ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 24, 2026
More
    Home Breaking News Sangrur News:...

    Sangrur News: ਪਿੰਡ ਠੁੱਲੀਵਾਲ ਦਾ ਫੌਜੀ ਨੌਜਵਾਨ ਸ਼ਹੀਦ

    Sangrur News
    Sangrur News: ਪਿੰਡ ਠੁੱਲੀਵਾਲ ਦਾ ਫੌਜੀ ਨੌਜਵਾਨ ਸ਼ਹੀਦ

    Sangrur News: ਸ਼ੇਰਪੁਰ (ਰਵੀ ਗੁਰਮਾ) ਕਸਬਾ ਸ਼ੇਰਪੁਰ ਤੋਂ ਨੇੜਲੇ ਪਿੰਡ ਪਿੰਡ ਠੁੱਲੀਵਾਲ ਦੇ ਜੰਮਪਲ ਸਿੱਖ ਰੈਜੀਮੈਂਟ ਮਦਰ ਯੂਨਿਟ 27 ਨਾਲ ਸਬੰਧਤ ਨਾਇਕ ਜਗਸੀਰ ਸਿੰਘ (ਉਮਰ 35 ਸਾਲ) ਪੁੱਤਰ ਸੁਖਦੇਵ ਸਿੰਘ ਨੇ ਸ਼੍ਰੀਨਗਰ ਦੇ ਬੜਗਾਮ ਜ਼ਿਲ੍ਹੇ ਵਿਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਮਾਜ ਸੇਵੀ ਹਰਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਨਾਇਕ ਜਗਸੀਰ ਸਿੰਘ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੁੱਲੀਵਾਲ ਤੋਂ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਹ 24 ਮਾਰਚ 2011 ਨੂੰ ਪਟਿਆਲਾ ਵਿਖੇ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ।

    ਰਾਂਚੀ (ਰਾਮਗੜ੍ਹ) ਵਿਖੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, 2012 ਵਿਚ ਉਸ ਦੀ ਪਹਿਲੀ ਡਿਊਟੀ ਜ਼ਿਲ੍ਹਾ ਕਪੂਰਥਲਾ ਵਿਖੇ ਲੱਗੀ ਸੀ। ਇਸ ਤੋਂ ਬਾਅਦ ਉਹ ਜੰਮੂ-ਕਸ਼ਮੀਰ, ਅੰਮ੍ਰਿਤਸਰ ਅਤੇ ਉਤਰਾਖੰਡ ਸਮੇਤ ਕਈ ਸਥਾਨਾਂ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕਿਆ ਸੀ। ਹਾਲ ਹੀ ਵਿਚ ਉਹ ਸ਼੍ਰੀਨਗਰ ਦੇ ਬੜਗਾਮ ਵਿਚ ਤਾਇਨਾਤ ਸੀ, ਜਿੱਥੇ 3 ਨਵੰਬਰ ਦੀ ਸ਼ਾਮ ਲਗਭਗ 5 ਵਜੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਫ਼ਿਲਹਾਲ ਉਸ ਦੀ ਸ਼ਹਾਦਤ ਬਾਰੇ ਪੂਰੇ ਵੇਰਵੇ ਹਾਸਲ ਨਹੀਂ ਹੋ ਸਕੇ।

    Sangrur News

    ਉਸ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਠੁੱਲੀਵਾਲ ਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਮਾਜ ਸੇਵੀ ਹਰਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹੀਦ ਕਿਸਾਨ ਪਰਿਵਾਰ ਨਾਲ ਸਬੰਧਿਤ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦਾ ਵਿਆਹ 2015 ਵਿਚ ਪਿੰਡ ਲੌਗਵਾਲ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਲ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਸਰਬਜੀਤ ਕੌਰ ਅਤੇ 10 ਸਾਲ ਦੇ ਪੁੱਤਰ ਜਬਰਫਤਹਿ ਸਿੰਘ ਨੂੰ ਛੱਡ ਗਿਆ ਹੈ।

    Read Also : ਮਹਾਰਾਜਾ ਦਲੀਪ ਸਿੰਘ ਦੀ ਸ਼ਾਨਦਾਰ ਯਾਦਗਾਰ ‘ਬੱਸੀਆਂ ਕੋਠੀ’ ਹੋਈ ਅਣਦੇਖੀ ਦਾ ਸ਼ਿਕਾਰ

    ਸ਼ਹੀਦ ਨੇ ਮਾਰਚ 2026 ਵਿੱਚ ਫੌਜ ਵਿੱਚੋਂ ਸੇਵਾਮੁਕਤ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਦੇਸ਼ ਲਈ ਕੁਰਬਾਨ ਹੋ ਗਿਆ। ਸ਼ਹੀਦ ਦੀ ਦੇਹ 5 ਨਵੰਬਰ ਨੂੰ ਸਵੇਰੇ ਲਗਭਗ 9 ਵਜੇ ਪਿੰਡ ਠੁੱਲੀਵਾਲ ਪੁੱਜੇਗੀ। ਇਸ ਤੋਂ ਬਾਅਦ 10:30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਫੌਜ ਦੀ ਟੁੱਕੜੀ ਵੱਲੋਂ ਸਲਾਮੀ ਦੇਣ ਉਪਰੰਤ ਸੈਨਿਕ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਨੂੰ ਸਰਕਾਰੀ ਨੌਕਰੀ ਤੇ ਬਣਦੇ ਸਾਰੇ ਸਰਕਾਰੀ ਲਾਭ ਦਿੱਤੇ ਜਾਣ ਦੀ ਮੰਗ ਕੀਤੀ ਗਈ।

    ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਥਾਣਾ ਮੁਖੀ ਠੁੱਲੀਵਾਲ ਗੁਰਪਾਲ ਸਿੰਘ, ਏ.ਐਸ.ਆਈ. ਜਸਵਿੰਦਰ ਸਿੰਘ ਸਮੇਤ ਕਈ ਆਗੂਆਂ ਤੇ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਹਮਦਰਦੀ ਜਤਾਈ।