ਬਾਈਕ ਤੇ ਵਾਪਸ ਪਿੰਡ ਜਾ ਰਿਹਾ ਸੀ ਅਤੇ ਜਦ ਪਿੰਡ ਕਲੇਰ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ ਜ਼ੋਰਦਾਰ ਟੱਕਰ ਮਾਰੀ ਇਸ ਨਾਲ ਬਾਈਕ ਸਵਾਰ ਹੇਠਾਂ ਡਿੱਗ ਪਿਆ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਕਾਰ ਚਾਲਕ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਮੈਡੀਕਲ ਹਸਪਤਾਲ ਮੋਰਚਰੀ ਚ ਭੇਜਿਆ ਗਿਆ ਜਿਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
Read Also : ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੋਂ ਜਿਆਦਾ ਖ਼ਤਰਨਾਕ ਹੋਈ ਦਿੱਲੀ ਦੀ ਹਵਾ, ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ













